69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਕਬੱਡੀ ਨੈਸ਼ਨਲ ਸਟਾਈਲ ਵਿੱਚ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਬਣਿਆ ਚੈਂਪੀਅਨ
ਅੰਮ੍ਰਿਤਸਰ ਸਾਹਿਬ ਦੂਜੇ ਸਥਾਨ ਅਤੇ ਜ਼ਿਲ੍ਹਾ ਰੂਪਨਗਰ ਰਿਹਾ ਤੀਸਰੇ ਸਥਾਨ ਤੇ
ਪ੍ਰਮੋਦ ਭਾਰਤੀ
ਨਵਾਂਸ਼ਹਿਰ 16 ਅਕਤੂਬਰ 2025- ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਕਬੱਡੀ ਨੈਸ਼ਨਲ ਸਟਾਈਲ ਲੜਕੇ 19 ਸਾਲਾ ਉਮਰ ਵਰਗ ਦੇ ਫਾਈਨਲ ਮੁਕਾਬਲੇ ਅੱਜ ਭੰਗਲ ਕਲਾਂ ਦੇ ਇਨਡੋਰ ਸਟੇਡੀਅਮ ਵਿਖੇ ਕਰਵਾਏ ਗਏ।ਇਸ ਮੌਕੇ ਤੇ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ਤੇ ਵਿਧਾਇਕ ਡਾਕਟਰ ਨਛੱਤਰ ਪਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵਲੋਂ ਅੱਜ ਦੇ ਫਾਈਨਲ ਮੈਚ ਦਾ ਰਸਮੀ ਉਦਘਾਟਨ ਕੀਤਾ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ ਗਿਆ। ਜ਼ਿਲ੍ਹਾ ਟੂਰਨਾਮੈਂਟ ਕਮੇਟੀ ਦੇ ਉਪ ਪ੍ਰਧਾਨ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦਾ ਕਬੱਡੀ ਨੈਸ਼ਨਲ ਸਟਾਈਲ ਲੜਕੇ 19 ਸਾਲਾ ਉਮਰ ਵਰਗ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਨੇ ਜਿੱਤ ਕੇ ਪੰਜਾਬ ਪੱਧਰ ਤੇ ਪਹਿਲਾ ਸਥਾਨ ਹਾਸਲ ਕੀਤਾ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਨੂੰ 48-35 ਦੇ ਫਰਕ ਨਾਲ ਹਰਾਇਆ। ਅੱਜ ਦੀ ਟਰਾਫੀ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਖੇਮੇ ਵਿਚ ਪਈ ਅਤੇ ਚੈਂਪੀਅਨ ਬਣਿਆ। ਇਸੇ ਤਰ੍ਹਾਂ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਦੂਸਰੇ ਸਥਾਨ ਤੇ ਭਾਵ ਉਪ ਜੇਤੂ ਅਤੇ ਜ਼ਿਲ੍ਹਾ ਰੂਪਨਗਰ ਤੀਸਰੇ ਸਥਾਨ ਤੇ ਰਿਹਾ। ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਮੁੱਖ ਮਹਿਮਾਨਾਂ ਵਲੋਂ ਟਰਾਫੀਆਂ ਦਿੱਤੀਆਂ ਗਈਆਂ।ਦੋਵਾਂ ਟੀਮ ਦੇ ਬਾਕੀ ਖਿਡਾਰੀਆਂ ਨੂੰ ਅਸ਼ੀਰਵਾਦ ਦਿੰਦੇ ਹੋਏ ਮੁੱਖ ਮਹਿਮਾਨ ਵਲੋਂ ਮੈਡਲ ਪਾਏ ਗਏ।
ਇਸ ਮੌਕੇ ਤੇ ਉਨ੍ਹਾਂ ਨਾਲ ਐਸ ਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੋਹਨ ਲਾਲ ਢੰਡਾ ਅਤੇ ਸਾਬਕਾ ਸਿੱਖਿਆ ਅਧਿਕਾਰ ਅਮਰਜੀਤ ਖਟਕੜ੍ਹ ਵੀ ਮੌਜੂਦ ਰਹੇ। ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਅਨੀਤਾ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਅਤੇ ਮੈਡਮ ਦਵਿੰਦਰ ਕੌਰ ਨੇ ਮੁੱਖ ਮਹਿਮਾਨ ਨੂੰ ਜੀਅ ਆਇਆਂ ਕਿਹਾ ਤੇ ਸਨਮਾਨ ਚਿੰਨ ਦੇ ਕੇ ਨਿਵਾਜਿਆ। ਮੁੱਖ ਮਹਿਮਾਨਾਂ ਵਲੋਂ ਇਨਡੋਰ ਸਟੇਡੀਅਮ ਦੇ ਚੌਗਿਰਦੇ ਵਿਚ ਪੌਦਾ ਲਗਾਇਆ ਤੇ ਖਿਡਾਰੀਆਂ ਨੂੰ ਵੀ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਗ੍ਰਾਮ ਪੰਚਾਇਤ ਭੰਗਲ ਕਲਾਂ ਦੇ ਸਰਪੰਚ ਰਣਜੀਤ ਸਿੰਘ ਰਾਣਾ ਨੇ ਵਿਧਾਇਕਾਂ ਨੂੰ ਮੰਗ ਪੱਤਰ ਸੌਂਪਿਆ ਜਿਸ ਵਿਚ ਮੰਗ ਕੀਤੀ ਗਈ ਕਿ ਇਲਾਕੇ ਵਿਚ ਪੰਜਾਬ ਪੱਧਰ ਦਾ ਵੱਡਾ ਸਟੇਡੀਅਮ ਪਿੰਡ ਭੰਗਲ ਕਲਾਂ ਵਿਖੇ ਤਿਆਰ ਕੀਤਾ ਗਿਆ ਹੈ ਜੋ ਕਿ ਇਕ ਸ਼ਾਨਦਾਰ ਇਮਾਰਤ ਵਜੋਂ ਵਿਕਸਤ ਹੋਇਆ ਹੈ। ਸਰਪੰਚ ਨੇ ਜ਼ਿਲ੍ਹਾ ਖੇਡ ਦਫ਼ਤਰ ਨੂੰ ਇਸ ਬਿਲਡਿੰਗ ਵਿਚ ਤਬਦੀਲ ਕਰਨ ਦੀ ਮੰਗ ਕੀਤੀ ਤੇ ਕਿਹਾ ਕਿ ਇਹ ਸ਼ਹਿਰ ਦੇ ਸਭ ਤੋਂ ਨਜ਼ਦੀਕ ਹੈ।ਇਸ ਤਰ੍ਹਾਂ ਹੋਣ ਨਾਲ ਖੇਡਾਂ ਹੋਰ ਵੱਡੇ ਪੱਧਰ ਤੇ ਪ੍ਰਫੁੱਲਤ ਹੋਣਗੀਆਂ।ਇਸ ਬਿਲਡਿੰਗ ਲਾਗੇ ਖ਼ਾਲੀ ਪਈ ਥਾਂ ਤੇ ਫੁੱਟਬਾਲ ਗਰਾਂਊਂਡ ਤੇ ਦੌੜਾਂ ਲਈ ਟਰੈਕ ਬਣਾਉਣ ਦੀ ਮੰਗ ਕੀਤੀ।ਮੰਗ ਪੱਤਰ ਵਿੱਚ ਪੀਣ ਵਾਲੇ ਪਾਣੀ ਤੇ ਬਾਥਰੂਮਾਂ ਦੇ ਪ੍ਰਬੰਧ ਦੀ ਮੰਗ ਰੱਖੀ ਗਈ। ਖੇਡ ਸਟੇਡੀਅਮ ਲਈ ਅੰਤਰਰਾਸ਼ਟਰੀ ਪੱਧਰ ਦੇ ਕੋਚ ਦੀ ਲੋੜ ਨੂੰ ਮੁੱਖ ਰੱਖਦਿਆਂ ਪਿੰਡ ਵਾਸੀਆਂ ਵਲੋਂ ਕੋਚਾਂ ਦੀ ਮੰਗ ਤੇ ਜ਼ੋਰ ਦਿੱਤਾ ਗਿਆ। ਵਾਤਾਵਰਨ ਪ੍ਰੇਮੀਆਂ ਨੇ ਕਿਹਾ ਕਿ ਸਟੇਡੀਅਮ ਦੇ ਚੌਗਿਰਦੇ ਵਿਚ ਛਾਂਦਾਰ ਰੁੱਖ ਤੇ ਹਰ ਤਰ੍ਹਾਂ ਦੇ ਪੌਦੇ ਲਾਏ ਜਾਣ। ਖਿਡਾਰੀਆਂ ਲਈ ਖਾਣੇ ਦਾ ਅਤੇ ਰਹਿਣ ਲਈ ਕੀਤਾ ਗਿਆ ਸੁਚੱਜਾ ਪ੍ਰਬੰਧ। ਟੂਰਨਾਮੈਂਟ ਕਮੇਟੀ ਦੇ ਜਨਰਲ ਸਕੱਤਰ ਰਾਜ ਪੁਰਸਕਾਰ ਜੇਤੂ ਮੁਖ ਅਧਿਆਪਕ ਪਰਵਿੰਦਰ ਸਿੰਘ ਭੰਗਲ ਵਲੋਂ ਅਖੀਰ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਸਮੁੱਚੇ ਸਟਾਫ ਦਾ ਸਹਿਯੋਗ ਲਈ ਧੰਨਵਾਦ ਕੀਤਾ। ਜ਼ਿਲ੍ਹਾ ਟੂਰਨਾਮੈਂਟ ਕਮੇਟੀ ਵੱਲੋਂ ਡਿਊਟੀਆਂ ਨਿਭਾਉਣ ਵਾਲੇ ਸਟਾਫ ਨੂੰ ਕੀਤਾ ਸਨਮਾਨਤ।ਇਸ ਮੌਕੇ ਸਾਬਕਾ ਸਿੱਖਿਆ ਅਧਿਕਾਰੀ ਅਮਰਜੀਤ ਸਿੰਘ ਖਟਕੜ੍ਹ,ਪਰਵਿੰਦਰ ਸਿੰਘ ਭੰਗਲ ਸਟੇਟ ਅਵਾਰਡੀ ਜਨਰਲ ਸਕੱਤਰ ਡੀ.ਟੀ.ਸੀ, ਹੈਡ ਮਾਸਟਰ ਦਲਜੀਤ ਸਿੰਘ ਬੋਲਾ, ਪ੍ਰਿੰਸੀਪਲ ਰਜਿੰਦਰ ਸਿੰਘ ਗਿੱਲ, ਹੈਡ ਮਾਸਟਰ ਅਮਨਪ੍ਰੀਤ ਸਿੰਘ ਜੌਹਰ,,ਹੈਡ ਮਾਸਟਰ ਦਨੇਸ਼ ਗੌਤਮ,ਹੈਡ ਮਾਸਟਰ ਨਵੀਨ ਗੁਲਾਟੀ,ਹੈਡਮਾਸਟਰ ਬਲਜੀਤ ਕੁਮਾਰ, ਹੈਡ ਮਾਸਟਰ ਸੁਰੇਸ ਕੁਮਾਰ ਸ਼ਾਸਤਰੀ, ਪ੍ਰਿੰਸੀਪਲ ਪਰਮਜੀਤ ਕੌਰ,ਪ੍ਰਿੰਸੀਪਲ ਅਲਕਾ ਰਾਣੀ,ਨਵਦੀਪ ਸਿੰਘ, ਅਮਨਦੀਪ ਬੇਗਮਪੁਰੀ, ਰਮੇਸ ਕੁਮਾਰ ਮੈਸ ਇੰਚਾਰਜ,ਲੈਕਚਰਾਰ
ਸਰਬਜੀਤ ਕੌਰ,ਕਿਰਨ ਕੁਮਾਰੀ, ਸੰਜੀਵ ਕੁਮਾਰ ,ਅਵਤਾਰ ਸਿੰਘ, ਰਾਕੇਸ ਕੁਮਾਰ, ਸੁਮਿਤ ਕੁਮਾਰ, ਸੁਮੀਤ ਸੋਢੀ, ਹਰਿੰਦਰ ਸਿੰਘ, ਹਿਮਾਂਸ਼ੂ ਸੋਬਤੀ, ਰਾਜਿੰਦਰ ਨਾਥ ਸ਼ਰਮਾ,ਕੁਲਵਿੰਦਰ ਕੌਰ,ਮਨਜੀਤ ਕੌਰ,ਕੁਲਵਿੰਦਰ ਕੁਮਾਰ, ਰੁਪਿੰਦਰ ਕੌਰ, ਹਰਪ੍ਰੀਤ ਸਿੰਘ,ਜਸਕਰਨ ਸਿੰਘ, ਰਾਜਵੀਰ ਕੌਰ, ਪ੍ਰਦੀਪ ਕੁਮਾਰ, ਕਰਮਜੀਤ ਸਿੰਘ, ਮਹਿੰਦਰਪਾਲ ਸਿੰਘ, ਡਾਕਟਰ ਜਸਵਿੰਦਰ ਸਿੰਘ, ਨਰਿੰਦਰ ਕੌਰ,ਪੂਨਮ ਰਾਣੀ ਅਮਨਦੀਪ ਕੌਰ
ਖਟਕੜ ਕਲ਼ਾਂ,ਜਗਸ਼ੀਰ ਸਿੰਘ ਨਰੇਸ ਕੁਮਾਰ,ਸੰਦੀਪ ਬਾਲੀ, ਨੀਲਮ ਕੁਮਾਰੀ, ਜਸਕਰਨ ਸਿੰਘ, ਡਾ. ਸੰਦੀਪ ਕੌਰ, ਕਰਮਜੀਤ ਕੌਰ, ਬਲਦੇਵ ਸਿੱਧੂ ਮੈਨੇਜਰ, ਆਦਿ ਸਮੇਤ ਡੀ. ਪੀ. ਈ ਪੀ. ਟੀ.ਆਈ ਅਤੇ ਆਫੀਸੀਅਲ ਹਾਜਰ ਸਨ।