ਪੰਜਾਬ 'ਚ ਵਿਗੜੀ ਕਾਨੂੰਨ ਵਿਵਸਥਾ! ਭਾਜਪਾ ਨੇਤਾ ਫਤਿਹ ਜੰਗ ਬਾਜਵਾ ਨੇ ਚੁੱਕੇ ਸਵਾਲ
ਰੋਹਿਤ ਗੁਪਤਾ, ਗੁਰਦਾਸਪੁਰ
ਬਟਾਲਾ ਦੇ ਭਾਜਪਾ ਦਫਤਰ ਵਿਖੇ ਭਾਜਪਾ ਦੇ ਆਗੂ ਅਤੇ ਉਪ ਪ੍ਰਧਾਨ ਫਤਿਹ ਜੰਗ ਸਿੰਘ ਬਾਜਵਾ ਵਲੋਂ ਪ੍ਰੈਸ ਵਾਰਤਾ ਕੀਤੀ ਗਈ ਇਸ ਮੌਕੇ ਬਟਾਲਾ ਭਾਜਪਾ ਦੇ ਪ੍ਰਧਾਨ ਹੀਰਾ ਵਾਲੀਆ ਸਮੇਤ ਦੂਸਰੇ ਆਗੂ ਅਤੇ ਵਰਕਰ ਮਜੂਦ ਰਹੇ। ਇਸ ਮੌਕੇ ਫਤਿਹ ਜੰਗ ਬਾਜਵਾ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਪੰਜਾਬ ਦੀ ਲਗਤਾਰ ਵਿਗੜ ਰਹੀ ਕਾਨੂੰਨ ਵਿਵਸਥਾ ਕਾਰਨ ਪੰਜਾਬ ਦੀ 15 ਹਜ਼ਾਰ ਕਰੋੜ ਦੀ ਵਪਾਰ ਮੱਧ ਪ੍ਰਦੇਸ਼ ਵਿੱਚ ਜਾ ਚੁੱਕੀ ਹੈ ਲੁਧਿਆਣਾ ਦੀ 10 ਹਜ਼ਾਰ ਕਰੋੜ ਦੀ ਸਾਈਕਲ ਇੰਡਸਟਰੀ ਉੱਤਰ ਪ੍ਰਦੇਸ਼ ਵਿੱਚ ਚਲੀ ਗਈ ਹੈ ਪੰਜਾਬ ਕੋਲ ਕੀ ਕੇਵਲ ਛਣਕਣਾ ਹੀ ਰਹਿ ਗਿਆ।
ਓਹਨਾ ਕਿਹਾ ਕਿ ਪੰਜਾਬ ਚ ਕਾਨੂੰਨ ਵਿਵਸਥਾ ਵਿਗੜੀ , NCRB ਮੁਤਾਬਿਕ ਪੂਰੇ ਦੇਸ਼ ਵਿਚੋਂ ਪੰਜਾਬ ਕਰਾਈਮ ਵਿਚੋਂ ਇੱਕ ਨੰਬਰ ਤੇ,,,,ਪੰਜਾਬ ਦੀਆਂ ਜੇਲਾਂ ਦੀ ਕੈਦੀਆਂ ਦੀ ਸਮਰੱਥਾ 26 ਹਜਾਰ ਪਰ ਕੈਦੀ 32 ਹਜ਼ਾਰ, ਪੰਜਾਬ ਡਰੱਗ ਮਾਮਲੇ ਚ ਦੇਸ਼ ਵਿਚੋਂ ਦੂਸਰੇ ਨੰਬਰ ਤੇ, ਬਾਜਵਾ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਚੰਗੀ ਲੀਡਰਸ਼ਿਪ ਅਤੇ ਚੰਗੀ ਪਾਰਟੀ ਦੀ ਸਰਕਾਰ 2027 ਵਿੱਚ ਲਿਆਉਣੀ ਚਾਹੀਦੀ ਹੈ ਗੱਲਾਂ ਗੱਲਾਂ ਵਿੱਚ ਉਹਨਾਂ ਭਾਜਪਾ ਨੂੰ ਅੱਗੇ ਲਿਆਉਣ ਦੀ ਗੱਲ ਵੀ ਕਹੀ ਇਸ ਮੌਕੇ ਓਹਨਾ 2027 ਅਤੇ ਹੁਣ ਹੋਣ ਜਾ ਰਹੀ ਤਰਨ ਤਾਰਨ ਦੀ ਜ਼ਿਮਨੀ ਚੋਣ ਵਿੱਚ ਵੀ ਭਾਜਪਾ ਦੀ ਜਿੱਤ ਦਾ ਦਾਅਵਾ ਵੀ ਠੋਕਿਆ ਨਾਲ ਹੀ ਓਹਨਾ ਆਪ ਅਤੇ ਕਾਂਗਰਸ ਤੇ ਵੀ ਤਿੱਖੇ ਨਿਸ਼ਾਨੇ ਸਾਧੇ।