ਰਾਜ ਪੱਧਰੀ ਸਕੂਲ਼ ਖੇਡਾਂ : ਸਿਹਤਮੰਦ ਜੀਵਨ ਤੇ ਸਮਾਜ ਲਈ ਖੇਡਾਂ ਨੂੰ ਅਪਨਾਉਣਾ ਅਤਿ ਜ਼ਰੂਰੀ: ਕੁਲਜੀਤ ਸਰਹਾਲ
ਕਬੱਡੀ ਨੈਸ਼ਨਲ ਸਟਾਈਲ 19 ਸਾਲ ਲੜਕਿਆਂ ਦੇ ਟੂਰਨਾਮੈਂਟ ਦਾ ਆਗਾਜ਼
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 16 ਅਕਤੂਬਰ,2025
ਪੰਜਾਬ ਰਾਜ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਕੁਲਜੀਤ ਸਰਹਾਲ ਨੇ 69ਵੀਆਂ ਪੰਜਾਬ ਰਾਜ ਅੰਤਰ ਜਿਲ੍ਹਾ ਸਕੂਲ਼ ਖੇਡਾਂ ਦੇ ਨੈਸ਼ਨਲ ਸਟਾਈਲ ਕਬੱਡੀ ਉਮਰ ਵਰਗ 19 ਸਾਲ ਦੇ ਲੜਕਿਆਂ ਦੇ ਟੂਰਨਾਮੈਂਟ ਦੀ ਸ਼ੁਰੂਆਤ ਕਰਵਾਉਂਦਿਆਂ ਖੇਡਾਂ ਨਾਲ ਹੀ ਸਿਹਤਮੰਦ ਜੀਵਨ ਅਤੇ ਸਮਾਜ ਦੀ ਸਿਰਜਣਾ ਦਾ ਸੁਪਨਾ ਸਾਕਾਰ ਕੀਤਾ ਜਾ ਸਕਦਾ ਹੈ।
ਅੱਜ ਇੱਥੇ ਟੂਰਨਾਮੈਂਟ ਸੇ ਆਗਾਜ਼ ਮੌਕੇ ਖਿਡਾਰੀਆਂ ਨਾਲ ਜਾਣ-ਪਛਾਣ ਕਰਦਿਆਂ ਵਾਈਸ ਚੇਅਰਮੈਨ ਕੁਲਜੀਤ ਸਰਹਾਲ ਨੇ ਕਿਹਾ ਕਿ ਖੇਡਾਂ ਦੇ ਖੇਤਰ ਅੰਦਰ ਦੁਨੀਆ ਭਰ ਵਿਚ ਪੰਜਾਬ ਦੀ ਵਿਲੰਖਣ ਪਛਾਣ ਹੈ ਅਤੇ ਪੰਜਾਬੀ ਨੌਜਵਾਨਾਂ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿਚ ਤਮਗੇ ਜਿੱਤਣ ਦੀ ਪ੍ਰਤਿਭਾ ਅਤੇ ਜਨੂੰਨ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸੂਬੇ ਨੂੰ ਖੇਡਾਂ ਦੇ ਉੱਤਮ ਕੇਂਦਰ ਵਜੋਂ ਸਥਾਪਿਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਪੰਜਾਬ ਦੇ ਹਰ ਪਿੰਡ ਵਿੱਚ ਖੇਡ ਮੈਦਾਨ ਅਤੇ ਇੰਡੋਰ ਜਿੰਮ ਸਥਾਪਤ ਕੀਤੇ ਜਾਣਗੇ ਜਿੱਥੇ ਵਧੀਆ ਰਨਿੰਗ ਟ੍ਰੈਕ, ਬੱਚਿਆਂ ਲਈ ਵੱਖਰਾ ਖੇਡ ਖੇਤਰ ਅਤੇ ਸੋਲਰ ਲਾਈਟਿੰਗ ਉਪਲਬਧ ਹੋਣਗੇ। ਇਸਦੇ ਨਾਲ ਹੀ ਹਰ ਪਿੰਡ ਦੇ ਖੇਡ ਮੈਦਾਨ ਵਿਚ ਸਥਾਨਕ ਤੌਰ 'ਤੇ ਹਰਮਨ ਪਿਆਰੀਆਂ ਖੇਡਾਂ ਜਿਵੇਂ ਵਾਲੀਬਾਲ, ਫੁੱਟਬਾਲ, ਹਾਕੀ, ਕਬੱਡੀ ਆਦਿ ਲਈ ਲੋੜੀਂਦੀਆਂ ਸਹੂਲਤਾਂ ਵੀ ਮੁਹੱਈਆ ਹੋਣਗੀਆਂ ।
ਜਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ , ਉਪ ਜਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਅਤੇ ਜਿਲ੍ਹਾ ਖੇਡ ਕੋਆਰਡੀਨੇਟਰ ਦਵਿੰਦਰ ਕੌਰ ਦੀ ਅਗਵਾਈ ਵਿੱਚ ਖੇਡ ਮੁਕਾਬਲੇ ਸ਼ੁਰੂ ਕਰਵਾਉਣ ਵੇਲੇ ਕੁਲਜੀਤ ਸਰਹਾਲ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਨਿੱਖੜਵਾਂ ਅੰਗ ਹਨ ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਲਾਜ਼ਮੀ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀ ਨੂੰ ਆਪਣੀਆਂ ਪਸੰਦੀਦਾ ਖੇਡਾਂ ਨਾਲ ਜੁੜ ਕੇ ਸਿਹਤਮੰਦ ਜੀਵਨ ਜਿਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਕੂਲਾਂ ਲਈ, ਜੋ ਨਵੀਂ ਖੇਡ ਨੀਤੀ ਬਣਾਈ ਹੈ, ਉਸ ਦੇ ਸਾਰਥਿਕ ਸਿੱਟੇ ਮਿਲ ਰਹੇ ਹਨ । ਉਨ੍ਹਾਂ ਕਿਹਾ ਕਿ ਜਿਹੜਾ ਬੱਚਾ ਸਕੂਲੀ ਪੱਧਰ ‘ਤੇ ਖੇਡਾਂ ਨਾਲ ਜੁੜੇਗਾ ਉਹ ਆਪਣੀ ਮੇਹਨਤ ਸਦਕਾ ਰਾਸ਼ਟਰੀ ਤੇ ਅੰਤਰਰਾਸਟਰੀ ਪੱਧਰ ‘ਤੇ ਨਾਮਣਾ ਖੱਟ ਕੇ ਸੂਬੇ ਦਾ ਨਾਂ ਰੌਸ਼ਨਾਏਗਾ।
ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਲਖਵੀਰ ਸਿੰਘ ਅਤੇ ਜਿਲ੍ਹਾ ਖੇਡ ਕੋਆਰਡੀਨੇਟਰ ਦਵਿੰਦਰ ਕੌਰ ਵਲੋਂ ਬਾਹਰੋਂ ਆਈਆਂ ਟੀਮਾਂ ਅਤੇ ਮਹਿਮਾਨਾਂ ਨੂੰ ਜੀ ਆਇਆ ਆਖਿਆ ਗਿਆ ਅਤੇ ਅਨੁਸਾਸਨ ਵਿੱਚ ਰਹਿਕੇ ਖੇਡਣ ਦੀ ਅਪੀਲ ਕੀਤੀ। ਅੱਜ ਹੋਏ ਮੁਢਲੇ ਲੀਗ ਮੁਕਾਬਲਿਆ ਵਿੱਚ ਫਤਿਹਗੜ ਸਾਹਿਬ ਨੇ ਕਪੂਰਥਲਾ ਨੂੰ ,ਬਠਿੰਡਾ ਨੇ ਰੂਪਨਗਰ ਨੂੰ ਸੰਗਰੂਰ ਨੇ ਸ਼ਹੀਦ ਭਗਤ ਸਿੰਘ ਨਗਰ, ਪਠਾਨਕੋਟ ਨੇ ਲੁਧਿਆਣਾ ਅਤੇ ਸ੍ਰੀ ਮੁਕਤਸਰ ਸਾਹਿਬ ਨੇ ਮਾਲੇਰਕੋਟਲਾ ਨੂੰ ਹਰਾਇਆ । ਇਸ ਮੌਕੇ ਅਮਰਜੀਤ ਖਟਕੜ, ਜ਼ਿਲਾ ਖੇਡ ਅਫਸਰ ਵੰਦਨਾ ਚੌਹਾਨ, ਪਰਵਿੰਦਰ ਸਿੰਘ ਭੰਗਲ ਸਕੱਤਰ ਡੀ.ਟੀ.ਸੀ, ਹੈਡ ਮਾਸਟਰ ਦਲਜੀਤ ਸਿੰਘ ਬੋਲਾ, ਪ੍ਰਿੰਸੀਪਲ ਦੇਵ ਰਾਜ ਪੋਜੇਵਾਲ,ਹੈਡ ਮਾਸਟਰ ਗੁਰਪ੍ਰੀਤ ਸਿੰਘ, ਹੈਡ ਮਾਸਟਰ ਅਮਨਪ੍ਰੀਤ ਸਿੰਘ ਜੌਹਰ,ਹੈਡਮਾਸਟਰ ਗਰੁਨੇਕ ਸਿੰਘ, ਹੈਡ ਮਾਸਟਰ ਗੌਤਮ ਕੁਮਾਰ,,ਨਵਦੀਪ ਸਿੰਘ, ਅਮਨ ਕੁਮਾਰ, ,ਬਲਵੀਰ ਮੀਲੂ,ਕੁਲਦੀਪ ਕੁਮਾਰ,ਗਰੁਜੀਤ ਕੌਰ ਕੋਚ,ਨੀਰਜ ਵਸ਼ਿਸਟ,ਰਾਜਵੀਰ ਕੌਰ,ਗੁਰਦੀਪ ਸਿੰਘ,ਕੁਲਜਿੰਦਰ ਸਿੰਘ,, ਨਰਿੰਦਰ ਕੌਰ,ਜਸਵੀਰ ਕੌਰ,ਕਰਮਜੀਤ ਕੌਰ, ਕੇਵਲ ਸਿੰਘ,ਮਨਜੀਤ ਲੌਂਗੀਆ,ਯਾਦਵਿਂਦਰ ਸਿੰਘ ,ਭੁਪਿੰਦਰ ਸਿੰਘ ਰੋਪੜ,ਲੈਕ ਹਰਵਿੰਦਰ ਸਿੰਘ ਮਾਲੇਵਾਲ,ਜਸਵਿੰਦਰ ਸਿੰਘ,ਕੁਲਜਿੰਦਰ ਸਿੰਘ,ਜਸਵੀਰ ਕੌਰ, ਅਵਤਾਰ ਸਿੰਘ, ਬਲਦੇਵ ਰਾਜ ,ਸਰਬਜੀਤ ਕੌਰ,ਕਿਰਨ ਕੁਮਾਰੀ,ਕੁਲਵਿੰਦਰ ਸਿੰਘ, ਨੀਲਮ ਕੁਮਾਰੀ ,ਜਸਕਰਨ ਸਿੰਘ,ਜਗਸ਼ੀਰ ਸਿੰਘ,ਲੈਕ ਬਲਦੀਸ ਕੁਮਾਰ, ਰਮੇਸ਼ ਕੁਮਾਰ ਪੀ.ਟੀ.ਆਈ,ਡਾ. ਸੰਦਪ ਕੌਰ,ਅਮਨਦੀਪ ਕੌਰ, ਬਲਦੇਵ ਸਿੱਧੂ ਮੈਨੇਜਰ, ਸੰਜੀੜ ਕੁਮਾਰ ,ਹਰਪ੍ਰੀਤ ਸਿੰਘ ,ਮਹਿੰਦਰ ਸਿੰਘ,ਰੁਪਿੰਦਰ ਕੌਰ ,ਦੇਸ ਰਾਜ ਆਦਿ ਸਮੇਤ ਡੀ.ਪੀ.ਈ ,ਪੀ.ਟੀ.ਆਈ ਅਤੇ ਆਫੀਸਲ ਹਾਜਰ ਸਨ।ਇਸ ਮੌਕੇ ਸਲੈਕਟਰ ਟੀਮ ਦੇ ਮੈਂਬਰ ਮਨਦੀਪ ਸਿੰਘ,ਜਸਵਿੰਦਰ ਸਿੰਘ,ਸੁਖਵੰਤ ਕੌਰ ,ਸਤੀਸ ਕੁਮਾਰ,ਕਾਬਲ ਸਿੰਘ, ਅਤੇ ਭੂਪਿੰਦਰ ਸਿੰਘ ਵੀ ਹਾਜਰ ਸਨ।