ਨਜਾਇਜ਼ ਹਥਿਆਰ (ਦੇਸੀ ਕੱਟੇ) ਸਮੇਤ ਕਾਰ ਚਾਲਕ ਗਿਰਫ਼ਤਾਰ, FIR ਦਰਜ਼
ਦੀਪਕ ਜੈਨ
ਜਗਰਾਉਂ, 15 ਅਕਤੂਬਰ 2025- ਥਾਣਾ ਸੁਧਾਰ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਨਜਾਇਜ਼ ਹਥਿਆਰ (ਦੇਸੀ ਕੱਟੇ) ਸਮੇਤ ਕਾਬੂ ਕਰਕੇ ਗਿਰਫ਼ਤਾਰੀ ਦੌਰਾਨ ਇੱਕ ਵਰਨਾ ਕਾਰ ਬਰਾਮਦ ਕਰਕੇ ਉਸਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਸਬੰਧੀ ਥਾਣਾ ਸੁਧਾਰ ਦੀ ਪੁਲਿਸ ਨੂੰ ਕਿਸੇ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਸੁਖਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਗੋਂਦਵਾਲ ਆਪਣੇ ਪਾਸ ਸਮੇਤ ਨਜਾਇਜ ਅਸਲਾ ਲੇਕਰ ਸੁਧਾਰ ਬਜਾਰ ਦੇ ਨਜਦੀਕ ਘੁੰਮ ਰਿਹਾ ਸੀ । ਜੋ ਹੁਣ ਵੀ ਥਾਣਾ ਸੁਧਾਰ ਦੇ ਏਰੀਆ ਵਿੱਚ ਘੁੰਮ ਰਿਹਾ ਹੈ। ਜੇਕਰ ਹੁਣੇ ਹੀ ਗਸਤ ਕੀਤੀ ਜਾਵੇ ਤਾਂ ਉਕਤ ਦੋਸ਼ੀ ਸਮੇਤ ਦੇਸੀ ਕੱਟਾ ਅਤੇ ਕਾਰਤੂਸ ਦੇ ਕਾਬੂ ਆ ਸਕਦਾ ਹੈ। ਜਿਸਦੀ ਇਤਲਾਹ ਪਰ ਉਕਤ ਵਿਅਕਤੀ ਨੂੰ ਅਨਾਜ ਮੰਡੀ ਸੁਧਾਰ ਬਜਾਰ ਦੇ ਨਜਦੀਕ ਕਾਬੂ ਕਰਕੇ ਉਸਦੇ ਕਬਜਾ ਵਿੱਚੋ ਇੱਕ ਦੇਸੀ ਕੱਟਾ 315 ਬੋਰ (ਦੇਸੀ ਪਿਸਤੌਲ), ਸਮੇਤ ਇੱਕ ਕਾਰਤੂਸ ਅਤੇ ਵਰਨਾ ਹੁਡਾਂਈ ਕਾਰ ਨੰਬਰੀ ਪੀ.ਬੀ-13-ਏ.ਡਬਲਯੂ-1571 ਬ੍ਰਾਮਦ ਕੀਤੀ ਗਈ। ਜਿਸਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਮੁੱਕਦਮਾ ਨੰਬਰ 122 ਦਰਜ਼ ਕੀਤਾ ਗਿਆ।
ਐਸਐਸਪੀ ਡਾਕਟਰ ਅੰਕੁਰ ਗੁਪਤਾ ਆਈਪੀਐਸ, ਹਰਕਮਲ ਕੋਰ ਐਸਪੀ (ਡੀ) ਦੇ ਦਿਸ਼ਾ ਨਿਰਦੇਸ਼ਾਂ ਹੇਠ ਸਬ ਡਵੀਜ਼ਨ ਮੁੱਲਾਂਪੁਰ ਦਾਖਾ ਦੇ ਡੀਐਸਪੀ ਵਰਿੰਦਰ ਸਿੰਘ ਖੋਸਾ ਦੀ ਸੁਪਰਵੀਜ਼ਨ ਅਧੀਨ ਥਾਣਾ ਸੁਧਾਰ ਦੇ ਐਸਐੱਚਓ ਐਸਆਈ ਗੁਰਦੀਪ ਸਿੰਘ ਦੀ ਪੁਲਿਸ ਟੀਮ ਵੱਲੋ ਤੁਰੰਤ ਐਕਸਨ ਲੈਂਦਿਆ ਉਕਤ ਦੋਸ਼ੀ ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਡੀਐਸਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇਸਤੋਂ ਪਹਿਲਾ ਵੀ ਉੱਕਤ ਦੇ ਖਿਲਾਫ ਸਰਾਭਾ ਪੈਟਰੋਲ ਪੰਪ ਪਰ ਗੱਡੀ ਵਿੱਚ ਤੇਲ ਭਰਾਕੇ ਬਿਨਾਂ ਰੁਪਏ ਦਿੱਤੇ ਹੀ ਗੱਡੀ ਨੂੰ ਭਜਾ ਕੇ ਲੈ ਜਾਣ ਦੇ ਦੋਸ਼ ਹੇਠ ਮੁੱਕਦਮਾ ਨੰਬਰ 50 24 ਅਪ੍ਰੈਲ 2025 ਦਾ ਮੁਕੱਦਮਾ ਦਰਜ਼ ਹੈ।
ਡੀਐਸਪੀ ਖੋਸਾ ਵੱਲੋਂ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਅਜਿਹੀਆ ਘਟਨਾਵਾਂ ਨੂੰ ਰੋਕਣ ਲਈ ਸਬ-ਡਵੀਜ਼ਨ ਦਾਖਾ ਅਧੀਨ ਆਂਉਦੇ ਥਾਣਾ ਦਾਖਾ, ਥਾਣਾ ਜੋਧਾਂ ਅਤੇ ਥਾਣਾ ਸੁਧਾਰ ਦੀਆਂ ਪੁਲਿਸ ਟੀਮਾਂ ਨਿਰਵਿਘਨ ਤਿਆਰ ਹਨ ਅਤੇ ਦੀਵਾਲੀ ਦੇ ਤਿਹਾਉਰ ਅਤੇ ਬੰਦੀ ਛੋੜ ਦਿਵਸ ਨੂੰ ਮੱਦੇ ਨਜਰ ਰੱਖਦੇ ਹੋਏ ਵੱਖ ਵੱਖ ਥਾਣਿਆਂ ਦੇ ਨੇ ਪੁਲਿਸ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਦੇ ਕੇ ਪੈਟਰੋਲਿੰਗ ਅਤੇ ਨਾਕਾਬੰਦੀ ਵਧਾਈ ਗਈ ਹੈ। ਇਸ ਤੋਂ ਇਲਾਵਾ ਡੀਐਸਪੀ ਖੋਸਾ ਨੇ ਮਾੜੇ ਅਨਸਰਾ ਨੂੰ ਤਿਊਹਾਰ ਦੇ ਦਿਨਾ ਵਿੱਚ ਸਬ-ਡਵੀਜਨ ਦਾਖਾ ਦੇ ਏਰੀਆ ਵਿੱਚੋ ਦੂਰੀ ਬਣਾਈ ਰੱਖਣ ਲਈ ਸਖਤ ਹਦਾਇਤ ਕੀਤੀ ਗਈ ਕਿ ਜੇਕਰ ਕੋਈ ਮਾੜੇ ਅਨਸਰ ਅਜਿਹੀ ਵਾਰਦਾਤ ਕਰਦਾ ਹੈ ਤਾਂ ਉਸਨੂੰ ਕਿਸੇ ਵੀ ਕੀਮਤ ਉਤੇ ਬਖਸ਼ਿਆ ਨਹੀ ਜਾਵੇਗਾ।