ਸੁਰੱਖਿਅਤ ਅਤੇ ਵਾਤਾਵਰਣ-ਸੰਵੇਦਨਸ਼ੀਲ ਤਿਉਹਾਰ ਮਨਾਉਣ ਲਈ ਕੀਤਾ ਪ੍ਰੇਰਿਤ
ਰੋਹਿਤ ਗੁਪਤਾ
ਬਟਾਲਾ, 15 ਅਕਤੂਬਰ ਪੀ.ਐਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਅਲੀਵਾਲ ਵਿਖੇ ਪ੍ਰਿੰਸੀਪਲ ਬਲਵਿੰਦਰਪਾਲ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੋਕੇਸ਼ਨਲ ਟਰੇਨਰ ਮੰਗਲ ਸਿੰਘ ਵਲੋ ਤਿਉਹਾਰਾਂ ਮੌਕੇ “ਸੁਰੱਖਿਅਤ ਅਤੇ ਵਾਤਾਵਰਣ-ਸੰਵੇਦਨਸ਼ੀਲ ਦੀਵਾਲੀ” ਵਿਸ਼ੇ ‘ਤੇ ਜਾਗਰੂਕ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਆਫਤ ਪ੍ਰਬੰਧਕ ਮਾਹਰ ਹਰਬਖਸ਼ ਸਿੰਘ ਬਟਾਲਾ ਸਮੇਤ ਵਿਦਿਆਰਥੀ ਸ਼ਾਮਲ ਹੋਏ।
ਇਸ ਮੌਕੇ ਹਰਬਖਸ਼ ਸਿੰਘ ਵਲੋਂ ਵਾਤਾਵਰਨ ਦੇ ਬਦਲਾਵ ਬਾਰੇ ਸੰਖੇਪ ਵਿਚ ਸਾਂਝ ਪਾਈ ਤੇ ਕਿਹਾ ਕਿ ਪ੍ਰਸ਼ਾਸ਼ਨ ਵਲੋਂ ਜਾਰੀ ਹਦਾਇਤਾਂ ਤੇ ਸਮੇਂ ਦੀ ਪਾਲਣਾ ਕੀਤੀ ਜਾਵੇ। ਗਰੀਨ – ਕਲੀਨ – ਸੇਫ ਦਿਵਾਲੀ ਮਨਾਈ ਜਾਵੇ ਇਸ ਲਈ ਸੁਰੱਖਿਅਤ ਅਤੇ ਪ੍ਰਦੂਸ਼ਣ ਰਹਿਤ ਗਰੀਨ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਅੱਗੇ ਕਿਹਾ ਕਿ ਗਰੀਨ ਪਟਾਕੇ ਚਲਾਉਂਦੇ ਸਮੇਂ ਅੱਗ ਦੀ ਰੋਕਥਾਮ ਅਤੇ ਸੁਰੱਖਿਆ ਸਬੰਧੀ ਸਾਵਧਾਨੀਆਂ ਬਾਰੇ ਦਸਿਆ ਜਿਵੇਂ ਕਿ ਪਟਾਕੇ ਹਮੇਸ਼ਾ ਖੁੱਲ੍ਹੀਆਂ ਥਾਵਾਂ 'ਤੇ ਚਲਾਓ ਅਤੇ ਬੱਚਿਆਂ ਨੂੰ ਪਟਾਕਿਆਂ ਤੋਂ ਦੂਰ ਰੱਖੋ। ਪਟਾਕੇ ਚਲਾਉਂਦੇ ਸਮੇਂ ਲਾਗੇ ਪਾਣੀ ਭਰੀ ਬਾਲਟੀ ਤੇ ਮੱਗਾ ਜਾਂ ਰੇਤ ਰੱਖੋ। ਪਟਾਕੇ ਕਦੀ ਵੀ ਘਰ ਦੇ ਅੰਦਰ ਜਾਂ ਤੰਗ ਗਲੀਆਂ, ਜਿਆਦਾ ਭੀੜ ਵਾਲੀਆਂ ਥਾਵਾਂ ‘ਤੇ ਨਾ ਚਲਾਉ। ਮਾਸਕ ਦੀ ਵਰਤੋਂ ਕਰੋ ਸਬੰਧੀ ਜਾਣਕਾਰੀ ਸਾਂਝੀ ਕੀਤੀ।