ਪਿਤਾ ਦੇ ਜੋ ਸੁਪਨੇ ਪੂਰੇ ਨਹੀਂ ਹੋਏ ਉਹਨਾਂ ਨੂੰ ਬੇਟੇ ਅਰਸ਼ਦੀਪ ਨੇ ਕਰ ਦਿਖਾਇਆ ਪੂਰੇ
ਇੰਟਰਨੈਸ਼ਨਲ ਕ੍ਰਿਕਟ ਖਿਡਾਰੀ ਅਰਸ਼ਦੀਪ ਦੇ ਪਿਤਾ 45 ਸਾਲ ਬਾਅਦ ਪਹੁੰਚੇ ਆਪਣੀ ਜਨਮਭੂਮੀ ਲੀਗ ਮੈਚ ਖੇਡਣ
ਰੋਹਿਤ ਗੁਪਤਾ
ਗੁਰਦਾਸਪੁਰ , 15 ਅਕਤੂਬਰ 2025- ਇੰਟਰਨੈਸ਼ਨਲ ਕ੍ਰਿਕਟ ਪਲੇਅਰ ਅਰਸ਼ਦੀਪ ਸਿੰਘ ਦੇ ਪਿਤਾ ਆਪਣੀ ਜਨਮ ਭੂਮੀ ਬਟਾਲਾ ਵਿਖੇ ਬਟਾਲਾ ਪ੍ਰੀਮੀਅਰ ਲੀਗ ਖੇਡਣ ਲਈ ਪਹੁੰਚੇ। ਇਹ ਪ੍ਰੀਮੀਅਰ ਲੀਗ 26 ਅਕਤੂਬਰ ਤੱਕ ਚੱਲੇਗੀ 26 ਅਕਤੂਬਰ ਨੂੰ ਇਸ ਦਾ ਫਾਈਨਲ ਹੋਵੇਗਾ। ਗੱਲਬਾਤ ਦੌਰਾਨ ਅਰਸ਼ਦੀਪ ਦੇ ਪਿਤਾ ਦਰਸ਼ਨ ਸਿੰਘ ਹੋਣਾਂ ਨੇ ਕਿਹਾ ਕਿ ਬਟਾਲਾ ਮੇਰੀ ਜਨਮ ਭੂਮੀ ਹੈ 1980 ਦੇ ਦਹਾਕੇ ਤੋਂ ਬਾਅਦ ਮੈਂ ਬਟਾਲਾ ਖੇਡਣ ਲਈ ਆਇਆ ਹਾਂ। ਜੋ ਸ਼ੌਕ ਪਿਤਾ ਕੋਲੋਂ ਕੁਝ ਮਜਬੂਰੀਆਂ ਕਰਕੇ ਪੂਰੇ ਨਹੀਂ ਹੁੰਦੇ ਉਹ ਸ਼ੌਕ ਜਦੋਂ ਬੱਚੇ ਪੂਰੇ ਕਰ ਦਿੰਦੇ ਨੇ ਤਾਂ ਉਸ ਤੋਂ ਵੱਡੀ ਪ੍ਰਾਪਤੀ ਕੋਈ ਨਹੀਂ ਹੁੰਦੀ।
ਅਰਸ਼ਦੀਪ ਨੇ ਮੇਰੇ ਸਾਰੇ ਸ਼ੌਕ ਪੂਰੇ ਕੀਤੇ ਹਨ ਤੇ ਉਹ ਇੱਕ ਅਗਰੈਸ਼ਨ ਵਾਲਾ ਨੌਜਵਾਨ ਹੈ ਪਰ ਉਸਨੂੰ ਸਭ ਤੋਂ ਜਿਆਦਾ ਅਸੀਂ ਟ੍ਰੇਨਿੰਗ ਘਰੋਂ ਹੀ ਦਿੰਨੇ ਹਾਂ ਕਿ ਜਦੋਂ ਵੀ ਕੋਈ ਫੈਨ ਮਿਲੇ ਉਸਨੂੰ ਹੱਸ ਕੇ ਮਿਲਣਾ ਚਾਹੀਦਾ ਹੈ, ਕਿਸੇ ਫੈਨ ਦਾ ਦਿਲ ਨਹੀਂ ਤੋੜਨਾ ਚਾਹੀਦਾ। ਪਾਕਿਸਤਾਨ ਨਾਲ ਮੈਚ ਬਾਰੇ ਉਹਨਾਂ ਕਿਹਾ ਕਿ ਜੇ ਟਰੋਫੀ ਦੀ ਗੱਲ ਕੀਤੀ ਜਾਵੇ ਤਾਂ ਬੇਸ਼ੱਕ ਟਰੋਫੀ ਅਸੀਂ ਠੁਕਰਾ ਦਿੱਤੀ ਪਰ ਜਿੱਤ ਅਸੀਂ ਹਾਸਿਲ ਕੀਤੀ ਹੈ। ਅਰਸ਼ਦੀਪ ਨੂੰ ਖੁਦ ਇੱਕ ਰੀਲ ਦੇ ਵਿੱਚ ਕਿਹਾ ਸੀ ਕਿ ਮੈਨੂੰ ਸਭ ਤੋਂ ਵੱਧ ਟ੍ਰੇਨਿੰਗ ਜਾਂ ਸਿੱਖਿਆ ਮੇਰੇ ਘਰੋਂ ਹੀ ਮਿਲਦੀ ਹੈ।