ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾ. ਕਨਵ ਸ਼ਰਮਾ ਸੀਨੀਅਰ ਡਾਈਟੀਸ਼ੀਅਨ ਨਿਯੁਕਤ
ਬੰਗਾ 13 ਸਤੰਬਰ 2025 : ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਡਾਈਟੀਸ਼ੀਅਨ ਵਿਭਾਗ ਵਿਚ ਡਾ. ਕਨਵ ਸ਼ਰਮਾ ਨੂੰ ਸੀਨੀਅਰ ਡਾਈਟੀਸ਼ੀਅਨ ਨਿਯੁਕਤ ਕੀਤਾ ਗਿਆ ਹੈ ਅਤੇ ਉਹਨਾਂ ਨੇ ਆਪਣਾ ਕਾਰਜ ਭਾਰ ਸੰਭਾਲ ਕੇ ਕੰਮ ਕਰਨਾ ਆਰੰਭ ਕਰ ਦਿੱਤਾ ਹੈ । ਇਹ ਜਾਣਕਾਰੀ ਹਸਪਤਾਲ ਪ੍ਰਬੰਧਕ ਡਾ. ਕੁਲਵਿੰਦਰ ਸਿੰਘ ਢਾਹਾਂ ਕਲੇਰਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਦਿੱਤੀ । ਉਹਨਾਂ ਦੱਸਿਆ ਕਿ ਸਿਹਤ ਸੇਵਾਵਾਂ ਦੇ ਖੇਤਰ ਵਿਚ ਡਾ. ਕਨਵ ਸ਼ਰਮਾ ਮਾਹਿਰ ਡਾਈਟੀਸ਼ੀਅਨ ਹਨ ਅਤੇ ਉਹਨਾਂ ਫੂਡ ਐਂਡ ਨਿਊਟ੍ਰੀਸ਼ਨ ਵਿਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੋਈ ਹੈ । ਇਸ ਤੋਂ ਇਲਾਵਾ ਉਹਨਾਂ ਨੇ ਟੈਸਮਾਨ ਇੰਟਰਨੈਸ਼ਨਲ ਆਕਲੈਂਡ, ਨਿਊਜ਼ੀਲੈਂਡ ਅਤੇ ਸੀ.ਪੀ.ਡੀ. ਯੂ.ਕੇ ਤੋਂ ਮਾਨਤਾ ਪ੍ਰਾਪਤ ਵਿਸ਼ੇਸ਼ ਕੋਰਸ ਕੀਤੇ ਹਨ ।
ਡਾ. ਢਾਹਾਂ ਨੇ ਅੱਗੇ ਦੱਸਿਆ ਕਿ ਚੰਗੀ ਸਿਹਤ ਤੇ ਪੌਸ਼ਟਿਕ ਖ਼ੁਰਾਕ ਦਾ ਤਾਲਮੇਲ, ਲੋਕਾਂ ਦੀ ਜ਼ਿੰਦਗੀ 'ਚ ਭੱਜ-ਦੌੜ ਤੇ ਤਣਾਅ ਵੱਧ ਰਿਹਾ ਹੈ, ਤਾਂ ਤੰਦਰੁਸਤ ਰਹਿਣ ਲਈ ਸਹੀ ਖੁਰਾਕ ਸਬੰਧੀ ਸਲਾਹ ਪ੍ਰਾਪਤ ਕਰਨ ਲਈ ਡਾਇਟੀਸ਼ੀਅਨ ਦੀ ਬਹੁਤ ਜ਼ਰੂਰਤ ਹੁੰਦੀ ਹੈ । ਡਾ. ਕਨਵ ਸ਼ਰਮਾ ਸੀਨੀਅਰ ਡਾਈਟੀਸ਼ੀਅਨ ਹਰ ਸੋਮਵਾਰ ਨੂੰ 09 ਤੋਂ 03 ਵਜੇ ਤੱਕ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਸ਼ੂਗਰ, ਬਲੱਡ ਪ੍ਰੈਸ਼ਰ, ਦਿਲ ਦੇ ਰੋਗ, ਗਰਭਵਤੀ ਮਹਿਲਾਵਾਂ, ਨਵਜਾਤ ਬੱਚਿਆਂ ਲਈ ਅਤੇ ਵਡੇਰੀ ਉਮਰ ਦੇ ਬਜ਼ੁਰਗਾਂ ਲਈ ਉਹਨਾਂ ਦੀ ਬਿਮਾਰੀ ਅਨੁਸਾਰ ਸਹੀ ਖਾਣ-ਪੀਣ, ਮਾਨਸਿਕ ਤਣਾਅ ਦੇ ਮਰੀਜ਼ਾਂ, ਅਪਰੇਸ਼ਨ ਬਾਅਦ ਸੁਤੰਲਿਤ ਖੁਰਾਕ, ਖਿਡਾਰੀਆਂ, ਮੋਟਾਪੇ ਦੇ ਸ਼ਿਕਾਰ ਤੇ ਹੋਰ ਸਰੀਰਕ ਬਿਮਾਰੀਆਂ ਦੇ ਮਰੀਜ਼ਾਂ ਨੂੰ ਮਿਲਿਆ ਕਰਨਗੇ ।