"ਬੈਲੇ" (ਸੰਗੀਤ ਨਾਟਕ) ਪ੍ਰਣਾਮ ਸ਼ਹੀਦਾਂ ਨੂੰ ਚੰਡੀਗੜ੍ਹ ਦੂਰਦਰਸ਼ਨ ਵੱਲੋਂ ਫ਼ਿਲਮਾਇਆ ਗਿਆ
ਹਰਜਿੰਦਰ ਸਿੰਘ ਭੱਟੀ
ਚੰਡੀਗੜ੍ਹ, 14 ਅਗਸਤ 2025-ਡਾਕਟਰ ਨਰਿੰਦਰ ਨਿੰਦੀ ਦੁਆਰਾ ਲਿਖਿਆ ਤੇ ਕੋਰਿਓਗ੍ਰਾਫ ਕੀਤਾ "ਬੈਲੇ"(ਸੰਗੀਤ ਨਾਟਕ) ਪ੍ਰਣਾਮ ਸ਼ਹੀਦਾਂ ਨੂੰ ਚੰਡੀਗੜ੍ਹ ਦੂਰਦਰਸ਼ਨ ਵੱਲੋਂ ਫ਼ਿਲਮਾਇਆ ਗਿਆ ਜੋ ਕਿ ਇਸ ਵਾਰ ਆਜ਼ਾਦੀ ਦਿਵਸ ਦੇ ਮੌਕੇ ਮਿਤੀ 15/08/2025 ਨੂੰ ਬਾਦ ਦੁਪਹਿਰ (2:20 PM) ਦੋ ਵੱਜਕੇ ਵੀਹ ਮਿੰਟ ਤੇ ਡੀਡੀ ਪੰਜਾਬੀ ਚੈਨਲ ਤੇ ਟੈਲੀਕਾਸਟ ਕੀਤਾ ਜਾਵੇਗਾ। ਇਸ ਬੈਲੇ ਵਿੱਚ ਭਾਰਤ ਦੀ ਆਜ਼ਾਦੀ ਲਈ ਪੰਜਾਬੀਆਂ ਦੀ ਕੁਰਬਾਨੀਆਂ ਨੂੰ ਉਭਾਰਿਆ ਗਿਆ ਹੈ।
ਲੇਖਕ ਨੇ ਦੱਸਿਆ ਹੈ ਕਿ ਪੰਜਾਬੀ ਹਮੇਸ਼ਾ ਦੇਸ਼ ਦੀ ਰੱਖਿਆ ਵਾਸਤੇ ਤਨੋਂ ਮਨੋਂ ਤੇ ਧਨੋਂ ਤਰਪਰ ਰਹਿੰਦੇ ਹਨ। ਇਸ ਬੈਲੇ ਵਿੱਚ ਵੱਖੋ ਵੱਖਰੇ ਕਿਰਦਾਰਾਂ ਦੀਆਂ ਭੂਮਿਕਾ ਨਿਭਾ ਰਹੇ ਕਲਾਕਾਰ ਹਨ। - ਨਾਇਕਾ ਸਰਬਜੀਤ ਭਸੀਣ (ਫੌਜੀ ਦੀ ਪਤਨੀ), ਤਜਿੰਦਰ ਪਾਲ ਸਿੰਘ ਤ੍ਰਿਪਤ (ਫੌਜੀ), ਸਿਮਰਤਪਾਲ ਕੌਰ (ਭਾਬੀ), ਨਰਿੰਦਰ ਨਿੰਦੀ(ਸੂਤਰਧਾਰ/ਗਾਇਕ), ਜਰਨੈਲ ਸਿੰਘ (ਦੋਸਤ ਫੌਜੀ), ਅਮਨਦੀਪ ਸਿੰਘ (ਦੋਸਤ ਫੌਜੀ), ਗੁੰਜਨਗੀਤ ਕੌਰ (ਸਹੇਲੀ), ਅਤੇ ਹਰਮਨ ਪ੍ਰੀਤ ਕੌਰ (ਸਹੇਲੀ) ਪਿੱਠ ਭੂਮੀ ਗਾਇਕ - ਨਰਿੰਦਰ ਨਿੰਦੀ, ਸਰਬਜੀਤ ਭਸੀਣ।