''15 ਅਗਸਤ ਨੂੰ ਮਿਲੀ ਆਜ਼ਾਦੀ ਤੋਂ ਬਾਅਦ ਵੀ ਡੇਢ ਦਿਨ ਪਾਕਿਸਤਾਨ ਦਾ ਹਿੱਸਾ ਰਿਹਾ ਬਟਾਲਾ''
ਆਜ਼ਾਦੀ ਘੁਲਾਟੀਏ ਦੇ ਪੁੱਤਰ ਨੇ ਦੱਸੀਆਂ ਉਸ ਵੇਲੇ ਦੀਆਂ ਕਈ ਸੱਚਾਈਆਂ
ਰੋਹਿਤ ਗੁਪਤਾ
ਗੁਰਦਾਸਪੁਰ : ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਜ਼ਾਦੀ ਦੇ ਸੰਘਰਸ਼ ਦੇਸ਼ ਪ੍ਰੇਮੀਆਂ ਨੇ ਬਹੁਤ ਮੁਸੀਬਤਾਂ ਝੱਲੀਆਂ ਸਨ। ਦੇਸ਼ ਨੂੰ ਆਜ਼ਾਦ ਕਰਾਉਣ ਚ ਪੰਜਾਬੀਆਂ ਦਾ ਯੋਗਦਾਨ ਵੱਡਾ ਰਿਹਾ ਹੈ। ਆਜ਼ਾਦੀ ਘੁਲਾਟੀਏ ਬਾਵਾ ਪ੍ਰਕਾਸ਼ ਸਿੰਘ ਭੱਲਾ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਲੰਮਾ ਸਮਾਂ ਸੰਘਰਸ਼ ਕੀਤਾ ਅਤੇ ਕਰੀਬ 10 ਸਾਲ ਜੇਲ ਵੀ ਕੱਟੀ। ਬਾਵਾ ਪ੍ਰਕਾਸ਼ ਸਿੰਘ ਭੱਲਾ ਨੇ ਦੇਸ਼ ਆਜ਼ਾਦ ਹੋਣ ਤੋਂ ਬਾਅਦ ਆਜ਼ਾਦੀ ਘੁਲਾਟੀਆਂ ਨੂੰ ਮਿਲਣ ਵਾਲੀ ਪੈਨਸ਼ਨ ਵੀ ਨਹੀਂ ਲਗਵਾਈ ਅਤੇ ਸ਼ੁਰੂ ਤੋਂ ਲੈ ਕੇ ਸਵਾਸ ਛੱਡਣ ਤੱਕ ਕਾਂਗਰਸ ਪਾਰਟੀ ਨਾਲ ਜੁੜੇ ਰਹੇ। ਬਾਬਾ ਪ੍ਰਕਾਸ਼ ਸਿੰਘ ਭੱਲਾ ਦੇ ਸਪੁੱਤਰ ਬਾਵਾ ਪ੍ਰੇਮ ਸਿੰਘ ਭੱਲਾ ਨੇ ਵੀ ਆਪਣੇ ਪਿਤਾ ਦੇ ਇਨਕਲਾਬ ਦਾ ਨਾਅਰਾ ਲਗਾਉਣ ਤੋਂ ਬਾਅਦ ਪਿੱਛੋਂ ਜਿੰਦਾਬਾਦ ਕਹਿਣ ਤੇ ਦੇਸ਼ ਦੀ ਆਜ਼ਾਦੀ ਲਈ ਕਰੀਬ ਇੱਕ ਹਫਤਾ ਹਵਾਲਾਤ ਕੱਟੀ ਸੀ।
ਪ੍ਰੇਮ ਸਿੰਘ ਭੱਲਾ ਨੇ ਦੱਸਿਆ ਕਿ 15 ਅਗਸਤ ਨੂੰ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਬਟਾਲਾ ਤੇ ਲਾਹੌਰ ਦਾ ਪੰਗਾ ਪੈ ਗਿਆ ਸੀ ਕਿ ਕਿਹੜਾ ਪਾਕਿਸਤਾਨ ਵਿੱਚ ਜਾਏਗਾ ਇਸ ਲਈ ਬਟਾਲਾ ਕਰੀਬ ਡੇਢ ਦਿਨ ਬਾਅਦ ਭਾਰਤ ਦਾ ਹਿੱਸਾ ਬਣਿਆ ਸੀ। ਭੱਲਾ ਅੱਜ ਦਾ ਮਾਹੌਲ ਦੇਖ ਕੇ ਵੀ ਨਿਰਾਸ਼ ਹੁੰਦੇ ਹਨ ਅਤੇ ਕਹਿੰਦੇ ਹਨ ਕਿ ਅਜਿਹੀ ਆਜ਼ਾਦੀ ਦਾ ਸੁਪਨਾ ਸਾਡੇ ਦੇਸ਼ ਭਗਤ ਨੇ ਨਹੀਂ ਸੀ ਵੇਖਿਆ ।