ਆਜ਼ਾਦੀ ਦਿਹਾੜੇ ਅਤੇ ਜਨਮਾਸ਼ਟਮੀ ਦੇ ਤਿਉਹਾਰ ਨੂੰ ਮੱਦੇਨਜ਼ਰ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ
ਨਾਈਟ ਡੋਮੀਨੇਸ਼ਨ ਸ਼ੁਰੂ ,ਚੱਪੇ ਚੱਪੇ ਤੇ ਲਗਾ ਦਿੱਤੇ ਨਾਕੇ
ਰੋਹਿਤ ਗੁਪਤਾ
ਗੁਰਦਾਸਪੁਰ : 15 ਅਗਸਤ ਆਜ਼ਾਦੀ ਦਿਹਾੜੇ ਨੂੰ ਦੇਖਦੇ ਹੋਏ ਪੰਜਾਬ ਪੁਲਿਸ ਵਲੋਂ ਸੁਰੱਖਿਆ ਦੇ ਲਿਹਾਜ ਨਾਲ ਪਿਛਲੇ ਕਈ ਦਿਨਾਂ ਤੋਂ ਸੂਬੇ ਭਰ ਚ ਕੜੇ ਪ੍ਰਬੰਧ ਕੀਤੇ ਗਏ ਹਨ ਅਤੇ ਸਰਹੱਦੀ ਜਿਲਾ ਗੁਰਦਾਸਪੁਰ ਦੇ ਦੋ ਪੁਲਿਸ ਜ਼ਿਲਿਆਂ ਗੁਰਦਾਸਪੁਰ ਅਤੇ ਬਟਾਲਾ ਚ ਵੀ ਕੜੇ ਇੰਤਜ਼ਾਮ ਕੀਤੇ ਗਏ ਹਨ ।ਜਿਥੇ ਫਲੈਗ ਮਾਰਚ ਕੀਤੇ ਜਾ ਰਹੇ ਹਨ ਉਥੇ ਹੀ ਵਿਸ਼ੇਸ ਤੌਰ ਤੇ ਵੱਖ ਵੱਖ ਨਾਕੇ ਅਤੇ ਪੇਟ੍ਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਹਨ ਜੋ ਚੱਪੇ-ਚੱਪੇ ਤੇ ਨਜ਼ਰ ਰੱਖ ਰਹੀਆਂ ਹਨ |
ਸੁਰੱਖਿਆ ਦੇ ਪ੍ਰਬੰਧਾਂ ਦੀ ਜਾਣਕਾਰੀ ਦਿੰਦਿਆ ਬਟਾਲਾ ਪੁਲਿਸ ਦੇ ਡੀਐਸਪੀ ਕਸਤੂਰੀ ਲਾਲ ਨੇ ਦੱਸਿਆ ਕਿ ਵਿਸ਼ੇਸ ਤੌਰ ਤੇ 15 ਅਗਸਤ ਆਜ਼ਾਦੀ ਦਿਹਾੜੇ ਅਤੇ ਜਨਮਾਸ਼ਟਮੀ ਦੇ ਤਿਉਹਾਰ ਨੂੰ ਦੇਖਦੇ ਹੋਏ ਉਹਨਾਂ ਦੀ ਪੁਲਿਸ ਵਲੋਂ ਸੁਰੱਖਿਆ ਦੇ ਕੜੇ ਇੰਤਜਾਮ ਕੀਤੇ ਗਏ ਹਨ। ਆਜ਼ਾਦੀ ਦਿਹਾੜੇ ਨੂੰ ਦੇਖਦੇ ਹੋਏ ਬਟਾਲਾ ਵਿੱਚ ਸ਼ਪੈਸ਼ਲ ਨਾਕੇ ਅਤੇ ਪੇਟ੍ਰੋਲਿੰਗ ਪਾਰਟੀਆਂ ਲਗਾਈਆਂ ਗਈਆਂ ਹਨ ਜੋ ਚੱਪੇ-ਚੱਪੇ ਤੇ ਨਜ਼ਰ ਰੱਖ ਰਹੀਆਂ ਹਨ ।ਇਸਦੇ ਨਾਲ ਹੀ ਜਨਤਕ ਥਾਵਾਂ ਤੇ ਸਪੈਸ਼ਲ ਚੈਕਇੰਗ ਕੀਤੀ ਜਾ ਰਹੀ ਹੈ ।ਉਥੇ ਹੀ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਵਿਅਕਤੀਆਂ ਦਿਖਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ | ਉਥੇ ਹੀ ਡੀਐਸਪੀ ਦਾ ਕਹਿਣਾ ਸੀ ਲੋਕਾਂ ਚ ਇਕ ਆਤਮਵਿਸ਼ਵਾਸ ਬਣਾਏ ਰਹੇ ਅਤੇ ਪੁਲਿਸ ਹਰ ਇਕ ਨਾਗਰਿਕ ਦੀ ਸੁਰੱਖਿਆ ਲਈ ਖੜੀ ਹੈ |