ਲਾਇਨਜ ਕਲੱਬ ਬਟਾਲਾ ਮੁਸਕਾਨ ਦੀ ਪਰਿਵਾਰਕ ਮੀਟਿੰਗ ਕਰਵਾਈ
ਰੋਹਿਤ ਗੁਪਤਾ
ਬਟਾਲਾ 15 ਜੁਲਾਈ 2025 - ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਪਰਿਵਾਰਕ ਮੀਟਿੰਗ ਕੀਤੀ ਗਈ , ਜਿਸ ਵਿੱਚ ਜੋਨ ਚੇਅਰਮੈਨ ਗਗਨਦੀਪ ਸਿੰਘ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਲਾਇਨਜ ਕਲੱਬ ਬਟਾਲਾ ਮੁਸਕਾਨ ਦੀ ਨਵੀਂ ਚੁਣੀ ਟੀਮ ਨੂੰ ਮੁਬਾਰਕਬਾਦ ਦਿੰਦੇ ਹੋਏ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਪਰੋਕਤ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਲਾਇਨ ਪਰਦੀਪ ਚੀਮਾ ਨੇ ਦੱਸਿਆ ਕਿ ਅੱਜ ਲਾਇਨਜਮ ਦਾ ਨਵਾਂ ਸਾਲ ਸ਼ੁਰੂ ਹੋਣ ਤੇ ਕਲੱਬ ਦੇ ਮੈਂਬਰਾਂ ਦੀ ਪਹਿਲੀ ਮੀਟਿੰਗ ਆਯੋਜਿਤ ਕੀਤੀ ਗਈ ਹੈ ਜਿਸ ਵਿੱਚ ਸਾਰੇ ਪਰਿਵਾਰਕ ਮੈਂਬਰ ਵੀ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਜਾਣਕਾਰੀ ਦਿੱਤੀ ਕਿ ਲਾਇਨਜ ਕਲੱਬ ਬਟਾਲਾ ਮੁਸਕਾਨ ਵੱਲੋਂ ਸਮੇਂ-ਸਮੇਂ ਤੇ ਸਮਾਜ ਭਲਾਈ ਦੇ ਅਨੇਕਾਂ ਪ੍ਰੋਜੈਕਟ ਕੀਤੇ ਗਏ ਹਨ ਅਤੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਇਹ ਹਮੇਸ਼ਾ ਮੋਹਰੀ ਕਲੱਬ ਰਹੀ ਹੈ। ਇਸ ਕਰਕੇ ਇਸ ਵਾਰ ਕਲੱਬ ਨੂੰ ਗਵਰਨਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਪ੍ਰਧਾਨ ਲਾਇਨ ਪਰਦੀਪ ਚੀਮਾ ਵੱਲੋਂ ਭਵਿੱਖ ਵਿੱਚ ਕੀਤੇ ਜਾਣ ਵਾਲੇ ਪ੍ਰੋਜੈਕਟਾਂ ਬਾਰੇ ਵਿਸਥਾਰ ਸਾਹਿਤ ਜਾਣਕਾਰੀ ਦਿੱਤੀ।ਇਸ ਦੌਰਾਨ ਨਵੇਂ ਬਣੇ ਮੈਂਬਰਾਂ ਨੂੰ ਲਾਇਨ ਪਿੰਨਾਂ ਲਗਾਈਆਂ ਗਈਆਂ।
ਇਸ ਦੌਰਾਨ ਇਸ ਮੌਕੇ ਲਾਇਨ ਬਰਿੰਦਰ ਸਿੰਘ ਅਠਵਾਲ, ਲਾਇਨ ਪਰਵਿੰਦਰ ਸਿੰਘ ਗੋਰਾਇਆ , ਲਾਇਨ ਪ੍ਰਦੀਪ ਸਿੰਘ ਚੀਮਾ, ਲਾਇਨ ਭਾਰਤ ਭੂਸ਼ਨ , ਲਾਇਨ ਬਖਸ਼ਿੰਦਰ ਸਿੰਘ ਅਠਵਾਲ, ਲਾਇਨ ਕਰਨਪਾਲ ਸਿੰਘ, ਲਾਇਨ ਅਮਰਦੀਪ ਸਿੰਘ ਸੈਣੀ, ਲਾਇਨ ਗੁਰਪ੍ਰੀਤ ਸਿੰਘ, ਲਾਇਨ ਗੁਰਸ਼ਰਨ ਸਿੰਘ, ਲਾਇਨ ਬਲਕਾਰ ਸਿੰਘ , ਲਾਇਨ ਦਵਿੰਦਰ ਸਿੰਘ ਕਾਹਲੋਂ , ਲਾਇਨ ਗੋਬਿੰਦ ਸੈਣੀ, ਲਾਇਨ ਸ਼ੁਸ਼ੀਲ , ਲਾਇਨ ਅਨੂਪ ਸਿੰਘ ਮਾਂਗਟ , ਲਾਇਨ ਭਾਰਤ ਭੂਸ਼ਨ, ਲਾਇਨ ਸਰਬਜੀਤ ਭਾਟੀਆ , ਲਾਇਨ ਸਰਬਜੀਤ ਸਿੰਘ ਚੱਠਾ , ਲਾਇਨ ਲੇਡੀ ਨਰੋਤਮਪਾਲ ਕੌਰ, ਲਾਇਨ ਲੇਡੀ ਯਾਦਵਿੰਦਰ ਕੌਰ , ਲਾਇਨ ਲੇਡੀ ਸੁਮਨ ਬਾਲਾ,ਲਾਇਨ ਲੇਡੀਜ ਮਨਦੀਪ ਕੌਰ, ਲਾਇਨ ਲੇਡੀਜ ਮਨਜਿੰਦਰ ਕੌਰ, ਲਾਇਨ ਲੇਡੀ ਰੁਪਿੰਦਰ ਕੌਰ, ਲਾਇਨ ਲੇਡੀ ਰੇਖਾ, ਲਾਇਨ ਲੇਡੀ ਮਮਤਾ, ਲਾਇਨ ਲੇਡੀ ਨਿਰਮਲਜੀਤ ਕੌਰ, ਲਾਇਨ ਲੇਡੀ ਪਰਵਿੰਦਰ ਕੌਰ , ਲਾਇਨ ਲੇਡੀ ਅਮਨਦੀਪ ਕੌਰ ,ਨੀਲਮ ਭਾਟੀਆ ਆਦਿ ਹਾਜ਼ਰ ਸਨ।