ਜਗਰੂਪ ਸੇਖਵਾਂ ਦੀਆਂ ਕੋਸ਼ਿਸ਼ਾਂ ਸਦਕਾ ਸੰਪਰਕ ਸੜਕਾਂ ਦੀ ਮੁਰੰਮਤ ਤੇ ਨਵੀਨੀਕਰਨ ਲਈ 25.98 ਕਰੋੜ ਰੁਪਏ ਜਾਰੀ
ਵਿਧਾਨ ਸਭਾ ਕਾਦੀਆਂ ਹਲਕਾ ਕਾਦੀਆਂ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾਵੇਗਾ - ਜਗਰੂਪ ਸਿੰਘ ਸੇਖਵਾਂ
ਰੋਹਿਤ ਗੁਪਤਾ
ਗੁਰਦਾਸਪੁਰ, 17 ਜੁਲਾਈ - ਜ਼ਿਲ੍ਹਾ ਯੋਜਨਾ ਕਮੇਟੀ ਗੁਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਦੀਆਂ ਕੋਸ਼ਿਸ਼ਾਂ ਸਦਕਾ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਹਲਕਾ ਕਾਦੀਆਂ ਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਤੇ ਨਵੀਨੀਕਰਨ ਲਈ 25.98 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਰਾਜ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਵੱਲੋਂ 25.98 ਕਰੋੜ ਰੁਪਏ ਦੀ ਲਾਗਤ ਨਾਲ ਹਲਕੇ ਦੀਆਂ ਵੱਖ-ਵੱਖ ਸੰਪਰਕ ਸੜਕਾਂ ਦੀ ਮੁਰੰਮਤ ਤੇ ਨਵੀਨੀਕਰਨ ਕੀਤਾ ਜਾਵੇਗਾ ਜਿਸ ਵਿੱਚ ਕਾਦੀਆਂ ਬਲਾਕ ਵਿੱਚ ਕਾਦੀਆਂ ਤੋਂ ਖਾਰਾ, ਰੂੜਾ ਬੁੱਟਰ ਦੀ ਸੜਕ ਉੱਪਰ 51.28 ਲੱਖ ਰੁਪਏ ਖ਼ਰਚੇ ਜਾਣਗੇ। ਇਸ ਤੋਂ ਇਲਾਵਾ ਕਾਦੀਆਂ ਤੋਂ ਤੁਗਲਵਾਲਾ ਰੋਡ ਵਾਇਆ ਸਲਾਹਪੁਰ ਸੜਕ ਉੱਪਰ 21.20 ਲੱਖ ਰੁਪਏ, ਰੈਸਟ ਹਾਊਸ ਵੱਲ ਆਉਣ ਵਾਲੀ ਅਪ੍ਰੋਚ ਰੋਡ ਉੱਪਰ 34.59 ਲੱਖ ਰੁਪਏ, ਭਗਤਪੁਰ ਤੋਂ ਡੀ.ਏ.ਵੀ. ਸਕੂਲ ਕਾਦੀਆਂ ਦੀ ਸੜਕ ਉੱਪਰ 17.31 ਲੱਖ ਰੁਪਏ, ਰਾਮਪੁਰ ਤੋਂ ਗੁਰਦੁਆਰਾ ਟਾਹਲੀ ਸਾਹਿਬ ਸੜਕ ਉੱਪਰ 12.18 ਲੱਖ ਰੁਪਏ, ਫਿਰਨੀ ਕੋਠੇ ਟੋਡਰਮਲ ਉੱਪਰ 17.64 ਲੱਖ ਰੁਪਏ ਖ਼ਰਚੇ ਜਾਣਗੇ।
ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਦੱਸਿਆ ਕਿ ਕਾਹਨੂੰਵਾਨ ਬਲਾਕ ਵਿੱਚ ਕੋਟਲੀ ਹਰਚੰਦਾ ਤੋਂ ਭੈਣੀ ਮੀਆਂ ਖਾਂ ਸੜਕ ਉੱਪਰ 72.09 ਲੱਖ ਰੁਪਏ, ਫੇਰੋ ਚੀਚੀ ਤੋਂ ਘੋਰੇਵਾਂ ਸੜਕ ਉੱਪਰ 101.85 ਲੱਖ ਰੁਪਏ, ਵੜੈਚ ਤੋਂ ਜੱਗੋਵਾਲ ਬੈਂਸ ਸੜਕ ਉੱਪਰ 84.77 ਲੱਖ ਰੁਪਏ, ਕੋਟ ਜੋਗਰਾਜ ਤੋਂ ਪਸਨਾਵਾਲ ਸੜਕ ਉੱਪਰ 67.01 ਲੱਖ ਰੁਪਏ, ਕੋਟ ਖਾਂ ਮੁਹੰਮਦ ਤੋਂ ਭੈਣੀ ਖੱਦਰ ਸੜਕ ਉੱਪਰ 72.09 ਲੱਖ ਰੁਪਏ ਖ਼ਰਚੇ ਜਾਣਗੇ। ਇਸ ਤੋਂ ਇਲਾਵਾ ਸ਼ਾਲਾ-ਚੱਕ ਸ਼ਰੀਫ਼, ਭੱਟੀਆਂ, ਰਾਜੂ ਬੇਲਾ, ਸੈਦੋਵਾਲ ਸੜਕਾਂ ਦੀ ਮੁਰੰਮਤ ਵੀ ਕੀਤੀ ਜਾਵੇਗੀ।
ਚੇਅਰਮੈਨ ਸੇਖਵਾਂ ਨੇ ਕਿਹਾ ਕਿ ਧਾਰੀਵਾਲ ਬਲਾਕ ਦੇ ਪਿੰਡ ਬੰਦੇਸ਼ਾ ਤੋਂ ਸਿੰਘਪੁਰਾ ਸੜਕ ਉੱਪਰ 16.97 ਲੱਖ ਰੁਪਏ, ਬੱਲ ਤੋਂ ਡੱਡਵਾਂ ਸੜਕ ਉੱਪਰ 48.23 ਲੱਖ ਰੁਪਏ, ਬੱਲ ਤੋਂ ਚੱਕ ਦੀਪੇਵਾਲ ਸੜਕ ਉੱਪਰ 57.56 ਲੱਖ ਰੁਪਏ, ਪੱਟੀ ਉੱਪਲ ਤੋਂ ਥੇਹ ਗ਼ੁਲਾਮ ਨਬੀ ਸੜਕ ਉੱਪਰ 17.35 ਲੱਖ ਰੁਪਏ, ਸਤਕੋਹਾ ਤੋਂ ਪੇਰੋਸ਼ਾਹ ਸੜਕ ਉੱਪਰ 56.45 ਲੱਖ ਰੁਪਏ, ਸੁਜਾਨਪੁਰ ਤੋਂ ਟੀ.ਪੀ. ਖੁੰਡਾ ਸੜਕ ਉੱਪਰ 20.28 ਲੱਖ ਰੁਪਏ, ਸੁਜਾਨਪੁਰ ਤੋਂ ਧਾਰੀਵਾਲ (ਮੱਲੀ ਸਮਰਾਈ ਰਾਹੀਂ) ਸੜਕ ਉੱਪਰ 56.57 ਲੱਖ ਰੁਪਏ ਖ਼ਰਚੇ ਜਾਣਗੇ। ਇਸ ਦੇ ਨਾਲ ਹੀ ਪਿੰਡ ਰਾਇ ਚੱਕ, ਸਿੰਘਪੁਰਾ ਅਤੇ ਰਣੀਆ ਦੀਆਂ ਫਿਰਨੀਆਂ ਦੀ ਮੁਰੰਮਤ ਵੀ ਕੀਤੀ ਜਾਵੇਗੀ।
ਚੇਅਰਮੈਨ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਵਿਧਾਨ ਸਭਾ ਕਾਦੀਆਂ ਹਲਕਾ ਕਾਦੀਆਂ ਨੂੰ ਵਿਕਾਸ ਪੱਖੋਂ ਮੋਹਰੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਬਣਨ ਵਾਲੀਆਂ ਇਹ ਸੜਕਾਂ ਸਿਰਫ਼ ਆਵਾਜਾਈ ਲਈ ਨਹੀਂ, ਸਗੋਂ ਇਲਾਕੇ ਦੀ ਆਰਥਿਕਤਾ ਅਤੇ ਸਥਾਨਕ ਵਿਕਾਸ ਲਈ ਇੱਕ ਨਵੀਂ ਰਾਹਦਾਰੀ ਸਾਬਤ ਹੋਣਗੀਆਂ।