ਅਕਾਲੀ ਏਕਤਾ ਅਤੇ ਪੰਥਕ ਏਕਤਾ ਵਿੱਚ ਬਹੁਤ ਵੱਡਾ ਫਰਕ ਹੈ : ਗੁਰਿੰਦਰ ਸਿੰਘ ਬਾਜਵਾ
ਚੰਡੀਗੜ੍ਹ, 10 ਜੂਨ 2025- ਅੱਜ ਹਰ ਪਾਸੇ ਏਕਤਾ ਦੀ ਗੱਲ ਹੋ ਰਹੀ ਹੈ ।ਅਕਾਲੀ ਏਕਤਾ ਅਤੇ ਪੰਥਕ ਏਕਤਾ ਵਿੱਚ ਬਹੁਤ ਵੱਡਾ ਫਰਕ ਹੈ ।ਅਕਾਲੀ ਦਲ ਦੀ ਏਕਤਾ ਕੇਵਲ ਸਰਕਾਰ ਬਣਾਉਣ ਤੱਕ ਸੀਮਤ ਹੈ ।ਜਦ ਕਿ ਪੰਥਕ ਏਕਤ , ਪੰਥ ਅਤੇ ਪੰਜਾਬ ਦੇ ਮੁੱਦਿਆ ਨੂੰ ਲੈ ਕੇ ਹੋਵੇਗੀ ।ਇਹਨਾਂ ਵਿਚਾਰਾ ਦਾ ਪ੍ਰਗਟਾਵਾ ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਕੀਤਾ ।ਉਹਨਾਂ ਨੇ ਆਖਿਆ ਕਿ ਜੇਕਰ ਅਕਾਲ ਤਖਤ ਸਾਹਿਬ ਤੋ ਬਣੀ ਪੰਜ ਮੈਬਰੀ ਕਮੇਟੀ ਅਤੇ ਦਾਗੀਆ ਵਿੱਚ ਏਕਤਾ ਹੁੰਦੀ ਹੈ ਤਾਂ ਇਸ ਨਾਲ ਬਹੁਤਾ ਫਰਕ ਪੈਣ ਵਾਲਾ ਨਹੀ ਕਿਉ ਕਿ 2017 ਤੇ 2022 ਦੀਆ ਵਿਧਾਨ ਸਭਾ ਚੋਣਾ ਵਿੱਚ ਅਤੇ 2024 ਦੀਆ ਸੰਸਦੀ ਚੋਣਾ ਵਿੱਚ ਬਾਗੀ ਤੇ ਦਾਗੀ ਇਕੱਠੇ ਹੀ ਸਨ ।ਇਹਨਾਂ ਚੋਣਾ ਵਿੱਚ ਜਿਸ ਤਰ੍ਹਾ ਪੰਜਾਬ ਦੇ ਲੋਕਾ ਨੇ ਇਹਨਾਂ ਨੂੰ ਨਕਾਰਦਿਆ ਹਾਸ਼ੀਏ ਤੇ ਲੈ ਆਂਦਾ , ਉਹ ਸਭ ਦੇ ਸਾਹਮਣੇ ਹੈ । ਬਾਜਵਾ ਨੇ ਅੱਗੇ ਆਖਿਆ ਕਿ ਜੇ ਏਕਤਾ ਹੋਵੇ ਤਾਂ ਸਮੁੱਚੇ ਪੰਥ ਦੀ ਹੋਣੀ ਚਾਹੀਦੀ ਹੈ ।ਜਿਸ ਵਿੱਚ ਪੰਥ ਅਤੇ ਪੰਜਾਬ ਦੇ ਮੁੱਦਿਆ ਨੁੰ ਲੈ ਕੇ ਏਜੰਡਾਂ ਤਿਆਰ ਕੀਤਾ ਜਾਵੇ ਤੇ ਉਸ ਏਜੰਡੇ ਤੇ ਜਿਹੜੀਆ ਧਿਰਾ ਸੰਘਰਸ਼ ਕਰਨ ਦੀ ਸਹਿਮਤੀ ਦੇਣ ਉਹਨਾਂ ਸਾਰਿਆ ਨੁੰ ਨਾਲ ਲੈ ਕੇ ਪੰਥਕ ਏਕਤਾ ਕਰਨੀ ਚਾਹੀਦੀ ਹੈ ।ਇਸ ਏਕਤਾ ਨਾਲ ਪੰਜਾਬ ਅਤੇ ਪੰਥ ਦੇ ਕੌਮੀ ਮਸਲੇ ਹੱਲ ਹੋਣਗੇ ਅਤੇ 2027 ਵਿੱਚ ਪੰਥਕ ਸਰਕਾਰ ਬਣਨ ਦੇ ਰਾਹ ਵੀ ਸੁਖਾਲੇ ਹੋਣਗੇ ।