ਛਬੀਲ ਵਿੱਚ ਸੇਵਾ ਕਰਦੇ ਹੋਏ ਬੱਚੇ ਅਤੇ ਅਧਿਆਪਕ
ਦੀਦਾਰ ਗੁਰਨਾ
ਫਤਹਿਗੜ੍ਹ ਸਾਹਿਬ 1 ਜੂਨ 2025 : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਨਾਰਥਲ ਕਲਾਂ ਵਿੱਚ ਅੱਜ ਮਾਪੇ-ਅਧਿਆਪਕ ਮਿਲਣੀ (PTM) ਦਾ ਆਯੋਜਨ ਕੀਤਾ ਗਿਆ , ਇਸ ਮੌਕੇ ਵਿਦਿਆਰਥੀਆਂ ਵੱਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਕਰਦੇ ਹੋਏ ਠੰਡੇ ਮਿੱਠੇ ਜਲ ਦੀ ਛਬੀਲ ਵੀ ਲਗਾਈ ਗਈ
ਇਹ ਪੂਰਾ ਪ੍ਰੋਗਰਾਮ ਸਕੂਲ ਦੀ ਮਾਣਯੋਗ ਪ੍ਰਿੰਸੀਪਲ ਮੈਡਮ ਹਰਦੀਪ ਕੌਰ ਦੀ ਅਗਵਾਈ ਹੇਠ ਹੋਇਆ , ਇਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ ਮਾਪਿਆਂ ਨੇ ਵੀ ਪੀ.ਟੀ.ਐਮ ਵਿੱਚ ਵਧ ਚੜ੍ਹ ਕੇ ਹਿੱਸਾ ਲਿਆ ਅਤੇ ਆਪਣੇ ਬੱਚਿਆਂ ਦੀ ਪੜ੍ਹਾਈ ਸੰਬੰਧੀ ਅਧਿਆਪਕਾਂ ਨਾਲ ਵਿਚਾਰ-ਵਟਾਂਦਰਾ ਕੀਤਾ , ਇਹ ਪ੍ਰੋਗਰਾਮ ਸਿਰਫ਼ ਇਕ ਮੀਟਿੰਗ ਤੱਕ ਸੀਮਿਤ ਨਹੀਂ ਰਿਹਾ, ਸਗੋਂ ਵਿਦਿਆਰਥੀਆਂ ਵਿੱਚ ਮਨੁੱਖਤਾ ਲਈ ਸੇਵਾ ਭਾਵਨਾ ਵਿਕਸਿਤ ਕਰਨ ਦਾ ਸਬੱਬ ਬਣਿਆ , ਇਸ ਮੌਕੇ ਗੁਰਮੀਤ ਕੌਰ, ਪਰਮਿੰਦਰ ਕੌਰ, ਸਤਿੰਦਰਜੀਤ ਸਿੰਘ, ਸੁਰੇਸ਼ ਕੁਮਾਰ, ਅਮਿੱਤ ਸ਼ਰਮਾ, ਸੁਖਜਿੰਦਰ ਸਿੰਘ, ਵਿਜੇ ਕੁਮਾਰ, ਬਹਾਦਰ ਸਿੰਘ, ਦੀਪਕ ਕੁਮਾਰ,ਨਿਰਮਲ ਕੌਰ, ਮੁਮਤਾਜ , ਗੁਰਜਿੰਦਰ ਕੌਰ, ਸੰਦੀਪ ਕੌਰ, ਹਰਪ੍ਰੀਤ ਕੌਰ ,ਅਮਨਦੀਪ ਕੌਰ , ਅਮਨਦੀਪ ਸਿੰਘ ਅਤੇ ਕਰਮਜੀਤ ਸਿੰਘ ਅਤੇ ਸਮੂਹ ਸਟਾਫ਼ ਨੇ ਸੇਵਾ ਨਿਭਾਈ