ਨਸ਼ਾ ਤਸਕਰਾਂ ਵੱਲੋਂ ਜ਼ਖਮੀ ਕੀਤੇ ਸਾਬਕਾ ਫੌਜੀ ਰਣਵੀਰ ਸਿੰਘ ਨੂੰ ਮਿਲੇ ਭਾਜਪਾ ਆਗੂ ਪਰਮਪਾਲ ਕੌਰ ਸਿੱਧੂ
ਅਸ਼ੋਕ ਵਰਮਾ
ਬਠਿੰਡਾ, 2 ਜੂਨ 2025: ਪੰਜਾਬ ਸਰਕਾਰ ਨਸ਼ਾ ਵਿਰੁੱਧ ਨਹੀਂ. ਨਸ਼ਾ ਵਿਰੋਧੀਆਂ ਵਿਰੁੱਧ ਯੁੱਧ ਲੜ ਰਹੀ ਹੈ ਤੇ ਨਸ਼ਾ ਅਤੇ ਨਸ਼ਾ ਵਪਾਰੀਆਂ ਵਿਰੁੱਧ ਅਵਾਜ ਚੁੱਕਣ ਵਾਲਿਆਂ ਤੇ ਸਰਕਾਰ ਤੇ ਪੁਲਿਸ ਦੀ ਸ਼ਹਿ ਤੇ ਤਸ਼ਦੱਦ ਕੀਤਾ ਜਾ ਰਿਹਾ ਹੈ ਸਰਕਾਰ ਤੇ ਇਹ ਦੋਸ਼ ਭਾਜਪਾ ਦੇ ਸੀਨਿਅਰ ਆਗੂ ਸੇਵਾ ਮੁਕਤ ਆਈ ਏ ਐਸ ਅਧਿਕਾਰੀ ਪਰਮਪਾਲ ਕੌਰ ਸਿੱਧੂ ਨੇ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਚ ਨਸ਼ਾ ਤਸਕਰਾ ਵੱਲੋਂ ਬੁਰੀ ਤਰ੍ਹਾਂ ਜਖਮੀ ਕੀਤੇ ਗਏ ਰਣਬੀਰ ਸਿੰਘ ਵਾਸੀ ਭਾਈ ਬਖਤੌਰ ਦਾ ਹਾਲ ਜਾਨਣ ਸਮੇਂ ਕੀਤਾ । ਉਨ੍ਹਾਂ ਕਿਹਾ ਕਿ ਸਰਕਾਰ ਨੇ ਚੋਣ ਮੈਨੀਫੈਸਟੋ ਚ ਚਾਰ ਮਹੀਨਿਆਂ ਚ ਸੂਬੇ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ ਪਰ ਸਰਕਾਰ ਬਣਨ ਤੋਂ ਬਾਅਦ ਹਰ ਵਾਰ ਮੁੱਖ ਮੰਤਰੀ ਇੱਕ ਨਵੀ ਤਰੀਕ ਦੇ ਦਿੰਦੇ ਹਨ। ਉਹਨਾਂ ਕਿਹਾ ਕਿ ਸਰਕਾਰ ਸੂਬੇ ਚੋਂ ਨਸ਼ਾ ਖ਼ਤਮ ਕਰਨ ਚ ਬੁਰੀ ਤਰ੍ਹਾਂ ਅਸਫਲ ਸਾਬਿਤ ਹੋਈ ਹੈ ।ਹੁਣ ਲੁਧਿਆਣਾ ਦੀ ਜਿਮਨੀ ਚੋਣ ਚ ਪਾਰਟੀ ਦੀ ਪਤਲੀ ਹਾਲਤ ਨੂੰ ਵੇਖਦਿਆਂ ਮੁੱਖ ਮੰਤਰੀ ਨੇ 31 ਮਈ ਦੀ ਤਰੀਕ ਦਿੱਤੀ ਸੀ।
ਉਹਨਾਂ ਕਿਹਾ ਕਿ ਅਖਬਾਰੀ ਸੁਰਖੀਆਂ ਬਟੋਰਨ ਲਈ ਬੇਕਸੂਰ ਗਰੀਬ ਲੋਕਾਂ ਤੇ ਪਰਚੇ ਪਾਏ ਤੇ ਘਰ ਢਾਹ ਕੇ ਵਾਹ ਵਾਈ ਲੁੱਟਣ ਦੀ ਕੋਸ਼ਿਸ਼ ਕੀਤੀ ਪੁਲਿਸ ਨੂੰ ਪਰਚੇ ਦਰਜ ਕਰਨ ਅਤੇ ਘਰ ਢਾਹਾਉਣ ਦੇ ਟੀਚੇ ਦਿੱਤੇ ਗਏ ਗੋਨਿਆਣੇ ਵਾਲਾ ਮਾਮਲਾ ਵੀ ਟੀਚੇ ਪੂਰੇ ਕਰਨ ਦਾ ਹੀ ਨਤੀਜਾ ਹੈ ਪੁਲਿਸ ਨੇ ਆਪਣੇ ਟੀਚੇ ਪੂਰੇ ਕਰਨ ਲਈ ਇੱਕ ਬੇਕਸੂਰ ਨੌਜਵਾਨ ਦੀ ਬਲੀ ਲਈ ਉਸਦੀ ਪਤਨੀ ਤੇ ਬੱਚਾ ਇਨਸਾਫ਼ ਦੀ ਦੁਹਾਈ ਦੇ ਰਿਹਾ ਹੈ ਮੁੱਖ ਮੰਤਰੀ ਨੇ ਪੰਜਾਬ ਨੂੰ ਪੁਲਿਸ ਸਟੇਂਟ ਬਣਾ ਦਿੱਤਾ ਹੈ ਭਾਜਪਾ ਆਗੂ ਨੇ ਕਿਹਾ ਕਿ ਸਰਕਾਰ ਨਸ਼ਾ ਨੂੰ ਖ਼ਤਮ ਕਰਨ ਪ੍ਰਤੀ ਸੁਹਿਰਦ ਨਹੀਂ ਹੈ ਸਰਕਾਰ ਕੋਲ ਨਸ਼ਾ ਖ਼ਤਮ ਕਰਨ ਲਈ ਕੋਈ ਠੋਸ ਯੋਜਨਾ ਨਹੀਂ ਹੈ ਤੇ ਨਾ ਹੀ ਨੀਅਤ ਸਰਕਾਰ ਤੇ ਪੁਲਿਸ ਦੀ ਸ਼ਹਿ ਤੇ ਨਸ਼ਾ ਸ਼ਰੇਆਮ ਵਿਕ ਰਿਹਾ ਹੈ ਭਾਈ ਬਖਤੌਰ ਵਾਸੀ ਰਣਬੀਰ ਸਿੰਘ ਵੀ ਕਮੇਟੀ ਬਣਾ ਕੇ ਨਸ਼ਿਆਂ ਵਿਰੁੱਧ ਲੜ ਰਿਹਾ ਸੀ ਨਸ਼ਾ ਤਸਕਰਾ ਨੇ ਜਿਸ ਤਰ੍ਹਾਂ ਉਸਦੀ ਕੁੱਟਮਾਰ ਕੀਤੀ ਇਹ ਬਿਨਾਂ ਸ਼ਹਿ ਤੋਂ ਸੰਵਭ ਨਹੀਂ ਹੈ। ਲੋਕ ਸਰਕਾਰ ਤੋਂ ਨਾਉਮੀਦ ਤੇ ਨਸ਼ਾ ਤਸਕਰਾ ਤੋਂ ਇੰਨੇ ਤੰਗ ਆ ਹਨ ਕੇ ਭਾਈ ਬਖਤੌਰ ਵਿੱਚ ਪਿੰਡ ਵਾਸੀਆਂ ਨੇ ਸਾਰਾ ਪਿੰਡ ਵਿਕਾਊ ਹੋਣ ਦੇ ਪੋਸਟਰ ਲਾ ਦਿੱਤੇ ਹਨ।ਇਸ ਮੌਕੇ ਭਾਜਪਾ ਯੁਵਾ ਆਗੂ ਜੱਸ ਭੁੱਚੋ ਅਤੇ ਮੀਡੀਆ ਇੰਚਾਰਜ ਰਤਨ ਸ਼ਰਮਾ ਮਲੂਕਾ ਵੀ ਹਾਜਿਰ ਸਨ