ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ' ਤਹਿਤ ਪਿੰਡ ਗੁਆਰਾ, ਬਨਭੌਰਾ/ਭੁੱਲਰਾ ਵਿਖੇ ਕਿਸਾਨ ਸਿਖਲਾਈ ਜਾਗਰੂਕਤਾ ਕੈਂਪ
ਮਾਲੇਰਕੋਟਲਾ 01 ਜੂਨ 2025 - ਭਾਰਤ ਸਰਕਾਰ ਦੇ ਪ੍ਰੋਗਰਾਮ ਵਿਕਸਿਤ ਕ੍ਰਿਸ਼ੀ ਸੰਕਲਪ ਅਭਿਆਨ ਤਹਿਤ ਲਗਾਤਾਰ ਕਿਸਾਨ ਸਿਖਲਾਈ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਇਸੇ ਤਹਿਤ ਬਲਾਕ ਮਲੇਰਕੋਟਲਾ ਦੇ ਪਿੰਡ ਗੁਆਰਾ, ਬਨਭੌਰਾ/ਭੁੱਲਰਾ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ ।
ਆਈ.ਸੀ.ਏ.ਆਰ ਦੀ ਟੀਮ ਜਿਸ ਵਿੱਚ ਡਾ. ਸੰਦੀਪ ਮਾਨ, ਡਾ. ਵਿਕਾਸ ਕੁਮਾਰ, ਡਾ. ਚੰਦਰ ਸੋਲੰਕੀ ਅਤੇ ਡਾ. ਮਮਤਾ ਸ਼ਾਮਿਲ ਹਨ, ਨੇ ਕਿਸਾਨਾਂ ਨੂੰ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਸਬੰਧੀ ਜਾਣੂ ਕਰਵਾਇਆ ਅਤੇ ਕੇ.ਸੀ.ਸੀ ਅਤੇ ਐਫ.ਪੀ.ਓ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਖੇਤੀਬਾੜੀ ਵਿਭਾਗ, ਮਲੇਰਕੋਟਲਾ ਦੇ ਏ.ਟੀ.ਐਮ ਦਲਜੀਤ ਸਿੰਘ ਨੇ ਕੈਂਪਾਂ ਸਬੰਧੀ ਪ੍ਰਬੰਧ ਕੀਤਾ ਅਤੇ ਕਿਸਾਨਾਂ ਨਾਲ ਵਿਭਾਗ ਦੀਆਂ ਸਕੀਮਾਂ ਦਾ ਲਾਭ ਲੈਣ ਦੀ ਪ੍ਰਕਿਰਿਆ ਸਾਂਝੀ ਕੀਤੀ। ਇਸ ਮੌਕੇ ਟੀਮ ਵੱਲੋਂ ਕਿਸਾਨਾਂ ਨਾਲ ਝੋਨੇ ਦੀ ਸਿੱਧੀ ਬਿਜਾਈ, ਸਾਉਣੀ ਮੱਕੀ, ਜੈਵਿਕ ਖੇਤੀ ਅਤੇ ਜੈਵਿਕ ਉਤਪਾਦਾਂ ਦੀ ਸਰਟੀਫਿਕੇਸ਼ਨ ਆਦਿ ਸਬੰਧੀ ਵਿਚਾਰ ਚਰਚਾ ਕੀਤੀ ਗਈ ਅਤੇ ਖੇਤੀ ਸਮੱਸਿਆਵਾਂ ਵੀ ਨੋਟ ਕੀਤੀਆਂ ਗਈਆਂ। ਇਹਨਾਂ ਕੈਂਪਾਂ ਵਿੱਚ ਬੇਲਦਾਰ ਸੁਖਜਿੰਦਰਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ।