ਵਿਸ਼ਵਾਸ: ‘‘ਜਰਨੈਲ ਸਿਆਂ ਲੱਗਾ ਰਹਿ ਮੂਹਰੇ’’
ਵਾਇਕਾਟੋ ਸ਼ਹੀਦੇ ਆਜ਼ਿਮ ਸ. ਭਗਤ ਸਿੰਘ ਟ੍ਰਸਟ ਦਾ ਸਲਾਨਾ ਇਜਲਾਸ ਸੰਪੰਨ-ਸਰਬ ਸੰਮਤੀ ਨਾਲ ਨਵੀਂ ਕਮੇਟੀ ਚੁਣੀ
-ਸ. ਜਰਨੈਲ ਸਿੰਘ ਰਾਹੋਂ 6ਵੀਂ ਵਾਰ ਪ੍ਰਧਾਨ ਅਤੇ ਸ੍ਰੀਮਤੀ ਹਰਜੀਤ ਕੌਰ ਕੰਗ ਮੀਤ ਪ੍ਰਧਾਨ ਚੁਣੇ ਗਏ
-ਹਰਜਿੰਦਰ ਸਿੰਘ ਬਸਿਆਲਾ-
ਔਕਲੈਂਡ, 01 ਜੂਨ 2025:-ਵਾਇਕਾਟੋ ਸ਼ਹੀਦੇ ਆਜ਼ਿਮ ਸ. ਭਗਤ ਸਿੰਘ ਟਰੱਸਟ ਹਮਿਲਟਨ ਦਾ ਸਲਾਨਾ ਇਜਲਾਸ ਬੀਤੇ ਕੱਲ੍ਹ ਟ੍ਰਸਟ ਦੇ ਮੈਂਬਰਾਂ ਦੀ ਭਰਵੀਂ ਹਾਜ਼ਰੀ ਵਿਚ ਕੋਆਪ੍ਰੇਸ਼ਨ ਚਰਚ ਵਿਚ ਹੋਇਆ। ਆਰੰਭ ਦੇ ਵਿਚ ਵਿਛੜੇ ਕਮਿਊਨਿਟੀ ਮੈਂਬਰਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਟ੍ਰਸਟ ਦੇ ਪ੍ਰਧਾਨ ਸ. ਜਰਨੈਲ ਸਿੰਘ ਰਾਹੋਂ ਵਲੋ ਪਿਛਲੇ ਸਾਲ ਦੇ ਕੰਮਾ-ਕਾਰਾਂ ਬਾਰੇ ਵਿਸਥਾਰ ਪੂਰਵਕ ਰਿਪੋਰਟ ਪੇਸ਼ ਕੀਤੀ ਜਿਸ ’ਤੇ ਹਾਜ਼ਿਰ ਮੈਂਬਰਾਂ ਨੇ ਤਸੱਲੀ ਪ੍ਰਗਟ ਕੀਤੀ ਅਤੇ ਆਪਣੇ ਵਿਚਾਰ ਦਿੱਤੇ। ਟ੍ਰਸਟ ਮੈਂਬਰਾਂ ਦੇ ਵਿਚ ਵਾਧਾ ਕਰਦਿਆਂ ਨਵੇਂ ਮੈਂਬਰਾਂ ਅਮਨਦੀਪ ਕੌਰ ਸਾਧਲ ਨੂੰ ਹਾਉਸ ਵੱਲੋਂ ਪ੍ਰਵਾਨਗੀ ਦਿੰਦਿਆ ਜੀ ਆਇਆਂ ਆਖਿਆ ਗਿਆ।
ਨਵੀਂ ਕਮੇਟੀ ਦੀ ਚੋਣ : ਇਜਲਾਸ ਦੇ ਅੰਤ ਵਿਚ ਨਵੀਂ ਕਮੇਟੀ ਦੀ ਚੋਣ ਸ. ਰਣਜੀਤ ਸਿੰਘ ਤੇ ਸ੍ਰੀ ਅਤੁੱਲ ਸ਼ਰਮਾ ਵੱਲੋਂ ਬਹੁੱਤ ਸੁਚੱਜੇ ਢੰਗ ਨਾਲ ਕਰਵਾਈ ਗਈ। ਇਸ ਵਾਰ ਫਿਰ ਸਰਬ ਸੰਮਤੀ ਦੇ ਨਾਲ ਸ. ਜਰਨੈਲ ਸਿੰਘ ਰਾਹੋਂ ਨੂੰ ਅਜੇ ਹੋਰ ਕੁਝ ਸਮੇਂ ਲਈ ਮੂਹਰੇ ਲੱਗਣ ਲਈ ਕਿਹਾ ਗਿਆ ਅਤੇ ਉਨ੍ਹਾਂ ਨੂੰ ਲਗਾਤਾਰ ਛੇਵੀਂ ਵਾਰ ਪ੍ਰਧਾਨ ਚੁਣਿਆ ਗਿਆ।
ਬਾਕੀ ਅਹੁਦੇਦਾਰਾਂ ਨੂੰ ਵੀ ਅਜੇ ਕਾਰਜ ਕਰਨ ਲਈ ਚੁਣਿਆ ਗਿਆ ਜਿਸ ਵਿਚ ਸ੍ਰੀਮਤੀ ਹਰਜੀਤ ਕੌਰ ਕੰਗ ਮੀਤ ਪ੍ਰਧਾਨ, ਸ੍ਰੀ ਸੰਦੀਪ ਕਲਸੀ ਖਜ਼ਾਨਚੀ , ਸ੍ਰੀ ਅਤੁਲ ਸ਼ਰਮਾ ਸੈਕਟਰੀ, ਸ. ਹਰਗੁਨਜੀਤ ਸਿੰਘ ਮੀਤ
ਸੈਕਟਰੀ, ਇਸ ਤੋਂ ਇਲਾਵਾ ਟਰਸਟ ਦੇ ਹੋਰ ਮੈਬਰਾਂ ’ਚ ਪਰਮਬੀਰ ਕੌਰ ਗਿੱਲ, ਸਿਮਰਤ ਕੌਰ ਗੁਰਾਇਆ, ਅਮਨਦੀਪ ਕੌਰ ਸਾਧਲ, ਪ੍ਰਿਆ ਬਿਰਲਾ ਮਨਦੀਪ ਸਿੰਘ ਬਰਾੜ, ਸਰਬਜੀਤ ਸਿੰਘ ਸੇਖੂਪੁਰੀਆਂ, ਗੁਰਪੀਤ ਸਿੰਘ ਢੱਡਾ ਦੀ ਨਿਯੁਕਤੀ ਟ੍ਰਸਟ ਮੈੈਂਬਰਾਂ ਦੇ ਤੋਰ ਤੇ ਕੀਤੀ ਗਈਆਂ। ਅੱਜ ਸਾਲਾਨਾ ਕੰਮਾਂ ਨੂੰ ਦਰਸਾਉਂਦਾ ਇਕ ਸੋਵੀਨਰ ਜਾਰੀ ਕੀਤਾ ਗਿਆ।
2025 ’ਚ ਹੋਣ ਵਾਲੇ ਸਮਾਜਿਕ ਕਾਰਜ: ਇਸ ਦੇ ਨਾਲ ਹੀ 2025 ਦੇ ਵਿੱਚ ਕਰਵਾਏ ਜਾ ਰਹੇ ‘ਰੁੱਖ ਲਗਾਓ’ (ਟ੍ਰੀ ਪਲਾਟੇਂਸ਼ਨ) ਜੋ 14 ਜੂਨ ਨੂੰ ਆ ਰਿਹਾ ਹੈ, 02 ਸਤੰਬਰ ਨੂੰ 14ਵਾਂ ਬਲੱਡ ਡੁਨੇਸ਼ਨ ਕੈਂਪ, 27 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸਮਾਗਮ, 6ਵਾਂ ਪੰਜਾਬੀ ਭਾਸ਼ਾ ਹਫ਼ਤਾ 8 ਨਵੰਬਰ ਨੂੰ ਅਤੇ ਹੋਰ ਸਮਾਗਮ ਕਰਵਾਉਣ ਲਈ ਮਤੇ ਪਾਸ ਕੀਤੇ ਗਏ।
ਸਲਾਨਾ ਹੋਣ ਵਾਲਿਆਂ ਗਤੀਵਿਧਿਆਂ ਲਈ ਵੀ ਸਵੈ ਸੇਵਕਾਂ ਨੂੰ ਸੇਵਾਵਾਂ ਦਿਤੀਆਂ ਗਈਆਂ, ਜਿਨ੍ਹਾਂ ਵਿਚ ਮੁਕੇਸ਼ ਬੱਗਾ ਨੂੰ ਖੂਨ ਦਾਨ ਕੈੰਪਾਂ ਦਾ ਇੰਚਾਰਜ, ਕੁਲਵਿੰਦਰ ਦਿਓਲ ਤੇ ਨੂਰ ਗੁਰਾਇਆਨੂੰ ਭੰਗੜਾ ਕੋਚ, ਹਰਜੀਤ ਕੌਰ ਕੰਗ, ਅਮਨਦੀਪ ਕੌਰ ਸਾਦਲ, ਰੀਹਾ ਸੂਦ, ਹਿਰਦੀਪਕ ਕੌਰ, ਪਰਮਿੰਦਰ ਕੌਰ ਪੰਜਾਬੀ ਅਧਿਆਪਕਾਵਾਂ, ਰਣਜੀਤ ਸਿੰਘ, ਕਰਮਜੀਤ ਕੌਰ, ਪ੍ਰੀਆ ਬਿਰਲਾ ਤੇ ਸਾਨੀਆ ਡੋਸ਼ੀ ਨੂੰ ਆਈ ਟੀ ਵਿੰਗ ਦੀਆਂ ਸੇਵਾਂਵਾਂ, ਹਰਮਨ ਕੌਰ ਚੀਮਾ ਨੂੰ ਥੀਏਟਰ , ਮਨਦੀਪ ਸਿੰਘ ਬਰਾੜ ਨੂੰ ਲਾਇਬਰੇਰੀ ਇੰਚਾਰਜ ਬਣਾਇਆ ਗਿਆ ਇਸ ਦੇ ਨਾਲ ਸ. ਗੁਰਬਾਜ਼ ਸਿੰਘ ਸੇਖੂਪੁਰੀਆ ਅਤੇ ਬਿਨੇਦੀਪ ਸਿੰਘ (ਸਿੰਘ ਮੀਡਿਆ ਚੈਨਲ) ਨੂੰ ਬਤੌਰ ਨਵੇਂ ਮੀਡੀਆ ਪਾਰਟਨਰ ਦੇ ਤੋਰ ’ਤੇ ਸ਼ਾਮਿਲ ਨਿਯੁਕਤ ਕੀਤਾ ਗਿਆ।
ਅੱਜ ਦੇ ਇਸ ਸਮਾਗਮ ਵਿਚ ਚੇਅਰਮੈਨ ਸ.ਪਰਮਜੀਤ ਸਿੰਘ ਪਰਿਹਾਰ ( ਪ੍ਰਧਾਨ ਕੰਟਰੀ ਸੈਕਸ਼ਨ) ਵਿਸ਼ੇਸ਼ ਤੋਰ ਤੇ ਪਹੁੰਚੇ। ਅੰਤ ਚ ਪ੍ਰਧਾਨ ਸ.ਜਰਨੈਲ ਸਿੰਘ ਰਾਹੋਂ ਨੇ ਸਾਰੀਆਂ ਨੂੰ ਇਹ ਵਿਸ਼ਵਾਸ਼ ਦਿਵਾਇਆ ਕਿ ਉਹ ਟ੍ਰਸਟ ਦੇ ਕੰਮਾਂ ਨੂੰ ਹੋਰ ਬਿਹਤਰ ਬਨਾਉਣ ਵਿਚ ਡਟੇ ਰਹਿਣਗੇ। ਛੇਵੀਂ ਵਾਰ ਵਿਸ਼ਵਾਸ਼ ਕਰਨ ਉਤੇ ਉਨ੍ਹਾਂ ਸਾਰੇ ਟ੍ਰਸਟ ਮੈਂਬਰਾਂ ਦਾ ਧੰਨਵਾਦ ਕੀਤਾ। ਮੀਡੀਆ ਕਵਰੇਜ ਕਰਨ ਲਈ ‘ਪੰਜਾਬੀ ਹੈਰਲਡ’ ਦੇ ਸ. ਹਰਜਿੰਦਰ ਸਿੰਘ ਬਸਿਆਲਾ ਤੇ ‘ਰੇਡੀਓ ਸਪਾਈਸ’ ਦੇ ਸ. ਪਰਮਿੰਦਰ ਸਿੰਘ ਪਾਪਾਟੋਏਟੋਏ ਅਤੇ ‘ਕੂਕ ਸਮਾਚਾਰ’ ਦੇ ਸ. ਅਮਰਜੀਤ ਸਿੰਘ, ਗੁਰਬਾਜ ਸਿੰਘ ਸ਼ੇਖੂਪੁਰੀਆ ਅਤੇ ਸਿੰਘ ਮੀਡੀਆ ਚੈਨਲ ਦਾ ਵਿਸ਼ੇਸ ਧੰਨਵਾਦ ਕੀਤਾ ਗਿਆ।