ਪਿੰਡ ਸਭਰਾਂ ਘੁਲੇ ਵਾਲੇ ਬੰਨ ਦੇ ਨਜ਼ਦੀਕ ਜੰਗਲੀ ਜਾਨਵਰਾਂ ਵੱਲੋਂ ਫਸਲ ਤਬਾਹ
ਬਲਜੀਤ ਸਿੰਘ
ਤਰਨ ਤਾਰਨ : ਜ਼ਿਲ੍ਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾਂ ਘੁੱਲੇ ਵਾਲੇ ਬੰਨ ਦੇ ਨਜ਼ਦੀਕ ਮੰਡ ਏਰੀਏ ਵਿੱਚ ਜੰਗਲੀ ਜਾਨਵਰਾਂ ਦਾ ਕਹਿਰ ਕਿਸਾਨਾਂ ਉੱਪਰ ਵੇਖਣ ਨੂੰ ਮਿਲ ਰਿਹਾ ਹੈ । ਇਹਨਾਂ ਜਨਵਰਾਂ ਵੱਲੋਂ ਨਿਤ ਦਿਨ ਕਿਸਾਨਾਂ ਦੀਆਂ ਬੀਜੀਆਂ ਹੋਈਆਂ ਫਸਲਾਂ ਅਤੇ ਸਬਜ਼ੀਆਂ ਨੂੰ ਖਰਾਬ ਕੀਤਾ ਜਾ ਰਿਹਾ ਹੈ । ਜਿਸ ਤੋਂ ਦੁਖੀ ਹੋਏ ਕਿਸਾਨਾਂ ਨੇ ਇਕੱਤਰ ਹੋ ਕੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਹਨਾਂ ਜੰਗਲੀ ਜਾਨਵਰਾਂ ਨੂੰ ਵਾਹੀਯੋਗ ਜਮੀਨਾਂ ਤੋਂ ਲਿਜਾ ਕੇ ਕਿਸੇ ਹੋਰ ਜਗਹਾ ਤੇ ਛੱਡਿਆ ਜਾਵੇ ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਹੜ ਪੇਟ ਤੱਕ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਾ ਪ੍ਰਧਾਨ ਬਲਵਿੰਦਰ ਸਿੰਘ ਅਤੇ ਕਿਸਾਨ ਆਗੂ ਸਾਰਜ ਸਿੰਘ ਅਤੇ ਜੰਬਰ ਸਿੰਘ ਨੇ ਦੱਸਿਆ ਕਿ ਪਿੰਡ ਸਭਰਾ ਦੇ ਨਜ਼ਦੀਕ ਘੁੱਲੇ ਵਾਲਾ ਬੰਨ ਵੱਜਦਾ ਹੈ ਅਤੇ ਇਸ ਦੇ ਨਾਲ ਦਰਿਆ ਹੋਣ ਕਾਰਨ ਮੰਡ ਖੇਤਰ ਵਿੱਚ ਬਹੁਤ ਜਿਆਦਾ ਬੂਟੀ ਅਤੇ ਰੋਕ ਹਨ ਜਿਸ ਵਿੱਚ ਨਿਤ ਨੀਲ ਗਾਵਾਂ ਅਤੇ ਹੋਰ ਜੰਗਲੀ ਜਾਨਵਰ ਨਿਕਲ ਕੇ ਆਉਂਦੇ ਹਨ ਅਤੇ ਨਾਲ ਲੱਗਦੀਆਂ ਜਮੀਨਾਂ ਵਿੱਚ ਬੀਜੀਆਂ ਹੋਈਆਂ ਫਸਲਾਂ ਅਤੇ ਸਬਜ਼ੀਆਂ ਨੂੰ ਖਰਾਬ ਕਰ ਦਿੰਦੇ ਹਨ।
ਜਿਸ ਕਰਕੇ ਕਿਸਾਨਾਂ ਦਾ ਰੋਜ਼ ਭਾਰੀ ਨੁਕਸਾਨ ਹੁੰਦਾ ਹੈ ਉਹਨਾਂ ਕਿਹਾ ਕਿ ਇਸ ਮੁਸ਼ਕਲ ਨੂੰ ਲੈ ਕੇ ਉਹਨਾਂ ਵੱਲੋਂ ਕਈ ਵਾਰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਦੱਸਿਆ ਗਿਆ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕਰ ਰਿਹਾ ਜਿਸ ਕਰਕੇ ਮਜਬੂਰ ਹੋ ਕੇ ਅੱਜ ਉਹਨਾਂ ਨੂੰ ਇਕੱਤਰ ਹੋਣਾ ਪਿਆ ਹੈ ਉਹਨਾਂ ਮੰਗ ਕੀਤੀ ਹੈ ਕਿ ਇਨਾਂ ਜੰਗਲੀ ਜਾਨਵਰਾਂ ਨੂੰ ਬਿਜਾਊ ਜਮੀਨਾਂ ਤੋਂ ਦੂਰ ਲਿਜਾ ਕੇ ਕਿਸੇ ਜੰਗਲੀ ਏਰੀਏ ਵਿੱਚ ਛੱਡਿਆ ਜਾਵੇ ਤਾਂ ਜੋ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਮਿਲ ਸਕੇ ।