ਨੀਂਦ ਆਉਣ ਕਾਰਨ ਟਿੱਪਰ ਫਲਾਈ ਓਵਰ ਨਾਲ ਟਕਰਾਇਆ, ਬਾਲ ਬਾਲ ਬਚਿਆ ਡਰਾਈਵਰ
- ਪੁੱਲ ਤੇ ਟਿੱਪਰ ਦਾ ਹੋਇਆ ਨੁਕਸਾਨ
ਰਿਪੋਰਟਰ ਰੋਹਿਤ ਗੁਪਤਾ
ਗੁਰਦਾਸਪੁਰ, 23 ਮਈ 2025 - ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਤੇ ਔਜਲਾ ਫਲਾਈ ਓਵਰ ਜਿਸ ਦੇ ਹੇਠਾਂ ਤੋਂ ਰੇਲਵੇ ਲਾਈਨ ਨਿਕਲਦੀ ਹੈ ਦੇ ਪੁੱਲ ਦੀ ਦੀਵਾਰ ਨਾਲ ਤੇਜ ਰਫਤਾਰ ਟਿੱਪਰ ਟਕਰਾ ਗਿਆ , ਜਿਸ ਨਾਲ ਪੁੱਲ ਦੀ ਦੀਵਾਰ ਦਾ ਕਰੀਬ ਪੰਜ ਫੁੱਟ ਦਾ ਹਿੱਸਾ ਟੁੱਟ ਕੇ ਸਰੀਏ ਦੇ ਸਹਾਰੇ ਹਵਾ ਵਿੱਚ ਹੀ ਲਟਕ ਗਿਆ ਜੋ ਕਦੀ ਵੀ ਹੇਠਾਂ ਲਾਈਨਾਂ ਤੇ ਜਾਂ ਕਿਸੇ ਦੇ ਉੱਪਰ ਡਿੱਗ ਸਕਦਾ ਹੈ । ਹਾਲਾਂਕਿ ਇਸ ਦੁਰਘਟਨਾ ਵਿੱਚ ਟਿੱਪਰ ਦਾ ਵੀ ਅਗਲਾ ਹਿੱਸਾ ਕਾਫੀ ਨੁਕਸਾਨ ਹੋਇਆ ਗਿਆ ਹੈ ਤੇ ਡਰਾਈਵਰ ਵੀ ਬਾਲ ਬਾਲ ਬਚਿਆ ਹੈ।
ਜਾਣਕਾਰੀ ਅਨੁਸਾਰ ਦੁਰਘਟਨਾ ਨੀਂਦ ਦਾ ਚੌਂਕਾ ਆਉਣ ਕਾਰਨ ਹੋਈ ਹੈ। ਡਰਾਈਵਰ ਕੁਲਵਿੰਦਰ ਸਿੰਘ ਪਦਮਪੁਰ ਰਾਜਸਥਾਨ ਤੋਂ ਜੋਂ ਦੀਆਂ ਬੋਰੀਆਂ ਭਰ ਕੇ ਡਮਟਾਲ ਹਿਮਾਚਲ ਪ੍ਰਦੇਸ਼ ਲਈ ਜਾ ਰਿਹਾ ਸੀ। ਜਦੋਂ ਬੱਬਰੀ ਨਾਕਾ ਕਰੋਸ ਕਰਕੇ ਔਜਲਾ ਫਲਾਈ ਓਵਰ ਤੇ ਪਹੁੰਚਿਆ ਤਾਂ ਅਚਾਨਕ ਉਸਨੂੰ ਨੀਂਦ ਦਾ ਝੋਂਕਾ ਲੱਗਿਆ ਜਿਸ ਕਾਰਨ ਤੇਜ ਰਫਤਾਰ ਟਿੱਪਰ ਫਲਾਈ ਓਵਰ ਦੀ ਸੱਜੇ ਪਾਸੇ ਦੀਵਾਰ ਨਾਲ ਟਕਰਾ ਹੋ ਗਿਆ। ਟਿੱਪਰ ਤੇਜ਼ ਹੋਣ ਕਾਰਨ ਦੀਵਾਰ ਦਾ ਕਰੀਬ ਪੰਜ ਫੁੱਟ ਹਿੱਸਾ ਟੁੱਟ ਕੇ ਹਵਾ ਵਿੱਚ ਸਰੀਏ ਦੇ ਸਹਾਰੇ ਲਟਕ ਗਿਆ ਜਦਕਿ ਟਿੱਪਰ ਦੇਖ ਲੇ ਹਿੱਸੇ ਦਾ ਵੀ ਕਾਫੀ ਨੁਕਸਾਨ ਹੋਇਆ ਹੈ।