ਲੁਧਿਆਣਾ ਪੁਲਿਸ ਵੱਲੋਂ ਹੈਰੋਇਨ ਸਮੇਤ ਨਸ਼ਾ ਤਸਕਰ ਕਾਬੂ
ਸੁਖਮਿੰਦਰ ਭੰਗੂ
ਲੁਧਿਆਣਾ 15 ਮਈ 2025 - ਲੁਧਿਆਣਾ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਆਈ.ਪੀ.ਐਸ ਕਮਿਸ਼ਨਰ ਅਤੇ ਰੁਪਿੰਦਰ ਸਿੰਘ PPS ਡਿਪਟੀ ਕਮਿਸ਼ਨਰ ਪੁਲਿਸ ਸਿਟੀ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਗਈ ਮੁਹਿੰਮ ਤਹਿਤ ਸਮੀਰ ਵਰਮਾ PPS, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ-1 ਜ਼ਿਲ੍ਹਾ ਲੁਧਿਆਣਾ ਅਤੇ ਦੇਵਿੰਦਰ ਕੁਮਾਰ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਉੱਤਰੀ ਲੁਧਿਆਣਾ ਵੱਲੋਂ ਸਮੇਂ ਸਮੇਂ ਸਿਰ ਜਾਰੀ ਹਦਾਇਤਾਂ ਅਨੁਸਾਰ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਗਰੇਵਾਲ ਮੁੱਖ ਅਫ਼ਸਰ ਥਾਣਾ ਸਲੇਮਟਾਬਰੀ ਲੁਧਿਆਣਾ ਦੀ ਅਗਵਾਈ ਹੇਠ ਲੁਧਿਆਣਾ ਸ਼ਹਿਰ ਵਿੱਚ ਨਸ਼ਿਆਂ ਦੀ ਰੋਕਥਾਮ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਮਿਤੀ 13.05.2025 ਨੂੰ ਥਾਣਾ ਸਲੇਮ ਟਾਬਰੀ ਦੀ ਪੁਲਿਸ ਪਾਰਟੀ ਦੇ ASI ਜਿੰਦਰ ਲਾਲ ਸਿੱਧੂ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਦੋਸ਼ੀ/ਨਸ਼ਾ ਤਸਕਰ ਮਹਿਕਪ੍ਰੀਤ ਸਿੰਘ ਉਰਫ਼ ਵਿੱਕੀ ਬਾਠ ਪੁੱਤਰ ਅਵਤਾਰ ਸਿੰਘ ਵਾਸੀ ਬਾਜ਼ੀਗਰ ਡੇਰਾ ਸਲੇਮ ਟਾਬਰੀ ਲੁਧਿਆਣਾ, ਜੋ ਨਸ਼ਾ ਵੇਚਣ ਦਾ ਆਦੀ ਹੈ।ਜਿਸ ਤੇ ਮੁੱਕਦਮਾ ਨੰਬਰ 88 ਮਿਤੀ 13.05.2025 ਜੁਰਮ 21 NDPS Act ਥਾਣਾ ਸਲੇਮ ਟਾਬਰੀ ਲੁਧਿਆਣਾ ਦਰਜ ਰਜਿਸਟਰ ਕਰ ਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ। ਸ:ਥ: ਜਿੰਦਰ ਲਾਲ ਸਿੱਧੂ ਨੇ ਸਮੇਤ ਪੁਲਿਸ ਪਾਰਟੀ ਦੇ ਦੋਸ਼ੀ ਮਹਿਕਪ੍ਰੀਤ ਸਿੰਘ ਉਰਫ਼ ਵਿੱਕੀ ਬਾਠ ਉਕਤ ਨੂੰ ਹਸਬ ਜ਼ਾਬਤਾ ਗ੍ਰਿਫਤਾਰ ਕੀਤਾ ਅਤੇ ਦੋਸ਼ੀ ਉਕਤ ਪਾਸੋਂ 50 ਗਰਾਮ ਹੈਰੋਇਨ(ਚਿੱਟਾ) ਬਰਾਮਦ ਕੀਤਾ। ਮਿਤੀ 14.05.2025 ਨੂੰ ਦੋਸ਼ੀ ਨੂੰ ਅਦਾਲਤ ਵਿਖੇ ਪੇਸ਼ ਕਰ ਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਸੀ। ਦੋਸ਼ੀ ਪਾਸੋਂ ਹੋਰ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਦੋਸ਼ੀ ਪਾਸੋਂ ਹੋਰ ਅਹਿਮ ਸੁਰਾਗ ਲੱਗਣ ਦੀ ਆਸ ਹੈ।