ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਲੋਹੇ ਦੀ ਰਾਡ ਨਾਲ ਸਿਰ 'ਤੇ ਵਾਰ ਕਰਕੇ ਪਤੀ ਦਾ ਕੀਤਾ ਕਤਲ
ਰਵਿੰਦਰ ਢਿੱਲੋਂ
ਖੰਨਾ 15 ਮਈ 2025 - ਪੁਲਿਸ ਜ਼ਿਲ੍ਹਾ ਖੰਨਾ ਦੇ ਮਲੌਦ ਥਾਣਾ ਖੇਤਰ ਦੇ ਪਿੰਡ ਸੋਹੀਆਂ ਵਿੱਚ ਨਾਜਾਇਜ਼ ਸਬੰਧਾਂ ਨੇ ਇੱਕ ਪਰਿਵਾਰ ਨੂੰ ਬਰਬਾਦ ਕਰ ਦਿੱਤਾ। ਇੱਥੇ 40 ਸਾਲਾ ਬਹਾਦਰ ਸਿੰਘ ਭੋਲਾ ਦਾ ਉਸਦੀ ਪਤਨੀ ਜਸਵੀਰ ਕੌਰ ਨੇ ਆਪਣੇ ਪ੍ਰੇਮੀ ਸੁਖਪ੍ਰੀਤ ਸਿੰਘ ਨਾਲ ਮਿਲ ਕੇ ਲੋਹੇ ਦੀ ਰਾਡ ਨਾਲ ਸਿਰ 'ਤੇ ਵਾਰ ਕਰਕੇ ਨਿਰਦਈ ਤਰੀਕੇ ਨਾਲ ਕਤਲ ਦਿੱਤਾ। ਘਟਨਾ ਤੋਂ ਬਾਅਦ ਦੋਵੇਂ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ।
ਭੋਲਾ ਦੇ ਕੋਲ ਕੰਮ ਕਰਨ ਵਾਲੇ ਇੰਦਰਜੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਬੁੱਧਵਾਰ ਰਾਤ ਉਹ ਘਰ ਦੀ ਲਾਬੀ ਵਿੱਚ ਸੌ ਰਿਹਾ ਸੀ ਜਦੋਂ ਉਸਨੇ ਅਚਾਨਕ ਚੀਕਾਂ ਸੁਣੀਆਂ। ਉਸਨੇ ਦੇਖਿਆ ਕਿ ਸੁਖਪ੍ਰੀਤ ਨੇ ਮੰਜੇ 'ਤੇ ਸੌਂਦੇ ਭੋਲਾ ਦੇ ਸਿਰ 'ਤੇ ਲੋਹੇ ਦੀ ਰਾਡ ਨਾਲ ਵਾਰ ਕੀਤਾ। ਇੰਦਰਜੀਤ ਨੇ ਕੰਧ ਟੱਪ ਕੇ ਗੁਆਂਢੀਆਂ ਨੂੰ ਸੂਚਿਤ ਕੀਤਾ ਅਤੇ ਭੋਲਾ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਜ਼ਖ਼ਮਾਂ ਦੇ ਕਾਰਨ ਲੁਧਿਆਣਾ ਲਿਜਾਂਦੇ ਹੋਏ ਉਸਦੀ ਮੌਤ ਹੋ ਗਈ।