ਪੇਂਡੂ ਸਿਹਤ ਸਾਫ - ਸਫਾਈ ਅਤੇ ਪੋਸ਼ਨ ਕਮੇਟੀਆਂ ਨੂੰ ਕੀਤਾ ਜਾਵੇਗਾ ਮਜ਼ਬੂਤ
ਨਸ਼ਾ ਮੁਕਤੀ ਲਈ ਫੀਲਡ ਸਟਾਫ ਕਰੇਗਾ ਨਸ਼ੇੜੀਆਂ ਦੀ ਮਦਦ -ਸਿਵਲ ਸਰਜਨ
ਰੋਹਿਤ ਗੁਪਤਾ
ਗੁਰਦਾਸਪੁਰ 13 ਮਈ
ਪੇਂਡੂ ਸਿਹਤ ਸਾਫ ਸਫਾਈ ਅਤੇ ਪੋਸ਼ਨ ਕਮੇਟੀਆਂ ਦੇ ਪੁਨਰਗਠਨ ਤੋਂ ਬਾਦ ਬਿਹਤਰ ਕਾਰਗੁਜ਼ਾਰੀ ਲਈ ਸਿਹਤ ਮੰਤਰੀ ਪੰਜਾਬ ਜੀ ਵੱਲੋਂ ਵੀਡੀਓ ਕਾਂਫਰੇਂਸ ਰਾਹੀ ਜਰੂਰੀ ਦਿਸ਼ਾ ਨਿਰਦੇਸ਼ ਦਿੱਤੇ ਗਏ । ਜਿਲਾ ਗੁਰਦਾਸਪੁਰ ਦੀ ਸਮੂਹ ਪੇਂਡੂ ਸਿਹਤ ਸਾਫ ਸਫਾਈ ਅਤੇ ਪੋਸ਼ਨ ਕਮੇਟੀਆਂ ਵੱਲੋਂ ਵੀਡੀਓ ਕਾਂਫਰੇੰਸ ਵਿੱਚ ਸ਼ਾਮਲ ਹੋ ਕੇ ਭਵਿੱਖ ਦੀ ਰਣਨੀਤੀ ਤੇ ਚਰਚਾ ਕੀਤੀ ਗਈ।
ਇਸ ਸਬੰਧੀ ਸਿਵਲ ਸਰਜਨ ਗੁਰਦਾਸਪੁਰ ਡਾਕਟਰ ਜਸਵਿੰਦਰ ਸਿੰਘ
ਨੇ ਦੱਸਿਆ ਕਿ ਪੇਂਡੂ ਸਿਹਤ ਸਾਫ ਸਫਾਈ ਅਤੇ ਪੋਸ਼ਨ ਕਮੇਟੀਆਂ ਦਾ ਪੁਨਰਗਠਨ ਹੋ ਚੁੱਕਾ ਹੈ। ਮੋਜੂਦਾ ਸਮੇਂ ਵਿੱਚ ਨਸ਼ਾ ਮੁਕਤੀ ਲਈ ਯਤਨ ਕੀਤੇ ਜਾ ਰਿਹੇ ਹਨ। ਇਸ ਮੁਹਿੰਮ ਵਿੱਚ ਇਹ ਕਮੇਟੀਆਂ ਵੀ ਬਣਦਾ ਯੋਗਦਾਨ ਦੇਣਗੀਆਂ। ਪਿੰਡ ਪੱਧਰ ਤੇ ਜਾਗਰੂਕਤਾ ਪੈਦਾ ਕੀਤੀ ਜਾਵੇਗੀ । ਜਿਲਾ ਹਸਪਤਾਲ ਵਿਖੇ ਨਸ਼ਾ ਮੁਕਤੀ ਕੇੰਦਰ ਸਥਾਪਤ ਹੈ। ਕਮੇਟੀਆਂ ਵੱਲੋਂ ਜੋ ਵੀ ਨਸ਼ਾ ਕਰਨ ਵਾਲਾ ਵਿਅਕਤੀ ਇਸ ਨਸ਼ਾ ਮੁਕਤੀ ਅਤੇ ਮੁੜ ਵਸੇਵਾ ਕੇਂਦਰ ਵਿੱਚ ਭੇਜਿਆ ਜਾਵੇਗਾ ਉਸ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ । ਇਥੇ ਉਸ ਨੂੰ ਕੌਈ ਨਾ ਕੌਈ ਹੁਨਰ ਵੀ ਸਿਖਾਇਆ ਜਾਵੇਗਾ ਤਾਂ ਜੋ ਨਸ਼ਾ ਮੁਕਤੀ ਤੋਂ ਬਾਦ ਉਹ ਇੱਕ ਵਧੀਆ ਜਿੰਦਗੀ ਜੀ ਸਕੇ। ਕਮੇਟੀਆਂ ਵੱਲੋਂ ਪਿੰਡ ਵਿੱਚ ਸਾਫ ਸਫਾਈ ਅਤੇ ਪੋਸ਼ਨ ਸਬੰਧੀ ਵੀ ਜਾਗਰੁਕਤਾ ਪੈਦਾ ਕੀਤੀ ਜਾਵੇਗੀ । ਪਿੰਡ ਪੱਧਰ ਤੇ ਕੂੜਾ ਪ੍ਰਬੰਧਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਪਾਣੀ ਦੇ ਬਚਾਓ ਬਾਰੇ ਦੱਸਿਆ ਜਾਵੇਗਾ ।
ਸਿਵਲ ਸਰਜਨ ਨੇ ਦੱਸਿਆ ਕਿ ਹਰ ਸ਼ੁੱਕਰਵਾਰ ਡੇੰਗੂ ਤੇ ਵਾਰ ਮੁਹਿੰਮ ਵਿੱਚ ਪੇਂਡੂ ਸਿਹਤ ਸਾਫ ਸਫਾਈ ਅਤੇ ਪੋਸ਼ਨ ਕਮੇਟੀਆਂ ਵੀ ਯੋਗਦਾਨ ਪਾਉਣਗੀਆਂ। ਲੋਕਾਂ ਨੂੰ ਡੇੰਗੂ ਤੋ ਬਚਾਓ ਬਾਰੇ ਦੱਸਿਆ ਜਾਵੇਗਾ ।
ਇਨ੍ਹਾਂ ਦਿਨੀ ਗਰਮੀ ਦਾ ਪ੍ਰਕੋਪ ਵੱਧ ਰਿਹਾ ਹੈ ਇਸ ਲਈ ਲੋਕਾਂ ਨੂੰ ਲੂ ਤੋ ਬਚਾਓ ਬਾਰੇ ਵੀ ਕਮੇਟੀਆਂ ਵੱਲੋਂ ਦੱਸਿਆ ਜਾਵੇ