ਆਪ ਆਗੂ ਨੇ ਸਕੂਲਾਂ ਦੀਆਂ ਛੁੱਟੀਆਂ ਚਾਰ ਦਿਨ ਹੋਰ ਵਧਾਉਣ ਦੀ ਪੰਜਾਬ ਸਰਕਾਰ ਅੱਗੇ ਰੱਖੀ ਮੰਗ
ਕਿਹਾ,ਬੱਚਿਆਂ ਨੂੰ ਮਾਨਸਿਕ ਤੌਰ ਤੇ ਤਿਆਰ ਹੋਣ ਲਈ ਦਿੱਤਾ ਜਾਏ ਕੁਝ ਹੋਰ ਸਮਾਂ
ਰੋਹਿਤ ਗੁਪਤਾ
ਗੁਰਦਾਸਪੁਰ , 12 ਮਈ 2025 :
ਛੋਟੇ ਸਕੂਲੀ ਬੱਚੇ ਜਿਨਾਂ ਨੇ ਕਦੀ ਜੰਗ ਦਾ ਮਾਹੌਲ ਨਹੀਂ ਦੇਖਿਆ ਅਤੇ ਨਾ ਹੀ ਕਦੀ ਬਲੈਕ ਆਊਟ ਵਰਗੀਆਂ ਪਾਬੰਦੀਆਂ ਉਹਨਾਂ ਨੂੰ ਝੱਲਣੀਆਂ ਪਈਆਂ ਹਨ ਉਹਨਾਂ ਨੂੰ ਮਾਨਸਿਕ ਤੌਰ ਤੇ ਤਿਆਰ ਹੋਣ ਲਈ ੍ ਕੁਝ ਹੋਰ ਸਮਾਂ ਦੇਣਾ ਚਾਹੀਦਾ ਹੈ ਤਾਂ ਜੋ ਉਹ ਬਿਨਾਂ ਸਟਰੈਸ ਦੇ ਆਪਣੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਣ । ਆਮ ਆਦਮੀ ਪਾਰਟੀ ਦੇ ਪ੍ਰਚਾਰ ਪ੍ਰਮੁੱਖ ਅਤੇ ਸ਼ਹਿਰ ਦੇ ਉੱਘੇ ਸਮਾਜ ਸੇਵੀ ਗਗਨ ਮਹਾਜਨ ਨੇ ਪ੍ਰੈਸ ਕਾੰਫਰਸ ਦੌਰਾਨ ਕਿਹਾ ਕਿ ਬੇਸ਼ੱਕ ਬੱਚਿਆਂ ਨੇ ਕਰੋਨਾ ਕਾਲ ਦੌਰਾਨ ਘਰਾਂ ਵਿੱਚ ਰਹਿਣਾ ਸਿੱਖ ਲਿਆ ਪਰ ਰਾਤ ਨੂੰ ਧਮਾਕਿਆਂ ਤੋਂ ਬਾਅਦ ਬਲੈਕ ਆਊਟ ਅਤੇ ਸਹਿਮ ਦਾ ਮਾਹੌਲ ਉਹਨਾਂ ਨੇ ਪਹਿਲੀ ਵਾਰੀ ਦੇਖਿਆ ਹੈ।ਅੱਜ ਦੀ ਭਾਰਤ ਪਾਕਿਸਤਾਨ ਦੀ ਬੈਠਕ ਵਿੱਚ ਫੈਸਲਾ ਬੇਸ਼ੱਕ ਜੰਗਬੰਦੀ ਬਾਰੇ ਜੋ ਮਰਜ਼ੀ ਹੋਵੇ ਪਰ ਫਿਲਹਾਲ ਬੱਚਿਆਂ ਨੂੰ ਮਾਨਸਿਕ ਤੌਰ ਤੇ ਇਸ ਵਿੱਚੋਂ ਕਢਣ ਲਈ ਕੁਝ ਦਿਨਾਂ ਦੇ ਆਰਾਮ ਦੀ ਲੋੜ ਹੈ। ਉਹਨਾਂ ਕਿਹਾ ਨੇ ਆਪਣੀ ਮੰਗ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਹਾਈ ਕਮਾਨ ਅੱਗੇ ਵੀ ਰੱਖੀ ਹੈ ਅਤੇ ਉਮੀਦ ਹੈ ਕਿ ਇਸ ਨੂੰ ਪ੍ਰਵਾਨ ਕਰ ਲਿਆ ਜਾਵੇਗਾ।