ਮੇਜਰ ਸਿੰਘ ਵਜੀਦਪੁਰ ਬੀਪੀਈਓ ਬਾਬਰਪੁਰ ਹੋਏ ਨਿਯੁਕਤ
ਗੁਰਪ੍ਰੀਤ ਸਿੰਘ ਜਖਵਾਲੀ
ਨਾਭਾ 8 ਮਈ 2025:- ਅੱਜ ਸੀਐੱਚਟੀ ਅਲੌਹਰਾਂ ਕਲਾਂ ਮੇਜਰ ਸਿੰਘ ਵਜੀਦਪੁਰ ਨੂੰ ਬੀਪੀਈਓ ਦੀ ਤਰੱਕੀ ਮਿਲਣ ਤੇ ਬਲਾਕ ਬਾਬਰਪੁਰ ਐਟ ਨਾਭਾ ਵਿਖੇ ਬਤੌਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਹਾਜ਼ਰ ਹੋਏ । ਪਿੰਡ ਵਜੀਦਪੁਰ ਦੇ ਵਾਸੀ ਮੇਜਰ ਸਿੰਘ ਨੇ ਇਸ ਤੋਂ ਪਹਿਲਾਂ ਐੱਚਟੀ ਤੇ ਸੀਐੱਚਟੀ ਅਧਿਆਪਕ ਵਜੋਂ ਤਨਦੇਹੀ ਨਾਲ ਕੰਮ ਕਰਦੇ ਹੋਏ ਬਹੁਤ ਵਧੀਆ ਵਿਭਾਗੀ ਸੇਵਾਵਾਂ ਨਿਭਾਈਆਂ ਹਨ। ਅੱਜ ਉਹਨਾਂ ਦੇ ਹਾਜ਼ਰ ਹੋਣ ਸਮੇਂ ਉਹਨਾਂ ਦਾ ਬਲਾਕ ਅਧਿਆਪਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਮੁਬਾਰਕਵਾਦ ਦੇਣ ਲਈ ਵਿਸ਼ੇਸ਼ ਤੌਰ ਪਹੁੰਚੇ ਬੀਪੀਈਓ ਜਗਜੀਤ ਸਿੰਘ ਨੌਹਰਾ ,ਜਸਵਿੰਦਰ ਸਿੰਘ ਪਟਿਆਲਾ ,ਸੋਹਣ ਸਿੰਘ ਮਲੇਰਕੋਟਲਾ , ਗੁਰਦਰਸ਼ਨ ਸਿੰਘ ਧੂਰੀ, ਅਖਤਰ ਸਲੀਮ ਨਾਭਾ,ਰਿਟਾਇਰਡ ਬੀਪੀਈਓ ਜੋਗਿੰਦਰ ਸਿੰਘ, ਹੰਸਰਾਜ ,ਹਰਤੇਜ ਸਿੰਘ ,ਰਿਟਾਇਰਡ ਸੀਐਚਟੀ ਕੁਲਦੀਪ ਸਿੰਘ , ਸੀਐਚਟੀ ਬਿਕਰਮਜੀਤ ਸਿੰਘ, ਦਿਲਪ੍ਰੀਤ ਕੌਰ , ਅਮ੍ਰਿਤ ਕੌਰ, ਗੁਰਮੇਲ ਸਿੰਘ ਨੌਹਰਾ , ਗੁਰਪ੍ਰੀਤ ਸਿੰਘ , ਗੁਰਮੇਲ ਸਿੰਘ ਪਹਾੜਪੁਰ, ਬੀ ਆਰ ਸੀ ਆਂਚਲ, ਰਮਨਜੀਤ ਸਿੰਘ, ਅਮਰ ਸਿੰਘ ਟੋਡਰਵਾਲ ਨੇ ਮੇਜਰ ਸਿੰਘ ਨੂੰ ਬੀਪੀਈਓ ਹਾਜ਼ਰ ਹੋਣ ਤੇ ਵਧਾਈਆਂ ਦਿੱਤੀਆਂ।