ਪੰਜਾਬ ਸਟੇਟ ਇੰਵੀਟੇਸ਼ਨਲ ਕਰਾਟੇ ਚੈਂਪੀਅਨਸ਼ਿਪ ਅੰਦਰ ਕਿਰਪਾਲ ਸਾਗਰ ਅਕੈਡਮੀ ਦੇ ਵਿਦਿਆਰਥੀਆਂ ਦਾ ਬਾਕਮਾਲ ਪ੍ਰਦਰਸ਼ਨ
ਪ੍ਰਮੋਦ ਭਾਰਤੀ
ਨਵਾਂ ਸ਼ਹਿਰ 8 ਮਈ 2025 - ਸਿਹਤ ਤੇ ਫਿੱਟਨੈੱਸ ਸਾਡੀ ਪਹਿਲੀ ਜ਼ਰੂਰਤ ਹੈ। ਇਸ ਲਈ ਕਿਰਪਾਲ ਸਾਗਰ ਅਕੈਡਮੀ ਦੇ ਵਿਦਿਆਰਥੀਆਂ ਨੂੰ ਮਾਨਸਿਕ ਤੇ ਸਰੀਰਕ ਤੌਰ ਤੇ ਬੇਹੱਦ ਮਜ਼ਬੂਤ ਬਣਾਉਣ ਦਾ ਮਕਸਦ ਲੈ ਕੇ ਕਾਰਜ ਕੀਤੇ ਜਾਂਦੇ ਹਨ। ਪ੍ਰਿੰਸੀਪਲ ਗੁਰਜੀਤ ਸਿੰਘ ਨਵਾਂ ਸ਼ਹਿਰ ਪ੍ਰੈਸ ਕਲੱਬ ਨੂੰ ਸੰਬੋਧਨ ਕਰ ਰਹੇ ਸਨ। ਵਰਲਡ ਮੋਡਰਨ ਸ਼ੋ ਟੋਕਨ ਕਰਾਟੇ ਫੈਡਰੇਸ਼ਨ, ਇੰਡੀਆ, ਪੰਜਾਬ ਦੇ ਸਹਿਯੋਗ ਨਾਲ ਸੰਪੂਰਨ ਹੋਈ ਪੰਜਾਬ ਸਟੇਟ ਇੰਵੀਟੇਸ਼ਨਲ ਕਰਾਟੇ ਚੈਂਪੀਅਨਸ਼ਿਪ ਵਿੱਚ ਕਿਰਪਾਲ ਸਾਗਰ ਅਕੈਡਮੀ ਦੇ ਵਿਦਿਆਰਥੀਆਂ ਨੇ ਭਾਗ ਲਿਆ ਤੇ ਇਹਨਾਂ ਦੇ ਪ੍ਰਦਰਸ਼ਨ ਨੇ ਸਭ ਨੂੰ ਮੰਤਰਮੁਗਧ ਕਰ ਦਿੱਤਾ। ਕਿਰਪਾਲ ਸਾਗਰ ਅਕੈਡਮੀ ਦੀ ਕਰਾਟੇ ਇੰਸਟਰਕਟਰ ਮੈਡਮ ਬਲਵਿੰਦਰ ਕੌਰ ਨੇ ਕਿਹਾ,ਇਸ ਚੈਂਪੀਅਨਸ਼ਿਪ ਵਿੱਚ ਇੱਕ ਗੋਲਡ, ਚਾਰ ਸਿਲਵਰ ਤੇ ਦਸ ਕਾਂਸੀ ਦੇ ਤਮਗੇ ਜਿੱਤੇ।ਓਵਰ ਆਲ ਟਰਾਫ਼ੀ ਕਿਰਪਾਲ ਸਾਗਰ ਅਕੈਡਮੀ ਨੂੰ ਪ੍ਰਦਾਨ ਕੀਤੀ ਗਈ।ਬਾਕਮਾਲ ਪ੍ਰਦਰਸ਼ਨ ਕਰਵਾਉਣ ਵਾਲੀ ਬਲੈਕ ਬੈਲਟ ਇੰਸਟਰਕਟਰ ਮੈਡਮ ਬਲਵਿੰਦਰ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਗੁਰਜੀਤ ਸਿੰਘ ਵਲੋਂ ਖਿਡਾਰੀਆਂ ਨੂੰ ਸਕੂਲ ਪਰਤਣ ਤੇ ਵਿਸ਼ੇਸ਼ ਸਮਾਗਮ ਵਿੱਚ ਇਹ ਮੈਡਲ ਪ੍ਰਦਾਨ ਕੀਤੇ ਗਏ। ਲੇਹ ਲੱਦਾਖ ਤੋਂ ਵਿਦਿਆ ਗ੍ਰਹਿਣ ਕਰਨ ਆਈ ਵਿਦਿਆਰਥਣ ਸਟੇਨਜ਼ਇਮ ਇਸ ਮੁਕਾਬਲੇ ਵਿੱਚ ਇਨਾਮ ਜੇਤੂ ਖਿਡਾਰੀਆਂ ਵਿੱਚ ਸ਼ਾਮਲ ਹੋਈ। ਚੇਅਰਮੈਨ ਡਾਕਟਰ ਕਰਮਜੀਤ ਸਿੰਘ ਨੇ ਵਿਦੇਸ਼ ਤੋਂ ਆਪਣੇ ਸੁਨੇਹੇ ਵਿੱਚ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ, ਉਹਨਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਸਮਾਗਮ ਵਿੱਚ ਕਿਰਪਾਲ ਸਾਗਰ ਅਕੈਡਮੀ ਦੇ ਫਿਜ਼ੀਕਲ ਵਿਭਾਗ ਦੇ ਅਧਿਕਾਰੀਆਂ ਨਾਲ ਸਮੁੱਚੇ ਸਟਾਫ ਤੇ ਵਿਦਿਆਰਥੀਆਂ ਨੇ ਭਾਗ ਲਿਆ। ਜੇਤੂ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਗੁਰਜੀਤ ਸਿੰਘ ਵਲੋਂ ਵਿਸ਼ੇਸ਼ ਟੀਮ ਪਾਰਟੀ ਦਿੱਤੀ ਗਈ।