ਤਰਨ ਤਾਰਨ : ਤੇਜ਼ ਹਨੇਰੀ ਅਤੇ ਮੀਂਹ ਕਾਰਨ ਡਿੱਗਿਆ ਸ਼ੈਡ
ਬਲਜੀਤ ਸਿੰਘ
ਤਰਨ ਤਾਰਨ : ਜਿਲਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਤਲਵੰਡੀ ਸੋਭਾ ਸਿੰਘ ਵਿਖੇ ਦੇਰ ਰਾਤ ਆਈ ਤੇਜ਼ ਹਨੇਰੀ ਅਤੇ ਮੀਂਹ ਕਾਰਨ ਘਰ ਵਿੱਚ ਆ ਸੈਡ ਡਿੱਗਣ ਕਾਰਨ ਸੈਡ ਹੇਠ ਖੜੀ ਗੱਡੀ ਐਕਟਵਾ ਅਤੇ ਹੋਰ ਵੀ ਸਮਾਨ ਦਾ ਭਾਰੀ ਨੁਕਸਾਨ ਹੋਇਆ ਉਥੇ ਦੋ ਬਜ਼ੁਰਗ ਵਿਅਕਤੀ ਵੀ ਮਮੂਲੀ ਜਖਮੀ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮਾਲਕ ਲਖਬੀਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਦਾ ਤੇਜ਼ ਹਨੇਰੀ ਕਾਰਨ ਉਹਨਾਂ ਦੇ ਘਰ ਦੇ ਬਰਾਂਡੇ ਉੱਪਰ ਪਾਇਆ ਸ਼ੈਡ ਅਚਾਨਕ ਡਿੱਗ ਪਿਆ ਅਤੇ ਇਹ ਸ਼ੈਡ ਡਿੱਗਣ ਕਾਰਨ ਜਿੱਥੇ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਦੀ ਜਾਨ ਮਸਾ ਬਚੀ ਪਰ ਉਥੇ ਇਹੀ ਸ਼ੈਡ ਹੇਠਾਂ ਖੜੀ ਸਿਫਟ ਗੱਡੀ ਐਕਟ ਸਕੂਟਰੀ ਅਤੇ ਕਈ ਹੋਰ ਸਮਾਨ ਦਾ ਭਾਰੀ ਨੁਕਸਾਨ ਹੋਇਆ ਹੈ । ਪੀੜਤ ਵਿਅਕਤੀ ਨੇ ਕਿਹਾ ਕਿ ਮਸਾਂ ਹੀ ਉਸਨੇ ਮਿਹਨਤ ਮਜ਼ਦੂਰੀ ਕਰਕੇ ਇਹ ਸਮਾਨ ਬਣਾਇਆ ਸੀ ਜੋ ਟੁੱਟ ਗਿਆ ਹੈ ਉਹ ਪੰਜਾਬ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਹਨਾਂ ਦੀ ਬਣਦੀ ਸਹਾਇਤਾ ਕੀਤੀ ਜਾਵੇ।