ਹੋਮਿਓਪੈਥਿਕ ਵਿਭਾਗ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ
- ਵਾਤਾਵਰਣ ਦੀ ਸ਼ੁੱਧਤਾ ਲਈ ਹਰ ਮਨੁੱਖ ਇੱਕ ਬੂਟਾ ਲਗਾਵੇ-ਡਾ.ਦਿਲਬਾਗ ਸਿੰਘ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,7 ਜੂਨ 2023 - ਹੋਮਿਓਪੈਥਿਕ ਵਿਭਾਗ ਪੰਜਾਬ ਜਿਲਾ ਤਰਨ ਤਾਰਨ ਵੱਲੋਂ ਲੋਕਾਂ ਨੂੰ ਵਾਤਾਵਰਣ ਸਬੰਧੀ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਜੁਆਇੰਟ ਡਾਇਰੈਕਟਰ ਹੋਮਿਓਪੈਥੀ ਅਤੇ ਜਿਲਾ ਹੋਮਿਓਪੈਥੀ ਅਫਸਰ ਤਰਨ ਤਾਰਨ ਡਾ.ਰਵਿੰਦਰ ਕੌਰ ਬਾਵਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮੂਹਿਕ ਸਿਹਤ ਕੇਂਦਰ ਸਰਹਾਲੀ ਵਿਖੇ ਡਾ.ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਦੀ ਯੋਗ ਅਗਵਾਈ ਹੇਠ ਕੀਤਾ ਗਿਆ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਡਾ.ਦਿਲਬਾਗ ਸਿੰਘ ਹੋਮੀਓਪੈਥਿਕ ਨੇ ਦੱਸਿਆ ਕਿ ਪਲਾਸਟਿਕ ਦੇ ਬਣੇ ਹੋਏ ਸਮਾਨ ਦੀ ਵਰਤੋਂ ਕਰਨ ਨਾਲ ਵਾਤਾਵਰਣ ਗੰਦਲਾ ਹੋ ਰਿਹਾ ਹੈ ਕਿਉਂਕਿ ਪਲਾਸਟਿਕ ਵੇਸਟ ਗਲਦਾ ਨਹੀਂ ਹੈ ਅਤੇ ਧਰਤੀ ਦੀ ਉਪਜਾਓ ਸ਼ਕਤੀ ਨੂੰ ਖਤਮ ਕਰਦਾ ਹੈ।ਜੇਕਰ ਇਸਨੂੰ ਸਾੜਿਆ ਜਾਾਂਦਾ ਹੈ ਤਾਂ ਬਹੁਤ ਹੀ ਜਿਆਦਾ ਜਹਿਰੀਲਾ ਧੂੰਆਂ ਅਤੇ ਗੈਸ ਪੈਦਾ ਹੁੰਦੀ ਹੈ ਜਿਸ ਨਾਲ ਸਾਡਾ ਵਾਤਾਵਰਣ ਗੰਦਲਾ ਹੁੰਦਾ ਹੈ ਅਤੇ ਭਿਆਨਕ ਬਿਮਾਰੀਆਂ ਫੈਲਦੀਆਂ ਹਨ,ਜਿਸ ਨਾਲ ਸਾਹ ਨਾਲੀ ਅਤੇ ਖਾਣੇ ਵਾਲੀ ਨਾਲੀ ਦਾ ਕੈਂਸਰ ਹੁੰਦਾ ਹੈ।
ਪਲਾਸਟਿਕ ਨੂੰ ਡਿਸਪੋਜ਼ ਕਰਨਾ ਬੇਹੱਦ ਮੁਸ਼ਕਲ ਕੰਮ ਹੈ ਜੇਕਰ ਇਸਨੂੰ ਡਿਸਪੋਜ਼ ਕਰਦੇ ਹਾਂ ਤਾਂ ਭਿਆਨਕ ਨਤੀਜੇ ਸਾਹਮਣੇ ਆਉਂਦੇ ਹਨ।ਉਹਨਾਂ ਇਹ ਵੀ ਦੱਸਿਆ ਕਿ ਫਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ ਵਿੱਚ ਸਾੜਨ ਨਾਲ ਸਾਡੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਨਸ਼ਟ ਹੁੰਦੀ ਹੈ ਅਤੇ ਬਿਮਾਰੀਆਂ ਫੈਲਦੀਆਂ ਹਨ।ਉਹਨਾਂ ਕਿਹਾ ਫਸਲਾਂ ਉੱਪਰ ਜੋ ਬੇਲੋੜੀਆਂ ਅਤੇ ਵੱਧ ਮਾਤਰਾ ਵਿੱਚ ਦਵਾਈਆਂ ਛਿੜਕੀਆਂ ਜਾਂਦੀਆਂ ਹਨ ਉਹਨਾਂ ਨਾਲ ਵੀ ਬਿਮਾਰੀਆਂ ਫੈਲਦੀਆਂ ਹਨ ਅਤੇ ਖਾਣ ਵਾਲੀਆਂ ਵਸਤੂਆਂ ਵਿੱਚ ਜਹਿਰ ਘੁਲਦਾ ਹੈ।
ਉਹਨਾਂ ਕਿਹਾ ਕਿ ਸਾਨੂੰ ਪਲਾਸਟਿਕ ਦੀ ਵਰਤੋਂ ਬੰਦ ਕਰ ਦੇਣੀ ਚਾਹੀਦੀ ਹੈ ਅਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਨਹੀਂ ਸਾੜਨਾ ਚਾਹੀਦਾ ਕਿਉਂਕਿ ਜੇਕਰ ਅਸੀਂ ਅਜਿਹਾ ਕਰਦੇ ਹਾਂ ਤਾਂ ਵਾਤਰਵਣ ਦੂਸ਼ਿਤ ਕਰਕੇ ਬਿਮਾਰੀਆਂ ਨੂੰ ਸੱਦਾ ਦਿੰਦੇ ਹਾਂ।ਇਸ ਸਮੇਂ ਡਾ: ਵਿਵੇਕ ਸ਼ਮਰਾਂ,ਹੋਮਿਓਪੈਥਿਕ ਡਿਸਪੈਂਸਰ ਕਰਨਜੀਤ ਸਿੰਘ,ਮਹਿੰਦਰ ਸਿੰਘ ਆਦਿ ਹਾਜ਼ਰ ਸਨ।