ਸੁਲਤਾਨਪੁਰ ਲੋਧੀ ਨੂੰ ਅਪਰਾਧ ਤੇ ਭੈਅ ਮੁਕਤ ਬਣਾਉਣ ਲਈ ਕੈਂਡਲ ਮਾਰਚ ਅੱਜ 29 ਨਵੰਬਰ ਨੂੰ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ, 29 ਨਵੰਬਰ 2021
ਪਿਛਲੇ ਦਿਨਾਂ ਤੋਂ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਚ ਵੱਧ ਰਹੀਆਂ ਲੁਟ-ਖੋਹ ਦੀਆਂ ਵਾਰਦਾਤਾਂ ਤੋਂ ਪੀੜਿਤ ਪਰਿਵਾਰਾਂ ਤੇ ਵੱਧ ਰਹੀਆਂ ਲੁੱਟ ਖੋਹਾਂ ਦੀਆਂ ਵਰਦਾਤਾਂ ਨੂੰ ਰੋਕਣ ਲਈ ਕੈਂਡਲ ਮਾਰਚ ਅੱਜ ਕੱਢਿਆ ਜਾਵੇਗਾ। ਇਸ ਕੈਂਡਲ ਮਾਰਚ ਦਾ ਮਕਸਦ ਘਰਾਂ ਵਿਚ ਸਹਿਮ ਕੇ ਬੈਠੀਆਂ ਮਾਵਾਂ ਭੈਣਾਂ ਦੇ ਮਨਾਂ ਵਿਚੋਂ ਡਰ ਕੱਢਣਾ ਤੇ ਉਹਨਾਂ ਨੂੰ ਇਨਸਾਫ ਦਿਵਾਉਣਾ ਹੈ। ਇਹ ਕੈਂਡਲ ਮਾਰਚ 29 ਨਵੰਬਰ 1 ਦਿਨ ਸੋਮਵਾਰ ਨੂੰ ਸ਼ਾਮ 05.30 ਵਜੇ ਬੇਬੇ ਨਾਨਕੀ ਜੀ ਦੇ ਪੁਰਾਤਨ ਘਰ ਮਹੁੱਲਾ ਸਿੱਖਾਂ ਤੋਂ ਸ਼ੁਰੂ ਹੋ ਕੇ ਸੁਲਤਾਨਪੁਰ ਲੋਧੀ ਦੇ ਦੁਆਲੇ ਘੁੰਮਦਾ ਹੋਇਆ ਨਿਰਮਲ ਕੁਟੀਆ ਪਵਿੱਤਰ ਕਾਲੀ ਵੇਈਂ ਕਿਨਾਰੇ ਸਮਾਪਤ ਹੋਵੇਗਾ। ਜਿੱਥੇ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਆਪਣੇ ਵਿਚਾਰ ਸਾਂਝੇ ਕਰਨਗੇ।
ਸੋ ਸਮੂਹ ਇਲਾਕਾ ਨਿਵਾਸੀ ਨੂੰ ਸੁਲਤਾਨਪੁਰ ਲੋਧੀ ਨੂੰ ਅਪਰਾਧ ਮੁਕਤ ਤੇ ਭੈਅ ਮੁਕਤ ਬਣਾਉਣ ਲਈ ਕੱਢੇ ਜਾ ਰਹੇ ਇਸ ਕੈਂਡਲ ਮਾਰਚ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ ਜੀ। ਆਓ ਅਸੀ ਇਕ ਮੁੱਠ ਹੋ ਅਵਾਜ਼ ਉਠਾਈਏ, ਅਪਰਾਧੀਆਂ ਨੂੰ ਸਜ਼ਾ ਦਵਾਈਏ ਤੇ ਆਪਣੇ ਇਲਾਕੇ ਨੂੰ ਅਪਰਾਧ ਮੁਕਤ ਬਣਾਈਏ।