CGC ਲਾਂਡਰਾਂ ਦੇ ਐਨਸੀਸੀ ਕੈਡਿਟਾਂ ਵੱਲੋਂ ਇੰਟਰ ਗਰੁੱਪ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 9 ਜੁਲਾਈ 2025- ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ) ਲਾਂਡਰਾਂ ਦੇ ਤਿੰਨ ਐਨਸੀਸੀ ਕੈਡਿਟਾਂ ਨੇ ਇੰਟਰ ਗਰੁੱਪ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ ਹੈ। ਬੀ-ਟੈਕ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਡਾਟਾ ਸਾਇੰਸ, ਦੀ ਵਿਿਦਆਰਥਣ ਕੈਡੇਟ ਸਲੋਨੀ ਨਾਇਕ ਨੇ ਪੰਜਾਬ ਇੰਜੀਨੀਅਰਿੰਗ ਕਾਲਜ , ਚੰਡੀਗੜ੍ਹ ਵਿੱਚ ਦੋ 2 ਚੰਡੀਗੜ੍ਹ ਬੀਐਨ ਐਨਸੀਸੀ ਵੱਲੋਂ ਆਯੋਜਿਤ ਇੰਟਰ ਗਰੁੱਪ ਸਪੋਰਟਸ ਸ਼ੂਟਿੰਗ ਮੁਕਾਬਲੇ (ਆਈਜੀਐਸਐਸਸੀ-2025) ਵਿੱਚ 3ਪੀ ਸ਼ੂਟਿੰਗ ਵਿੱਚ ਸੋਨੇ ਦਾ ਤਗਮਾ ਜਿੱਤਿਆ ਹੈ। ਉਨ੍ਹਾਂ ਨੇ ਆਪਣੀ ਬੇਮਿਸਾਲ ਨਿਸ਼ਾਨੇਬਾਜ਼ੀ, ਧਿਆਨ ਕੇਂਦਰਤ ਕਰਨ ਦੀ ਸਮਰਥਾ ਅਤੇ ਤਕਨੀਕੀ ਕੁਸ਼ਲਤਾ ਦਾ ਪ੍ਰਦਰਸ਼ਨ ਕੀਤਾ। ਇਸੇ ਤਰ੍ਹਾਂ ਹੀ ਬੀ ਟੈਕ, ਇਲੈਕਟ੍ਰਾਨਿਕਸ ਅਤੇ ਕਮਿਊਨੀਕੇਸ਼ਨ ਇੰਜੀਨੀਅਰਿੰਗ ਦੀ ਵਿਿਦਆਰਥਣ ਕੈਡੇਟ ਪ੍ਰਨੀਤ ਕੌਰ ਨੇ 6 ਪੀਬੀ ਬੀਐਨ ਐਨਸੀਸੀ ਅਕੈਡਮੀ, ਮਲੋਟ ਵਿਖੇ ਆਯੋਜਿਤ ਬੇਸਿਕ ਲੀਡਰਸ਼ਿਪ ਕੈਂਪ (ਬੀਐਲਸੀ) ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਡਿਬੇਟ (ਭਾਸ਼ਣ) ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕਰ ਕੇ ਆਪਣੀ ਸਪਸ਼ਟਤਾ ਅਤੇ ਆਤਮ ਵਿਸ਼ਵਾਸ ਨੂੰ ਦਰਸਾਇਆ। ਬੀਸੀਏ ਦੀ ਪੜ੍ਹਾਈ ਕਰ ਰਹੇ ਕੈਡੇਟ ਚੇਤਨ, ਜਿਸ ਨੇ ਆਈਜੀਐਸਐਸਸੀ ਵਿੱਚ ਵੀ ਹਿੱਸਾ ਲਿਆ ਅਤੇ ਹੁਣ ਉਸ ਨੂੰ ਅਗਲੇ ਮਹੀਨੇ ਮੁੰਬਈ ਵਿੱਚ ਹੋਣ ਵਾਲੇ ਰਾਸ਼ਟਰੀ ਪੱਧਰ ਦੇ ਇੰਟਰ ਡਾਇਰੈਕਟੋਰੇਟ ਸਪੋਰਟਸ ਸ਼ੂਟਿੰਗ ਮੁਕਾਬਲੇ ਵਿੱਚ ਹਿੱਸਾ ਲੈਣ ਲਈ ਚੁਣਿਆ ਗਿਆ ਹੈ।ਇਹ ਸਾਰੀਆਂ ਉਪਲਬਧੀਆਂ ਸੀਜੀਸੀ ਲਾਂਡਰਾਂ ਦੇ ਐਨਸੀਸੀ ਕੈਡਟਸ ਦੀ ਲੀਡਰਸ਼ਿਪ, ਦ੍ਰਿੜ ਨਿਸ਼ਚੈ ਅਤੇ ਪ੍ਰਤੀਬੱਧਤਾ ਦੀ ਸ਼ਾਨਦਾਰ ਮਿਸਾਲ ਹਨ। ਖੁਸ਼ੀ ਪ੍ਰਗਟ ਕਰਦਿਆਂ ਕੈਡੇਟ ਸਲੋਨੀ ਨਾਇਕ ਨੇ ਕਿਹਾ ਕਿ ਸੋਨ ਤਗਮਾ ਜਿੱਤਣਾ ਉਨ੍ਹਾਂ ਲਈ ਇੱਕ ਸੁਪਨਾ ਸਾਕਾਰ ਹੋਣ ਵਰਗਾ ਹੈ। ਇਸ ਸਫਲਤਾ ਲਈ ਉਸ ਨੇ ਆਪਣੇ ਪਰਿਵਾਰ, ਆਪਣੇ ਅਧਿਆਪਕਾਂ, ਐਨਸੀਸੀ ਐੱਚਓਡੀ, ਪ੍ਰੋ.(ਡਾ.) ਸੰਤੋਸ਼ ਕੁਮਾਰ ਅਤੇ ਸੀਜੀਸੀ ਲਾਂਡਰਾਂ ਵੱਲੋਂ ਮਿਲੇ ਸਹਿਯੋਗ ਅਤੇ ਉਤਸ਼ਾਹਜਨਕ ਮਾਹੌਲ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਹਰ ਵੇਲੇ ਆਪਣੀਆਂ ਹੱਦਾਂ ਤੋਂ ਅੱਗੇ ਵਧਣ ਅਤੇ ਉੱਤਮਤਾ ਲਈ ਯਤਨ ਕਰਨ ਲਈ ਲਗਾਤਾਰ ਪ੍ਰੇਰਿਤ ਕੀਤਾ। ਇਸ ਦੌਰਾਨ, ਕੈਡੇਟ ਪ੍ਰਨੀਤ ਕੌਰ ਨੇ ਕਿਹਾ ਕਿ ਐਨਸੀਸੀ ਵਿੱਚ ਸ਼ਾਮਲ ਹੋਣਾ ਉਸ ਲਈ ਇੱਕ ਬੇਹੱਦ ਵਿਕਾਸਸ਼ੀਲ ਤਜਰਬਾ ਰਿਹਾ ਜਿਸ ਨੇ ਉਸ ਨੂੰ ਅਨੁਸ਼ਾਸਿਤ ਅਤੇ ਹੌਂਸਲੇਵਾਲਾ ਇਨਸਾਨ ਬਣਾਉਣ ਵਿੱਚ ਮਦਦ ਕੀਤੀ।ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਆਪਣੇ ਕਾਲਜ ਦੀ ਨੁਮਾਇੰਦਗੀ ਕਰਨ ਅਤੇ ਬਹਿਸ ਮੁਕਾਬਲੇ ਵਿੱਚ ਵਧੀਆ ਪ੍ਰਦਰਸ਼ਨ ਕਰਨ ਦੇ ਯੋਗ ਹੋਣਾ ਮਾਣ ਦਾ ਇੱਕ ਪਲ ਸੀ ਜੋ ਹਮੇਸ਼ਾ ਯਾਦ ਰਹੇਗਾ। ਜ਼ਿਕਰਯੋਗ ਹੈ ਕਿ ਕੈਡੇਟ ਸਲੋਨੀ ਨਾਇਕ ਨੇ ਹੁਣ ਤੱਕ 14 ਕੈਂਪਾਂ ਵਿੱਚ ਹਿੱਸਾ ਲਿਆ ਹੈ, ਜਿਨ੍ਹਾਂ ਵਿੱਚ ਪੰਜ ਸੰਯੁਕਤ ਸਾਲਾਨਾ ਸਿਖਲਾਈ ਕੈਂਪ (ਸੀਏਟੀਸੀ), ਚਾਰ ਸਾਲਾਨਾ ਸਿਖਲਾਈ ਕੈਂਪ (ਏਟੀਸੀ), ਦੋ ਇੰਟਰ ਡਾਇਰੈਕਟੋਰੇਟ ਸਪੋਰਟਸ ਸ਼ੂਟਿੰਗ ਕੈਂਪ, ਦੋ ਆਈਜੀਐਸਐਸਸੀ ਅਤੇ ਏਕ ਭਾਰਤ ਸ੍ਰੇਸ਼ਠ ਭਾਰਤ (ਈਬੀਐਸਬੀ) ਕੈਂਪ ਸ਼ਾਮਲ ਹਨ। ਇਨ੍ਹਾਂ ਵੱਕਾਰੀ ਕੈਂਪਾਂ ਵਿੱਚ ਕੈਡੇਟ ਸਲੋਨੀ ਦੀ ਸਫਲ ਭਾਗੀਦਾਰੀ ਉਸ ਦੇ ਧਿਆਨ, ਅਨੁਸ਼ਾਸਨ, ਸਖ਼ਤ ਮਿਹਨਤ, ਸਮਰਪਣ ਅਤੇ ਸਵੈ ਵਿਸ਼ਵਾਸ ਨੂੰ ਦਰਸਾਉਂਦੀ ਹੈ। ਕੈਡੇਟ ਪ੍ਰਨੀਤ ਨੇ ਵੀ ਕਈ ਐਨਸੀਸੀ ਗਤੀਵਿਧੀਆਂ ਵਿੱਚ ਹਿੱਸਾ ਲਿਆ ਹੈ ਜਿਸ ਵਿੱਚ ਤਿੰਨ ਸੀਏਟੀਸੀ ਅਤੇ ਇੰਟਰਗਰੁੱਪ ਮੁਕਾਬਲਾ ਗਣਤੰਤਰ ਦਿਵਸ ਕੈਂਪ (ਆਈਜੀਸੀ-ਆਰਡੀਸੀ) ਸ਼ਾਮਲ ਹਨ, ਜੋ ਲਗਾਤਾਰ ਉਸ ਦੇ ਅਨੁਸ਼ਾਸਨ, ਸਖ਼ਤ ਮਿਹਨਤ, ਧਿਆਨ ਅਤੇ ਰਾਸ਼ਟਰ ਨਿਰਮਾਣ ਪਹਿਲਕਦਮੀਆਂ ਵਿੱਚ ਸਰਗਰਮ ਭਾਗੀਦਾਰੀ ਨੂੰ ਦਰਸਾਉਂਦੀ ਹੈ। ਇਨ੍ਹਾਂ ਸਫਲਤਾਵਾਂ ’ਤੇ ਵਧਾਈ ਦਿੰਦੇ ਹੋਏ ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਅਤੇ ਸੀਜੀਸੀ ਲਾਂਡਰਾਂ ਦੇ ਚੇਅਰਮੈਨ ਸ.ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਸਾਡੇ ਐਨਸੀਸੀ ਕੈਡੇਟ ਆਪਣੀ ਸਖ਼ਤ ਮਿਹਨਤ, ਅਟੁੱਟ ਅਨੁਸ਼ਾਸਨ ਅਤੇ ਦ੍ਰਿੜ ਇਰਾਦੇ ਨਾਲ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੇ ਰਹਿੰਦੇ ਹਨ। ਇਨ੍ਹਾਂ ਵੱਕਾਰੀ ਕੈਂਪਾਂ ਵਿੱਚ ਉਨ੍ਹਾਂ ਦੀ ਸਫਲਤਾ ਦਰਸਾਉਂਦੀ ਹੈ ਕਿ ਸਾਡੇ ਵਿਿਦਆਰਥੀ ਸਹੀ ਮਾਰਗਦਰਸ਼ਨ ਅਤੇ ਮੌਕਿਆਂ ਨਾਲ ਕੀ ਕੁਝ ਪ੍ਰਾਪਤ ਕਰ ਸਕਦੇ ਸੀਜੀਸੀ ਲਾਂਡਰਾਂ ਵਿਖੇ ਸਾਨੂੰ ਇਸ ਗੱਲ ’ਤੇ ਬੇਹੱਦ ਮਾਣ ਹੈ ਕਿ ਅਸੀਂ ਅਜਿਹੇ ਵਿਿਦਆਥੀਆਂ ਦਾ ਪਾਲਣ ਪੋਸ਼ਣ ਕਰ ਰਹੇ ਹਾਂ ਜੋ ਸਿਰਫ ਅਕਾਦਮਿਕ ਖੇਤਰ ਵਿੱਚ ਹੀ ਨਹੀਂ , ਸਗੋਂ ਉਨ੍ਹਾਂ ਖੇਤਰਾਂ ਵਿੱਚ ਵੀ ਉਤਮ ਹਨ ਜੋ ਚਰਿੱਤਰ ਅਤੇ ਲੀਡਰਸ਼ਿਪ ਦਾ ਨਿਰਮਾਣ ਕਰਦੇ ਹਨ। ਸੀਜੀਸੀ ਲਾਂਡਰਾਂ ਦੇ ਕੈਂਪਸ ਡਾਇਰੈਕਟਰ ਡਾ.ਰਾਜਦੀਪ ਸਿੰਘ ਨੇ ਕਿਹਾ ਕਿ ਸਾਡੇ ਐਨਸੀਸੀ ਕੈਡਿਟਾਂ ਦੀਆਂ ਇਹ ਸ਼ਾਨਦਾਰ ਪ੍ਰਾਪਤੀਆਂ ਉਸ ਸਮਰਪਣ ਅਤੇ ਸੰਪੂਰਨ ਵਿਕਾਸ ਨੂੰ ਦਰਸਾਉਂਦੀਆਂ ਹਨ ਜੋ ਅਸੀਂ ਆਪਣੇ ਕੈਂਪਸ ਦੇ ਹਰੇਕ ਸਿਿਖਆਰਥੀ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਉਨ੍ਹਾਂ ਦੀਆਂ ਪ੍ਰਾਪਤੀਆਂ ਪੂਰੀ ਸੰਸਥਾ ਲਈ ਮਾਣ ਵਾਲੇ ਪਲ ਹਨ।