CBI ਵੱਲੋਂ ਅੱਜ 19 ਅਕਤੂਬਰ ਨੂੰ ਰਾਜਬੀਰ ਘੁੰਮਣ ਤੋਂ ਦੁਬਾਰਾ ਹੋਵੇਗੀ ਪੁੱਛਗਿੱਛ
ਕਰੀਬੀ ਸਾਥੀਆਂ ਗੋਹਲ ਅਤੇ ਬੀਰ ਦਵਿੰਦਰ ਤੋਂ ਸਾਢੇ ਦੱਸ ਘੰਟੇ ਚੱਲੀ ਪੁੱਛਗਿੱਛ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 19 ਅਕਤੂਬਰ, 2026: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓ.ਐਸ.ਡੀ. (OSD) ਰਾਜਬੀਰ ਘੁੰਮਣ ਨੂੰ ਮੁੱਖ ਮੰਤਰੀ ਦਫ਼ਤਰ (CMO) ਨਾਲ ਜੁੜੇ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਅੱਜ ਫਿਰ ਚੰਡੀਗੜ੍ਹ ਸਥਿਤ ਸੀਬੀਆਈ (CBI) ਦਫ਼ਤਰ ਵਿੱਚ ਤਲਬ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ ਸ਼ੁੱਕਰਵਾਰ ਨੂੰ ਸੀਬੀਆਈ ਨੇ ਉਨ੍ਹਾਂ ਤੋਂ ਲਗਭਗ ਛੇ ਘੰਟੇ ਪੁੱਛਗਿੱਛ ਕੀਤੀ ਸੀ ਅਤੇ ਲਗਭਗ 40 ਸਵਾਲ ਪੁੱਛੇ ਗਏ ਸਨ।
- Download Babushahi App
-
-