ਸਰੀ ਮਿਊਂਸਪਲ ਚੋਣਾਂ: ਡੱਗ ਮੈਕੈਲਮ ਮੁੜ ਬਣੇ ਮੇਅਰ, ਕੌਂਸਲ ਦੇ ਅੱਠ ਅਤੇ ਸਕੂਲ ਬੋਰਡ ਦੇ ਛੇ ਟਰੱਸਟੀ ਵੀ ਚੁਣੇ ਗਏ
ਪੰਜਾਬੀ ਮੂਲ ਦੇ ਚਾਰ ਕੌਂਸਲਰਾਂ ਅਤੇ ਇਕ ਸਕੂਲੀ ਟਰੱਸਟੀ ਨੇ ਜਿੱਤ ਹਾਸਲ ਕੀਤੀ
ਹਰਦਮ ਮਾਨ
ਸਰੀ, 18 ਅਕਤੂਬਰ 2026- ਸਰੀ ਦੀਆਂ 2026 ਦੀਆਂ ਮਿਊਂਸਪਲ ਚੋਣਾਂ ਦੇ ਮੁੱਢਲੇ ਨਤੀਜਿਆਂ ਅਨੁਸਾਰ ਡੱਗ ਮੈਕੈਲਮ ਨੇ ਮੇਅਰ ਦੀ ਚੋਣ ਜਿੱਤ ਲਈ ਹੈ। ਉਨ੍ਹਾਂ ਨੇ ਮੌਜੂਦਾ ਮੇਅਰ ਬ੍ਰੈਂਡਾ ਲੌਕ ਨੂੰ 11,855 ਵੋਟਾਂ ਦੇ ਫ਼ਰਕ ਨਾਲ ਹਰਾਇਆ। ਮੈਕੈਲਮ ਨੂੰ 42,741 ਵੋਟਾਂ ਮਿਲੀਆਂ, ਜਦੋਂਕਿ ਬ੍ਰੈਂਡਾ ਲੌਕ ਦੇ ਹੱਕ ਵਿੱਚ 30,886 ਵੋਟਾਂ ਪਈਆਂ। ਮੇਅਰ ਦੀ ਚੋਣ ਵਿੱਚ ਮਾਈਕ ਸਟਾਰਚੁਕ ਨੂੰ 17,282, ਲਿੰਡਾ ਐਨਿਸ ਨੂੰ 16,574, ਟਰੌਏ ਵੈਨ ਵਲੀਟ ਨੂੰ 15,090 ਅਤੇ ਹੋਨਵੀਰ ਸਿੰਘ ਰੰਧਾਵਾ ਨੂੰ 10,610 ਵੋਟਾਂ ਮਿਲੀਆਂ।
ਸਿਟੀ ਕੌਂਸਲ ਦੀਆਂ ਅੱਠ ਸੀਟਾਂ ਲਈ ਹੋਏ ਮੁਕਾਬਲੇ ਵਿੱਚ ਹੈਰੀ ਬੈਂਸ 31,362 ਵੋਟਾਂ ਲੈ ਕੇ ਪਹਿਲੇ ਸਥਾਨ ’ਤੇ ਰਹੇ। ਡੱਗ ਐਲਫੋਰਡ ਨੂੰ 30,833, ਮੀਰਾ ਗਿੱਲ ਨੂੰ 29,883, ਮਨਦੀਪ ਸਿੰਘ ਨਾਗਰਾ ਨੂੰ 29,692, ਸੁਹਾਨਾ ਗਿੱਲ ਨੂੰ 27,820, ਐਲੀਸਨ ਪੈਟਨ ਨੂੰ 27,132, ਲੌਰੀ ਗੁਏਰਾ ਨੂੰ 26,554 ਅਤੇ ਚੇਨੀ ਕਲੋਕ ਨੂੰ 26,324 ਵੋਟਾਂ ਮਿਲੀਆਂ। ਇਹ ਅੱਠੇ ਉਮੀਦਵਾਰ ਉਪਲਬਧ ਨਤੀਜਿਆਂ ਅਨੁਸਾਰ ਸਿਟੀ ਕੌਂਸਲ ਲਈ ਚੁਣੇ ਗਏ ਹਨ।
ਸਰੀ ਸਕੂਲ ਡਿਸਟ੍ਰਿਕਟ 36 ਦੇ ਸਕੂਲ ਬੋਰਡ ਦੀਆਂ ਛੇ ਸੀਟਾਂ ਲਈ ਹੋਈ ਚੋਣ ਵਿੱਚ ਟੈਰੀ ਐਲਨ ਨੂੰ 47,604 ਵੋਟਾਂ ਮਿਲੀਆਂ। ਗੈਰੀ ਥਿੰਦ ਨੇ 43,900, ਲੌਰੀ ਲਾਰਸਨ ਨੇ 40,951, ਬੌਬ ਹੋਮਜ਼ ਨੇ 40,924, ਸ਼ੌਨ ਵਿਲਸਨ ਨੇ 38,098 ਅਤੇ ਮਿਸ਼ੇਲ ਸੇਨੀਜ਼ਾ ਨੇ 34,203 ਵੋਟਾਂ ਹਾਸਲ ਕੀਤੀਆਂ। ਉਪਲਬਧ ਨਤੀਜਿਆਂ ਅਨੁਸਾਰ ਇਹ ਛੇ ਉਮੀਦਵਾਰ ਸਕੂਲ ਟਰੱਸਟੀ ਚੁਣੇ ਗਏ ਹਨ।
ਇਹਨਾਂ ਚੋਣਾਂ ਵਿੱਚ ਪੰਜਾਬੀ ਮੂਲ ਦੇ ਚਾਰ ਕੌਂਸਲਰਾਂ ਅਤੇ ਇਕ ਸਕੂਲੀ ਟਰੱਸਟੀ ਨੇ ਸਫ਼ਲਤਾ ਹਾਸਲ ਕੀਤੀ ਹੈ। ਸਿਟੀ ਕੌਂਸਲ ਲਈ ਹੈਰੀ ਬੈਂਸ, ਮੀਰਾ ਗਿੱਲ, ਮਨਦੀਪ ਸਿੰਘ ਨਾਗਰਾ ਅਤੇ ਸੁਹਾਣਾ ਗਿੱਲ ਚੁਣੇ ਗਏ ਹਨ, ਜਦੋਂਕਿ ਸਕੂਲ ਬੋਰਡ ਦੇ ਟਰੱਸਟੀ ਵਜੋਂ ਗੈਰੀ ਥਿੰਦ ਨੇ ਜਿੱਤ ਦਰਜ ਕਰਵਾਈ ਹੈ।
- Download Babushahi App
-
-