ਕੋਲਕਾਤਾ : ਭਗਦੜ ਦੌਰਾਨ ਹੁਣ ਤੱਕ 19 ਦੀ ਗਈ ਜਾਨ, ਸਰਕਾਰ ਨੇ ਬਣਾਈ ਜਾਂਚ ਕਮੇਟੀ
ਬਾਬੂਸ਼ਾਹੀ ਬਿਊਰੋ
ਕੋਲਕਾਤਾ, 18 ਅਕਤੂਬਰ, 2026 : ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਚੋਰਬਾਗਨ ਸਰਵਜਨਿਨ ਦੁਰਗਾ ਪੂਜਾ ਪੰਡਾਲ ਵਿੱਚ ਮਹਾ ਸਪਤਮੀ ਦੌਰਾਨ ਮਚੀ ਭਗਦੜ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਇਸ ਦਰਦਨਾਕ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 19 ਹੋ ਗਈ ਹੈ, ਜਦੋਂ ਕਿ 25 ਹੋਰ ਲੋਕ ਜ਼ਖ਼ਮੀ ਹੋਏ ਹਨ। ਮੀਂਹ ਦੌਰਾਨ ਪੰਡਾਲ ਵਿੱਚ ਅਚਾਨਕ ਭੀੜ ਇਕੱਠੀ ਹੋਣ ਅਤੇ ਪ੍ਰਬੰਧਕੀ ਕੁਪ੍ਰਬੰਧ ਕਾਰਨ ਇਹ ਹਾਦਸਾ ਵਾਪਰਿਆ। ਕੋਲਕਾਤਾ ਪੁਲਿਸ ਨੇ ਇਸ ਮਾਮਲੇ ਵਿੱਚ ਗ਼ੈਰ-ਇਰਾਦਤਨ ਹੱਤਿਆ ਦਾ ਮੁਕੱਦਮਾ ਦਰਜ ਕਰਦਿਆਂ ਪੰਡਾਲ ਪ੍ਰਬੰਧਕਾਂ ਸਮੇਤ ਘੱਟੋ-ਘੱਟ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸਰਕਾਰ ਨੇ ਰਾਜ ਦੇ ਪ੍ਰਮੁੱਖ ਦੁਰਗਾ ਪੂਜਾ ਪੰਡਾਲਾਂ ਵਿੱਚ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਲਈ ਇੱਕ ਉੱਚ-ਪੱਧਰੀ ਕਮੇਟੀ ਦਾ ਗਠਨ ਕੀਤਾ ਹੈ।
- Download Babushahi App
-
-