ਸੱਜਣ ਸਿੰਘ ਚੀਮਾ ਨੇ ਬਿਆਸ ਦਰਿਆ ਨਾਲ ਲੱਗਦੇ ਪਿੰਡਾਂ ਦਾ ਦਾ ਲਿਆ ਜਾਇਜ਼ਾ
ਲੋਕਾਂ ਦੀ ਸਹੂਲਤ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਹਨ।
ਪੰਜਾਬ ਸਰਕਾਰ ਪੂਰੀ ਤਰ੍ਹਾਂ ਲੋਕਾਂ ਦੇ ਨਾਲ
ਸੁਲਤਾਨਪੁਰ ਲੋਧੀ 17 ਅਗਸਤ 2025
ਬਿਆਸ ਦਰਿਆ ਹੜ ਦੀ ਚਪੇਟ ਵਿੱਚ ਆਏ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡਾਂ ਦਾ ਜਾਇਜ਼ਾ ਲੈਂਦੇ ਹੋਏ ਹਲਕਾ ਇੰਚਾਰਜ ਸ: ਸੱਜਣ ਸਿੰਘ ਚੀਮਾ ਚੇਅਰਮੈਨ ਨੇ ਕਿਹਾ ਕਿ ਪੰਜਾਬ ਸਰਕਾਰ ਪੂਰੀ ਤਰ੍ਹਾ ਲੋਕਾਂ ਦੇ ਨਾਲ ਹੈ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਨੂੰ ਮਦਦ ਚਾਹੀਦੀ ਹੋਵੇ ਤਾਂ ਅਸੀਂ ਹਰ ਵੇਲੇ ਤਿਆਰ ਹਾਂ ਉਹਨਾਂ ਕਿਹਾ ਕਿ ਪ੍ਰਸ਼ਾਸਨ ਪਸ਼ੂ ਧਨ ਦੀ ਸੁਰੱਖਿਆ ਲਈ ਡਟਿਆ ਹੋਇਆ।ਉਹਨਾਂ ਕਿਹਾ ਕਿ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿਚ ਬਿਆਸ ਦਰਿਆ ਦੇ ਵਧੇ ਪਾਣੀ ਕਾਰਨ ਪੈਦਾ ਹੋਏ ਹਾਲਾਤਾਂ ਦੇ ਮੱਦੇਨਜ਼ਰ ਪਸ਼ੂ ਧਨ ਦੀ ਸੁਰੱਖਿਆ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੈਟਰਨਰੀ ਡਾਕਟਰਾਂ ਦੀਆਂ ਟੀਮਾਂ ਦੀ 24 ਘੰਟੇ ਤਾਇਨਾਤੀ ਦੇ ਨਾਲ ਨਾਲ ਸਾਈਲੇਜ ਤੇ ਹਰੇ ਚਾਰੇ ਦੀ ਸਪਲਾਈ ਕੀਤੀ ਜਾ ਰਹੀ ਹੈ । ਅਤੇ ਵੈਟਰਨਰੀ ਡਾਕਟਰਾਂ ਤੇ ਫਾਰਮਾਸਿਸਟਾਂ ਦੀ ਸ਼ਿਫਟ ਅਨੁਸਾਰ 24 ਘੰਟੇ ਸੇਵਾਵਾਂ ਦੇਣ ਲਈ ਡਿਊਟੀ ਲਗਾਈ ਗਈ ਹੈ ।