ਸੀ.ਐਚ.ਸੀ ਪਾਇਲ ਵਿਖੇ ਵਿਸ਼ਵ ਹੈਪਰਟਾਈਟਸ ਦਿਵਸ ਮਨਾਇਆ
ਜਾਗਰੂਕਤਾ ਹੀ ਸਭ ਤੋਂ ਵੱਡਾ ਬਚਾਅ ਹੈ: ਡਾ. ਹਰਵਿੰਦਰ ਸਿੰਘ
ਰਵਿੰਦਰ ਢਿੱਲੋਂ ,
ਖੰਨਾ, 28 ਜੁਲਾਈ 2026 :
ਸਿਵਲ ਸਰਜਨ ਲੁਧਿਆਣਾ ਅਤੇ ਸੀਨੀਅਰ ਮੈਡੀਕਲ ਅਫਸਰ ਪਾਇਲ ਡਾ.ਹਰਵਿੰਦਰ ਸਿੰਘ ਜੀ ਦੇ ਯੋਗ ਅਗਵਾਈ ਹੇਠ ਸੀ.ਐਚ.ਸੀ ਪਾਇਲ ਵਿਖੇ ਵਿਸ਼ਵ ਹੈਪਟਾਈਟਸ ਦਿਵਸ ਮਨਾਇਆ ਗਿਆ |ਹਰ ਸਾਲ 28 ਜੁਲਾਈ ਨੂੰ ਵਿਸ਼ਵ ਪੱਧਰ 'ਤੇ ‘ਵਿਸ਼ਵ ਹੈਪੇਟਾਈਟਸ ਦਿਵਸ’ ਮਨਾਇਆ ਜਾਂਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ.ਹਰਵਿੰਦਰ ਸਿੰਘ (ਐਮ.ਡੀ ਮੈਡੀਸਨ) ਨੇ ਦੱਸਿਆ ਕਿ ਸਾਲ 2026 ਦਾ ਇਹ ਦਿਨ ਵਿਸ਼ਵ ਸਿਹਤ ਸੰਗਠਨ (WHO) ਦੇ ਉਸ ਅਹਿਮ ਟੀਚੇ ਦੇ ਬਹੁਤ ਨਜ਼ਦੀਕ ਹੈ, ਜਿਸ ਵਿੱਚ 2030 ਤੱਕ ਵਿਸ਼ਵ ਭਰ ਵਿੱਚੋਂ ਵਾਇਰਲ ਹੈਪੇਟਾਈਟਸ ਨੂੰ ਜਨਤਕ ਸਿਹਤ ਸੰਕਟ ਦੇ ਰੂਪ ਵਿੱਚੋਂ ਮੁਕੰਮਲ ਖਤਮ ਕਰਨ ਦਾ ਨਿਸ਼ਾਨਾ ਰੱਖਿਆ ਗਿਆ ਹੈ।
ਇਸ ਵਿਸ਼ੇ ਉੱਪਰ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਉਨਾਂ ਨੇ ਵੱਖ-ਵੱਖ ਹੈਪਟਾਈਟਸਾਂ ਬਾਰੇ ਜਾਣਕਾਰੀ ਦਿੱਤੀ| ਉਹਨਾਂ ਦੱਸਿਆ ਕਿ:
* ਹੈਪੇਟਾਈਟਸ ‘ਏ’ ਅਤੇ ‘ਈ’ - ਇੱਕ ਵਾਇਰਸ ਰਾਹੀਂ ਫੈਲਦਾ ਹੈ ਜੋ ਕਿ ਮੁੱਖ ਤੌਰ 'ਤੇ ਦੂਸ਼ਿਤ ਪਾਣੀ ਅਤੇ ਦੂਸ਼ਿਤ ਭੋਜਨ ਦੇ ਸੇਵਨ ਕਰਨ ਨਾਲ ਫੈਲਦਾ ਹੈ।
* ਹੈਪੇਟਾਈਟਸ ‘ਬੀ’: ਇਹ ਵਾਇਰਸ ਸੰਕ੍ਰਮਿਤ ਖ਼ੂਨ, ਅਸੁਰੱਖਿਅਤ ਸਰੀਰਕ ਸਬੰਧਾਂ, ਦੂਸ਼ਿਤ ਸਰਿੰਜਾਂ, ਸੂਈਆਂ ਦੇ ਮੁੜ ਵਰਤੋਂ, ਅਸੁਰੱਖਿਅਤ ਟੈਟੂ ਬਣਾਉਣ, ਅਤੇ ਸੰਕ੍ਰਮਿਤ ਮਾਂ ਤੋਂ ਨਵਜੰਮੇ ਬੱਚੇ ਵਿੱਚ ਫੈਲਦਾ ਹੈ।
* ਹੈਪੇਟਾਈਟਸ ‘ਸੀ’ (Hepatitis C): ਇਹ ਵਾਇਰਸ ਖ਼ੂਨ ਦੇ ਸਿੱਧੇ ਸੰਪਰਕ ਨਾਲ ਫੈਲਦਾ ਹੈ।
* ਹੈਪੇਟਾਈਟਸ ‘ਡੀ’ - ਇਹ ਵਾਇਰਸ ਕੇਵਲ ਉਨ੍ਹਾਂ ਵਿਅਕਤੀਆਂ ਨੂੰ ਹੁੰਦਾ ਹੈ ਜੋ ਪਹਿਲਾਂ ਤੋਂ ਹੀ ਹੈਪੇਟਾਈਟਸ ‘ਬੀ’ ਨਾਲ ਸੰਕ੍ਰਮਿਤ ਹੁੰਦੇ ਹਨ|
ਇਸ ਮੌਕੇ ਜਾਣਕਾਰੀ ਦਿੰਦਿਆਂ ਸਵਾਤੀ ਸਤੀਵਾ ਬਲੋਕ ਐਕਸਟੈਂਸ਼ਨ ਐਜੂਕੇਟਰ ਨੇ ਹੈਪਟਾਈਟਸ ਦੇ ਲਕਸ਼ਣਾ ਬਾਰੇ ਦੱਸਦੇ ਹੋਏ ਕਿਹਾ ਕਿ ਥਕਾਵਟ, ਬੇਵਜਹ ਕਮਜ਼ੋਰੀ,ਚਮੜੀ ਅਤੇ ਅੱਖਾਂ ਦਾ ਪੀਲਾ ਹੋਣਾ (ਪੀਲੀਆ/Jaundice),
ਗੂੜ੍ਹੇ ਪੀਲੇ ਜਾਂ ਭੂਰੇ ਰੰਗ ਦਾ ਪਿਸ਼ਾਬ ਆਉਣਾ,ਪੇਟ ਦੇ ਸੱਜੇ ਉਪਰਲੇ ਹਿੱਸੇ ਵਿੱਚ ਦਰਦ ਜਾਂ ਭਾਰੀਪਣ,ਭੁੱਖ ਨਾ ਲੱਗਣਾ, ਜੀ ਮਚਲਾਉਣਾ,ਉਲਟੀਆਂ ਆਉਣਾ,ਜੋੜਾਂ ਵਿੱਚ ਦਰਦ ਅਤੇ ਹਲਕਾ ਬੁਖ਼ਾਰ ਇਸ ਦੇ ਕੁਝ ਲਛਣ ਹਨ ।
ਇਸ ਦੇ ਨਾਲ ਹੀ ਡਾ. ਹਰਵਿੰਦਰ ਨੇ ਇਹ ਵੀ ਦੱਸਿਆ ਕਿ ਨਵਜੰਮੇ ਬੱਚਿਆਂ ਨੂੰ ਜਨਮ ਦੇ ਪਹਿਲੇ 24 ਘੰਟਿਆਂ ਦੇ ਅੰਦਰ ਹੀ ‘ਬਰਥ ਡੋਜ਼’ ਦਿੱਤੀ ਜਾਂਦੀ ਹੈ। ਹਰ ਬੱਚੇ ਨੂੰ ਹੈਪੇਟਾਈਟਸ ‘ਬੀ’ ਦਾ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਹੈਪੇਟਾਈਟਸ ਬੀ ਅਤੇ ਸੀ ਲਈ ਵਿਸ਼ੇਸ਼ ਯੋਜਨਾਵਾਂ ਅਧੀਨ ਸਾਰੇ ਜ਼ਿਲ੍ਹਾ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਹੈਪੇਟਾਈਟਸ ਬੀ ਅਤੇ ਸੀ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਕੀਤਾ ਜਾ ਰਹਾ ਹੈ। ਜੋ ਇਲਾਜ ਪਹਿਲਾਂ ਲੱਖਾਂ ਰੁਪਏ ਦਾ ਹੁੰਦਾ ਸੀ, ਉਹ ਹੁਣ ਆਮ ਨਾਗਰਿਕ ਲਈ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਉਪਲਬਧ ਹੈ। ਵਿਸ਼ਵ ਹੈਪੇਟਾਈਟਸ ਦਿਵਸ 2026 ਦਾ ਸੁਨੇਹਾ ਸਪੱਸ਼ਟ ਹੈ ਕਿ ‘ਜਾਗਰੂਕਤਾ ਹੀ ਸਭ ਤੋਂ ਵੱਡਾ ਬਚਾਅ ਹੈ’। ਜੇਕਰ ਤੁਸੀਂ ਕਦੇ ਵੀ ਅਸੁਰੱਖਿਅਤ ਖ਼ੂਨ ਸੰਚਾਰ ਜਾਂ ਸਰਿੰਜਾਂ ਦਾ ਸਾਹਮਣਾ ਕੀਤਾ ਹੈ, ਤਾਂ ਨੇੜਲੇ ਸਰਕਾਰੀ ਹਸਪਤਾਲ ਵਿੱਚ ਜਾ ਕੇ ਆਪਣੀ ਮੁਫ਼ਤ ਜਾਂਚ (HBsAg ਅਤੇ Anti-HCV) ਜ਼ਰੂਰ ਕਰਵਾਓ।
- Download Babushahi App
-
-