ਸਿਮਰਨਦੀਪ ਕੌਰ ਮਾਨਸ਼ਾਹੀਆ ਕਲੋਨੀ ਵੈਲਫੇਅਰ ਸੁਸਾਇਟੀ ਵੱਲੋਂ ਸਨਮਾਨਿਤ
ਪਟਿਆਲਾ 23 ਮਈ 2025 - ਕਲ ਇਥੇ ਆਈ.ਸੀ.ਐਸ.ਈ. ਦੇ ਬਾਰਵੀਂ ਕਲਾਸ ਦੇ ਹਾਲ ਹੀ ਵਿਚ ਐਲਾਨੇ ਨਤੀਜਿਆਂ ਵਿੱਚ ਸਕਾਲਰ ਫੀਲਡਜ਼ ਪਬਲਿਕ ਸਕੂਲ, ਪਟਿਆਲਾ ਦੀ ਵਿਦਿਆਰਥਣ ਸਿਮਰਨਦੀਪ ਕੌਰ ਚੱਢਾ ਨੇ 99.2% ਅੰਕ ਪ੍ਰਾਪਤ ਕਰਕੇ ਪਟਿਆਲਾ ਜਿਲੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸ ਖੁਸ਼ੀ ਦੇ ਮੌਕੇ ਤੇ ਵਿਦਿਆਰਣ ਸਿਮਰਨਦੀਪ ਕੌਰ ਜੋ ਮਾਨਸ਼ਾਹੀਆ ਕਲੋਨੀ ਪਟਿਆਲਾ ਦੀ ਵਸਨੀਕ ਹੈ,ਨੂੰ ਮਾਨਸ਼ਾਹੀਆ ਕਲੋਨੀ ਵੈਲਫੇਅਰ ਸੁਸਾਇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਵਿਦਿਆਰਣ ਸਿਮਰਨਦੀਪ ਕੌਰ ਨੇ ਆਪਣੇ ਇਕ ਸੰਦੇਸ਼ ਵਿੱਚ ਕਿਹਾ ਕਿ ਹਰ ਵਿਦਿਆਰਥੀ ਨੂੰ ਹਰ ਟੈਸਟ ਨੂੰ ਬਹੁਤ ਸਖ਼ਤ ਮਿਹਨਤ ਤੇ ਲਗਨ ਨਾਲ ਤਿਆਰ ਕਰਨਾ ਚਾਹੀਦਾ ਹੈ। ਹਰ ਵਿਦਿਆਰਥੀ ਨੂੰ ਸਾਰੇ ਵਿਸ਼ਿਆਂ ਦੀ ਰਵੀਜ਼ਨ ਲਗਾਤਾਰ ਕਰਨੀ ਚਾਹੀਦੀ ਹੈ। ਸਿਮਰਨਦੀਪ ਕੌਰ ਨੇ ਕਿਹਾ ਜਦੋਂ ਵੀ ਵਿਦਿਆਰਥੀ ਪੜ੍ਹਾਈ ਕਰਨ ਤਾਂ ਉਨ੍ਹਾਂ ਦਾ ਪੂਰਾ ਧਿਆਨ ਕੇਂਦਰਿਤ ਪੜ੍ਹਾਈ ਵਿੱਚ ਹੀ ਹੋਣਾ ਚਾਹੀਦਾ ਹੈ।
ਸਿਮਰਨਦੀਪ ਕੌਰ ਨੇ ਆਪਣੀ ਸਫਲਤਾ ਦਾ ਮੁੱਖ ਸਿਹਰਾ ਸਕਾਲਰ ਫੀਲਡਜ਼ ਪਬਲਿਕ ਸਕੂਲ ਦੇ ਅਧਿਆਪਕਾਂ ਅਤੇ ਆਪਣੇ ਮਾਪਿਆਂ ਨੂੰ ਦਿਤਾ। ਇਸ ਮੌਕੇ ਤੇ ਡਾਕਟਰ ਸੁਰਿੰਦਰ ਸਿੰਘ ਚੱਢਾ ਚੇਅਰਮੈਨ ਸਕਾਲਰ ਫੀਲਡਜ਼ ਪਬਲਿਕ ਸਕੂਲ ਬਲਜਿੰਦਰ ਸਿੰਘ ਕਾਰਜਸਾਧਕ ਅਫ਼ਸਰ ਸਮਾਣਾ, ਮਨਮੋਹਨ ਸਿੰਘ ਉਪ ਸਕੱਤਰ ਲੋਕ ਸੰਪਰਕ (ਸੇਵਾ ਮੁਕਤ) ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ,ਡਾਕਟਰ ਬੀ.ਐਸ.ਸੋਹਲ, ਦਰਸ਼ਨ ਸਿੰਘ ਵਿਰਕ ਲੈਕਚਰਾਰ,ਖੁਸ਼ਪਾਲ ਸਿੰਘ ਸੀਨੀਅਰ ਸਹਾਇਕ ਪਾਵਰਕਾਮ,ਮਹਿੰਦਰ ਗੋਇਲ ਸਨਅਤਕਾਰ, ਇੰਜੀਨੀਅਰ ਰਾਜਦੀਪ ਸਿੰਘ,ਚੰਦਨਦੀਪ ਕੋਰ ਪ੍ਰਬੰਧਕ ਸਕੋਲਰ ਫੀਲਡਜ਼ ਪਬਲਿਕ ਸਕੂਲ,ਗੁਰਪ੍ਰੀਤ ਕੌਰ ਸਿਖਿਆ ਸ਼ਾਸਤਰੀ, ਗੁਰਸ਼ਰਨ ਕੌਰ ਸਿਖਿਆ ਸ਼ਾਸਤਰੀ,ਨੇ ਮਾਨਸ਼ਾਹੀਆ ਕਲੋਨੀ ਵੈਲਫੇਅਰ ਸੁਸਾਇਟੀ ਵੱਲੋਂ ਮੂਮੈਂਟਮ ਅਤੇ ਰੰਗਦਾਰ ਗੁਲਦਸਤੇ ਭੇਂਟ ਕੀਤੇ । ਇਸ ਮੌਕੇ ਤੇ ਸਿਮਰਨਦੀਪ ਕੌਰ ਦੇ ਪਿਤਾ ਡਾਕਟਰ ਸੁਰਿੰਦਰ ਸਿੰਘ ਚੱਢਾ ਜੋ ਇਕ ਵਿਦਿਆ ਖੇਤਰ ਦੇ ਮਾਹਰ ਹਨ ਅਤੇ ਪਟਿਆਲਾ ਵਿਖੇ ਸਕਾਲਰ ਫੀਲਡਜ਼ ਪਬਲਿਕ ਸਕੂਲ ਪਿਛਲੇ 21 ਸਾਲਾਂ ਤੋਂ ਚਲਾ ਰਹੇ ਹਨ ਅਤੇ ਮਾਤਾ ਚੰਦਨਦੀਪ ਕੋਰ ਨੂੰ ਮਾਨਸ਼ਾਹੀਆ ਕਲੋਨੀ ਵੈਲਫੇਅਰ ਸੁਸਾਇਟੀ ਵੱਲੋਂ ਵਧਾਈਆਂ ਦਿੱਤੀਆਂ ਅਤੇ ਸਿਮਰਨਦੀਪ ਕੌਰ ਚੱਢਾ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।