ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੇਰ ਦੀ ਵਿਦਿਆਰਥਣ ਦੀਕਸ਼ਾ ਜ਼ਿਲ੍ਹਾ ਮੈਰਿਟ ਵਿੱਚ ਸ਼ਾਮਿਲ, ਡੀਈਓ ਵਲੋਂ ਸਨਮਾਨਿਤ
ਪ੍ਰਮੋਦ ਭਾਰਤੀ
ਢੇਰ, 15 ਮਈ,2025 - ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਢੇਰ ਦੀ ਵਿਦਿਆਰਥਣ ਦੀਕਸ਼ਾ ਨੇ ਜ਼ਿਲ੍ਹਾ ਮੈਰਿਟ ਵਿੱਚ ਆਪਣੀ ਥਾਂ ਬਣਾਈ। ਇਸ ਉਪਲਕਸ਼ 'ਤੇ ਅੱਜ ਸਕੂਲ ਵਿੱਚ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਰੂਪਨਗਰ (ਸੈ. ਸੀ.) ਸ੍ਰੀ ਪ੍ਰੇਮ ਕੁਮਾਰ ਮਿੱਤਲ ਵਲੋਂ ਉਸਨੂੰ ਸਨਮਾਨਿਤ ਕੀਤਾ ਗਿਆ।
ਇਸ ਸੰਬੰਧੀ ਡੀਐਮ ਦਿਸ਼ਾਂਤ ਮਹਿਤਾ ਨੇ ਦੱਸਿਆ ਕਿ ਮੋਰਨਿੰਗ ਅਸੈਂਬਲੀ ਦੌਰਾਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸੀ.) ਸੁਰਿੰਦਰ ਪਾਲ ਸਿੰਘ, ਜੋ ਕਿ ਅੱਜਕੱਲ੍ਹ ਸਕੂਲ ਦਾ ਚਾਰਜ ਵੀ ਸੰਭਾਲ ਰਹੇ ਹਨ, ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਇਹ ਸਕੂਲ ਲਈ ਮਾਣ ਦੀ ਗੱਲ ਹੈ ਕਿ ਪਹਿਲੀ ਵਾਰ ਕਿਸੇ ਵਿਦਿਆਰਥੀ ਨੇ ਮੈਰਿਟ ਵਿਚ ਥਾਂ ਬਣਾਈ ਹੈ। ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।
ਦੀਕਸ਼ਾ ਨੂੰ ਅਧਿਆਪਕਾਂ ਵਲੋਂ ਘਰ ਤੋਂ ਸਕੂਲ ਤੱਕ ਢੋਲ ਨਗਾਰੇ ਨਾਲ ਲਿਆਂਦਾ ਗਿਆ ਅਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਇਸ ਖੁਸ਼ੀ ਦੇ ਮੌਕੇ ਤੇ ਪਿੰਡ ਢੇਰ ਦੇ ਵਾਸੀਆਂ ਵੱਲੋਂ ਲੱਡੂ ਵੰਡੇ ਗਏ।
ਇਸ ਮੌਕੇ ਤੇ ਪ੍ਰੇਮ ਕੁਮਾਰ ਮਿੱਤਲ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸੀ.) ਨੇ ਕਿਹਾ
"ਇਹ ਸਿਰਫ਼ ਸਕੂਲ ਲਈ ਹੀ ਨਹੀਂ, ਸਗੋਂ ਸਾਡੇ ਪੂਰੇ ਜ਼ਿਲ੍ਹੇ ਲਈ ਮਾਣ ਦੀ ਗੱਲ ਹੈ ਕਿ ਇੱਕ ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ਆਪਣੀ ਮਹਿਨਤ ਅਤੇ ਲਗਨ ਨਾਲ ਮੈਰਿਟ ਵਿੱਚ ਥਾਂ ਬਣਾਈ। ਇਹ ਸਿਫ਼ਲਤਾ ਹੋਰ ਵਿਦਿਆਰਥੀਆਂ ਲਈ ਵੀ ਪ੍ਰੇਰਣਾ ਦਾ ਸਰੋਤ ਬਣੇਗੀ। ਮੈਂ ਦੀਕਸ਼ਾ ਨੂੰ ਉਸ ਦੀ ਸਫਲਤਾ ਲਈ ਤਹਿ ਦਿਲੋਂ ਵਧਾਈ ਦਿੰਦਾ ਹਾਂ ਅਤੇ ਅਧਿਆਪਕਾਂ ਨੂੰ ਵੀ ਸ਼ਾਬਾਸ਼ੀ ਦਿੰਦਾ ਹਾਂ ਜੋ ਵਿਦਿਆਰਥੀਆਂ ਦੀ ਸਹੀ ਦਿਸ਼ਾ ਵਿੱਚ ਰਹਿਨੁਮਾਈ ਕਰ ਰਹੇ ਹਨ।
ਇਸ ਮੌਕੇ ਹਲਕਾ ਸਿੱਖਿਆ ਕੋਆਰਡੀਨੇਟਰ ਸ੍ਰੀ ਦਇਆ ਸਿੰਘ, ਬੀਐਨਓ ਸ੍ਰੀ ਆਨੰਦਪੁਰ ਸਾਹਿਬ ਸ੍ਰੀ ਸ਼ਰਨਜੀਤ ਸਿੰਘ, ਡੀਐਮ ਕੰਪਿਉਟਰ ਦਿਸ਼ਾਂਤ ਮਹਿਤਾ,
ਸਕੂਲ ਦੇ ਸਟਾਫ ਇੰਚਾਰਜ ਸ੍ਰੀਮਤੀ ਮਮਤਾ ਬਖਸ਼ੀ, ਸੰਜੇ ਕਪਲਸ, ਹਰਦੀਪ ਸਿੰਘ,ਸਰਿਤਾ ਦੇਵੀ , ਸਤਿਕਾਰ ਦੀਪ ਕੌਰ,ਨਵਨੀਤ ਕੌਰ, ਵਰਿੰਦਰ ਕੌਰ, ਬਿੰਦੂ ਸ਼ਰਮਾ, ਦਲਵੀਰ ਕੌਰ, ਮੋਨਿਕਾ ਸ਼ਰਮਾ , ਜਸਵਿੰਦਰ ਕੌਰ , ਮਨਪ੍ਰੀਤ ਕੌਰ , , ਇਰਵਿੰਦ ਕੌਰ , ਰੀਨਾ ਸ਼ਰਮਾ, ਗੁਰਪ੍ਰੀਤ ਸਿੰਘ , ਹਰਮਿੰਦਰ ਸਿੰਘ , ਸੁਰਿੰਦਰ ਕੁਮਾਰ , ਨਰਿੰਦਰ ਪਾਲ
ਐਸਐਮਸੀ ਚੇਅਰਮੈਨ ਨਰਿੰਦਰ ਸਿੰਘ , ਸਿੱਖਿਆ ਸ਼ਾਸਤਰੀ ਸ਼੍ਰੀ ਗੁਰਦੇਵ ਸਿੰਘ, ਐਸਐਮਸੀ ਕਮੇਟੀ ਦੇ ਮੈਂਬਰ ਅਤੇ ਮਾਪੇ ਵੀ ਮੌਜੂਦ ਸਨ।