ਵਿਧਾਇਕ ਇੰਦਰਜੀਤ ਕੌਰ ਮਾਨ ਨੇ ਚਿੱਟੀ ਵਈ ਨਾਲ ਆਏ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ
*ਹੜ੍ਹਾਂ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਹਰ ਕਿਸਾਨ ਨੂੰ ਮਿਲੇਗਾ ਪੂਰਾ ਮੁਆਵਜ਼ਾ'*
*ਜਲਦ ਕੀਤੀ ਜਾਵੇਗੀ ਫਸਲਾਂ ਦੀ ਭਰਪਾਈ*
ਬਲਵਿੰਦਰ ਸਿੰਘ ਧਾਲੀਵਾਲ
ਨਕੋਦਰ 10 ਸਤੰਬਰ 2025 ਵਿਧਾਨ ਸਭਾ ਹਲਕਾ ਨਕੋਦਰ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਆਪਣੇ ਹਲਕੇ ਦੇ ਪਿੰਡ ਦਿਲਖਾਹ ਪੁਰ ਢੱਡੇ, ਸਰਾਏ ਖਾਮ ਜੋ ਹੜ੍ਹਾਂ ਦੀ ਮਾਰ ਹੇਠ ਆਏ ਸੀ ਉਨ੍ਹਾਂ ਪਿੰਡਾਂ ਦਾ ਦੌਰਾ ਕਰਕੇ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲਿਆ। ਜਦੋਂ ਉਹ ਪਿੰਡ ਸਰਾਏ ਖਾਮ ਹੜ੍ਹ ਦੇ ਪਾਣੀ ਨਾਲ ਇੱਕ ਸੜਕ ਟੁੱਟ ਗਈ ਸੀ ਉਸ ਦਾ ਜਾਇਜ਼ਾ ਲੈਣ ਆਏ ਸਨ। ਤਾਂ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਲਕੇ ਅੰਦਰ ਹਰ ਇੱਕ ਚੀਜ਼ ਜੀ ਭਰਪਾਈ ਕੀਤੀ ਜਾਵੇਗੀ ਜੋ ਹੜਾਂ ਕਾਰਨ ਪ੍ਰਭਾਵਿਤ ਹੋਈ ਹੈ। ਇਸ ਮੌਕੇ ਉਹਨਾਂ ਭਾਰੀ ਬਰਸਾਤ ਕਾਰਨ ਜਿਨ੍ਹਾਂ ਪਰਿਵਾਰਾਂ ਦੇ ਕੱਚੇ ਮਕਾਨਾਂ ਦੀਆਂ ਛੱਤਾਂ ਜਾ ਹੋਰ ਨੁਕਸਾਨ ਹੋਇਆ ਉਹਨਾਂ ਦਾ ਜਾਇਜ਼ਾ ਲਿਆ। ਉਹਨਾਂ ਕਿਹਾ ਕਿ ਮੈਂ ਆਪਣੀ ਟੀਮ ਸਮੇਤ ਜ਼ਮੀਨੀ ਪੱਧਰ ‘ਤੇ ਮੌਜੂਦ ਹਾਂ ਅਤੇ ਆਪਣੇ ਲੋਕਾਂ ਦੀ ਹਰ ਸੰਭਵ ਮਦਦ ਕਰ ਰਹੀ ਹਾਂ। ਉਹਨਾਂ ਕਿਹਾ ਕਿ ਵੇਈ ਵਿੱਚ ਪਾਣੀ ਨੱਕੋ-ਨੱਕ ਹੋਣ ਨਾਲ ਸੜਕਾਂ ’ਤੇ ਓਵਰਫਲੋ ਹੋ ਕੇ ਨੀਵੇਂ ਥਾਂ ਵਾਲੀਆਂ ਝੋਨੇ ਦੀਆਂ ਫਸਲਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ ਤੇਜ਼ ਧਾਰਾਂ ਨਾਲ ਖੇਤਾਂ ਦੇ ਬੰਨ ਟੁੱਟ ਗਏ ਤੇ ਸੜਕਾਂ ਦੇ ਕਿਨਾਰੇ ਵੀ ਖਿਸਕ ਰਹੇ ਹਨ, ਜਿਸ ਨਾਲ ਹਲਕੇ ਵਿੱਚ ਕਾਫੀ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ, ‘‘ਇਹ ਇੱਕ ਕੁਦਰਤੀ ਆਫ਼ਤ ਹੈ; ਇਸ ਆਫਤ ਵਿੱਚ ਹਰ ਕੋਈ ਇਕ ਦੂਸਰੇ ਦੀ ਮਦਦ ਕਰ ਰਿਹਾ ਹੈ। ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਸਰਕਾਰ ਹੜ੍ਹਾਂ ਨੂੰ ਮੁੜ ਆਉਣ ਤੋਂ ਰੋਕਣ ਲਈ ਢੁੱਕਵੇਂ ਕਦਮ ਚੁੱਕਣ ਲਈ ਵਚਨਬੱਧ ਹੈ । ਉਹਨਾਂ ਕਿਹਾ ਕਿ ਫਸਲਾਂ ਦਾ ਜੋ ਵੀ ਖ਼ਰਾਬਾ ਹੋਇਆ ਹੈ ਉਸ ਦਾ ਮੁਆਵਜ਼ਾ ਜਲਦੀ ਦਿੱਤਾ ਜਾਵੇਗਾ।ਇਹ ਕੁਦਰਤੀ ਆਫ਼ਤ ਹੈ ਤੇ ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ’ਚ ਲੋਕਾਂ ਦੇ ਨਾਲ ਖੜ੍ਹੀ ਹੈ। ਇਸ ਮੌਕੇ ਉਹਨਾਂ ਨਾਲ ਜਸਵੀਰ ਸਿੰਘ ਧੰਜਲ, ਬੂਟਾ ਸਿੰਘ ਢੱਡਾ, ਆਤਮਾ ਸਿੰਘ, ਸਵਰਨ ਸਿੰਘ, ਅਮਰੀਕ ਸਿੰਘ, ਅਮਨਦੀਪ ਸਿੰਘ, ਪਰਮਿੰਦਰ ਸਿੰਘ, ਸੁਰਜੀਤ ਸਿੰਘ ਆਦਿ ਹਾਜ਼ਰ ਸਨ।