ਮਾਸਟਰ ਕੈਡਰ ਅਧਿਆਪਕ ਯੂਨੀਅਨ ਦੀ ਕਮੇਟੀ ਦਾ ਗਠਨ ਕੀਤਾ
ਰੋਹਿਤ ਗੁਪਤਾ
ਗੁਰਦਾਸਪੁਰ 15 ਅਗਸਤ 2025 : ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖ਼ੇ ਮਾਸਟਰ ਕੈਡਰ ਅਧਿਆਪਕ ਯੂਨੀਅਨ ਦੀ ਇੱਕ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਜਿਲ੍ਹਾ ਪ੍ਰਧਾਨ ਇੰਦਰਪਾਲ ਸਿੰਘ ਤੇ ਜਿਲ੍ਹਾ ਸਕੱਤਰ ਅਮਰਬੀਰ ਸਿੰਘ ਨੇ ਕੀਤੀ l ਮੀਟਿੰਗ ਤੋਂ ਬਾਅਦ ਵਿੱਚ ਮਾਸਟਰ ਕੈਡਰ ਅਧਿਆਪਕ ਯੂਨੀਅਨ ਬਲਾਕ ਦੋਰਾਂਗਲਾ ਦੀ ਕਮੇਟੀ ਦਾ ਗਠਨ ਕੀਤਾ ਗਿਆ l ਇਸ ਵਿੱਚ ਸਰਵ ਸੰਮਤੀ ਨਾਲ ਪਰਵਿੰਦਰ ਸਿੰਘ ਨੂੰ ਬਲਾਕ ਪ੍ਰਧਾਨ ਚੁਣਿਆ ਗਿਆ , ਜੋਗਿੰਦਰ ਪਾਲ ਨੂੰ ਕਮੇਟੀ ਸਰਪ੍ਰਸਤ ਚੁਣਿਆ ਗਿਆ , ਸੁਰੇਸ਼ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਯੋਗੇਸ਼ ਕੁਮਾਰ ਨੂੰ ਜਨਰਲ ਸਕੱਤਰ ਚੁਣਿਆ ਗਿਆ l
ਇਸ ਮੌਕੇ ਜਿਲ੍ਹਾ ਪ੍ਰਧਾਨ ਸਰਦਾਰ ਇੰਦਰਪਾਲ ਸਿੰਘ, ਜਿਲ੍ਹਾ ਸਕੱਤਰ ਅਮਰਬੀਰ ਸਿੰਘ, ਬਿਕਰਮ ਸਿੰਘ ਬਾਠ, ਸਮਸ਼ੇਰ ਸਿੰਘ, ਕੰਵਰਬੀਰ ਸਿੰਘ, ਨਵਜੋਤ ਸਿੰਘ, ਕਰਮਜੀਤ ਸਿੰਘ, ਸੰਜੀਵ ਕੁਮਾਰ, ਰਾਜੇਸ਼ ਕੁਮਾਰ, ਪਰਵਿੰਦਰ ਸਿੰਘ, ਜੋਗਿੰਦਰ ਪਾਲ, ਮਨਜੀਤ ਸਿੰਘ, ਮਨਜਿੰਦਰ ਸਿੰਘ, ਗੁਰਦਿਆਲ ਸਿੰਘ, ਹਰੀਸ਼ ਕੁਮਾਰ, ਰੂਪ ਲਾਲ, ਰਮਨ ਕੁਮਾਰ, ਉਮੇਸ਼ ਕੁਮਾਰ, ਲਵਪ੍ਰੀਤ ਸਿੰਘ, ਯੋਗੇਸ਼ ਕੁਮਾਰ, ਰਾਜਿੰਦਰ ਕੁਮਾਰ, ਜਸਬੀਰ ਸਿੰਘ, ਸੁਰੇਸ਼ ਕੁਮਾਰ, ਰਾਕੇਸ਼ ਚੰਦਰ, ਰਾਜਿੰਦਰ ਸਿੰਘ ਆਦਿ ਹਾਜ਼ਰ ਸਨ l ਇਸ ਮੌਕੇ ਰਾਜੇਸ਼ ਬੱਬੀ ਗੁਰਦਾਸਪੁਰ ਨੇ ਵੀ ਵਿਸ਼ੇਸ਼ ਰੂਪ ਵਿੱਚ ਸਿਰਕਤ ਕੀਤੀ l ਇਸ ਮੌਕੇ ਯੂਨੀਅਨ ਨੇ ਮੁੱਖ ਰੂਪ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਦੀ ਤੇ ਮਾਸਟਰ ਕੈਡਰ ਦੀ ਨਵੀ ਭਾਰਤੀ ਕਰਨ ਦੀ ਮੰਗ ਰੱਖੀ l