ਬੀ.ਡੀ.ਐੱਸ ਦੇ ਸੋਨੂੰ ਮੱਲ੍ਹੀ, ਅਰਜੁਨ ਭੰਡਾਰੀ ਅਤੇ ਕੇ.ਪੀ ਬਾਜਵਾ ਅੱਜ 15 ਅਗਸਤ ਮੌਕੇ ਹੋਣਗੇ ਸਨਮਾਨਿਤ
ਖ਼ੂਨਦਾਨ ਦੇ ਖ਼ੇਤਰ ਚ ਦਿਨ ਰਾਤ ਕਰਦੇ ਨੇ ਲੋੜ੍ਹਵੰਦ ਲੋਕਾਂ ਦੀ ਸੇਵਾ
ਰੋਹਿਤ ਗੁਪਤਾ
ਗੁਰਦਾਸਪਰ 15 ਅਗਸਤ:- ਪਿੱਛਲੇ 10 ਸਾਲਾਂ ਤੋਂ ਖ਼ੂਨਦਾਨ ਦੇ ਖ਼ੇਤਰ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਟੀਮ ਬਲੱਡ ਡੋਨੋਰਜ਼ ਸੁਸਾਇਟੀ ਗੁਰਦਾਸਪੁਰ ਦੇ ਮੈਂਬਰਾਂ ਵਿੱਚੋ ਕੇ ਪੀ.ਐਸ.ਬਾਜਵਾ ਸੁਰਿੰਦਰ ਪਾਲ ਉਰਫ਼ ਸੋਨੂੰ ਮੱਲ੍ਹੀ ਅਤੇ ਡਾ: ਅਰਜੁਨ ਭੰਡਾਰੀ ਨੂੰ ਅੱਜ 15 ਅਗਸਤ ਨੂੰ ਸਵਤੰਤਰਤਾ ਦਿਵਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਨਮਾਨਿਤ ਕੀਤਾ ਜਾਵੇਗਾ ।
ਇਸ ਗੱਲ ਦਾ ਪਰ ਪ੍ਰਗਟਾਵਾ ਕਰਦੇ ਹੋਏ ਟੀਮ ਦੇ ਸੰਸਥਾਪਕ ਰਾਜੇਸ਼ ਬੱਬੀ ਅਤੇ ਪ੍ਰਧਾਨ ਆਦਰਸ਼ ਕੁਮਾਰ ਨੇ ਦੱਸਿਆ ਕਿ ਇਹ ਸਨਮਾਨ ਬੀ.ਡੀ.ਐੱਸ ਅਤੇ ਸਮਾਜਿਕ ਗਤਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਦੇ ਸਮੂਹ ਖੂਨਦਾਨੀਆਂ ਨੂੰ ਸਮਰਪਿਤ ਹੋਵੇਗਾ।