ਸਵੱਛ ਭਾਰਤ ਮਿਸ਼ਨ ਤਹਿਤ ਸ਼ਹਿਰ ਓ.ਡੀ.ਐਫ ਪਲੱਸ ਘੋਸ਼ਿਤ
ਸਮੂਹ ਸ਼ਹਿਰ ਵਾਸੀ ਬਟਾਲਾ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਸਹਿਯੋਗ ਦੇਣ
ਰੋਹਿਤ ਗੁਪਤਾ
ਬਟਾਲਾ, 15 ਅਗਸਤ ਵਿਕਰਮਜੀਤ ਸਿੰਘ ਪਾਂਥੇ ਕਮਿਸ਼ਨਰ ਕਾਰਪੋਰੇਸ਼ਨ-ਕਮ- ਐਸਡੀਐਮ ਬਟਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਬਟਾਲਾ ਵਿਖੇ ਮਾਰਚ 2025 ਨੂੰ ਕੇਂਦਰ ਸਰਕਾਰ ਵੱਲੋ ਸਵੱਛ ਭਾਰਤ ਮਿਸ਼ਨ ਤਹਿਤ ਐਸ.ਟੀ.ਪੀ (ਸੀਵਰੇਜ ਟ੍ਰੀਟਡ ਪਲਾਂਟ) ਅਤੇ ਪਬਲਿਕ ਟਾਇਲਟ ਦੀ ਸਾਫ ਸਫਾਈ ਅਤੇ ਵਰਤੋ ਸਬੰਧੀ ਨਿਰੀਖਣ ਕਰਵਾਇਆ ਗਿਆ ਸੀ, ਜਿਸ ਵਿੱਚ ਕੇਂਦਰ ਸਰਕਾਰ ਵੱਲੋ ਨਗਰ ਨਿਗਮ ਬਟਾਲਾ ਵਿੱਚ ਟੀਮਾਂ ਭੇਜੀਆਂ ਗਈਆਂ ਸਨ।
ਉਨ੍ਹਾਂ ਅੱਗੇ ਦੱਸਿਆ ਕਿ ਟੀਮਾਂ ਵੱਲੋ ਚੈਕਿੰਗ ਦੌਰਾਨ ਪਬਲਿਕ ਟਾਇਲਟ ਅਤੇ ਐਸ.ਟੀ.ਪੀ (ਸੀਵਰੇਜ ਟ੍ਰੀਟਡ ਪਲਾਂਟ) ਕੇਂਦਰ ਸਰਕਾਰ ਵੱਲੋ ਨਿਰਧਾਰਿਤ ਕੀਤੇ ਗਏ ਮਾਪਦੰਡਾਂ ਤੇ ਖਰੇ ਉਤਰੇ, ਜਿਸ ਤਹਿਤ ਕੇਂਦਰ ਸਰਕਾਰ ਵੱਲੋ ਨਗਰ ਨਿਗਮ ਬਟਾਲਾ ਦੇ ਕੁੱਲ ਦਸ ਪਬਲਿਕ ਟਾਇਲਟ ਨੂੰ ਸਾਫ ਸੁਥਰਾ ਦੇਖਦੇ ਹੋਏ ੳ.ਡੀ.ਐਫ+ + (ਉਪਨ ਡੈਫਿਕੇਸ਼ਨ ਫ੍ਰੀ ) ਦਾ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ।
ਕਮਿਸ਼ਨਰ ਨਗਰ ਨਿਗਮ ਬਟਾਲਾ ਵਲੋ ਸੁਸ਼ਾਂਤ ਭਾਟੀਆ (ਸਕੱਤਰ), ਗੁਰਿੰਦਰ ਸਿੰਘ (ਐਮ.ਆਈ.ਐਸ), ਜਗਦੀਪ ਸਿੰਘ (ਸੀ.ਐਸ.ੳ), ਵਿਕਾਸ ਵਾਸੂਦੇਵ (ਸੈਨੇਟਰੀ ਇੰਸਪੈਕਟਰ) ਅਨਿਲ ਕੁਮਾਰ (ਸੈਨਟਰੀ ਸੁਪਰਵਾਈਜਰ) ਅਤੇ ਸਮੂਹ ਸਫਾਈ ਸੇਵਾਦਾਰਾ ਨੂੰ ਓ.ਡੀ.ਐਫ+ + ਹੋਣ 'ਤੇ ਵਧਾਈ ਦਿੱਤੀ ਹੈ।
ਕਮਿਸ਼ਨਰ ਨਗਰ ਨਿਗਮ ਬਟਾਲਾ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕਿ ਉਹ ਬਟਾਲਾ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਵਿੱਚ ਆਪਣਾ ਪੂਰਾ ਸਹਿਯੋਗ ਦੇਣ।