ਬਾਬਾ ਬਕਾਲਾ ਵਿਖੇ ਗੁਰੂ ਸਾਹਿਬ ਦਾ ਓਟ ਆਸਰਾ ਲਵੇਗਾ ਯੂਥ ਅਕਾਲੀ ਦਲ- ਗੁਰਜੀਤ ਸਿੰਘ ਤਲਵੰਡੀ
ਚੰਡੀਗੜ੍ਹ-: 27 ਅਗਸਤ 2026- ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਯੂਥ ਵਿੰਗ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਯੂਥ ਵਿੰਗ ਦਾ ਵਿਸਥਾਰ ਕਰਦਿਆਂ ਨਵੀਂਆਂ ਨਿਯੁਕਤੀਆਂ ਕੀਤੀਆਂ ਹਨ। ਇਹਨਾਂ ਨਿਯੁਕਤੀਆਂ ਵਿੱਚ ਦੋ ਮੀਤ ਪ੍ਰਧਾਨ, ਪੰਜ ਜਰਨਲ ਸਕੱਤਰ, ਦਸ ਜਥੇਬੰਦਕ ਸਕੱਤਰ ਅਤੇ ਤਿੰਨ ਜਿਲ੍ਹਾ ਪ੍ਰਧਾਨ ਸ਼ਾਮਲ ਹਨ। ਇਹਨਾਂ ਦਾ ਵੇਰਵਾ ਇਸ ਤਰਾਂ ਹੈ।
ਮੀਤ ਪ੍ਰਧਾਨ
੧. ਸ ਸਿਮਰਨਜੋਤ ਸਿੰਘ ਧੁੰਨ (ਅੰਮ੍ਰਿਤਸਰ)
੨. ਸ ਦਵਿੰਦਰ ਸਿੰਘ (ਸੰਤ ਸਿਪਾਹੀ) ਕਾਰਡੀਨੇਟਰ, ਯੂਥ ਐਸ.ਸੀ ਵਿੰਗ।
ਜਨਰਲ ਸਕੱਤਰ
੧. ਸ ਜਗਤਾਰ ਸਿੰਘ ਗਿੱਲ (ਅੰਮ੍ਰਿਤਸਰ)
੨. ਐਡਵੋਕੇਟ ਗੁਰਆਦੇਸ਼ ਸਿੰਘ ਚੀਮਾ (ਖੰਨਾ)
੩. ਸ ਇੰਦਰਪ੍ਰਤਾਪ ਸਿੰਘ ਜਾਣੀਆ (ਅੰਮ੍ਰਿਤਸਰ)
੪. ਸ ਹਰਸਿਮਰਨ ਸਿੰਘ ਸ਼ੇਰਗਿੱਲ (ਮੋਰਿੰਡਾ)
੫. ਸ਼ਿਵਇੰਦਰ ਸਿੰਘ ਸੰਧੂ ਵੰਗਲ, (ਮੁਕਤਸਰ ਸਾਹਿਬ)
ਜਥੇਬੰਦਕ ਸਕੱਤਰ
੧. ਸ ਗੁਰਮੀਤ ਸਿੰਘ ਗੋਗੀ ਟਾਹਲੀਵਾਲਾ ਜੱਟਾਂ (ਫਾਜ਼ਿਲਕਾ)
੨. ਸ ਵਿਜੇਇੰਦਰਪਾਲ ਸਿੰਘ, (ਸਿਵਲ ਲਾਈਨਜ਼ ਫ਼ਾਜ਼ਿਲਕਾ)
੩. ਦਿਲਰਾਜ ਸਿੰਘ ਨੌਸ਼ਹਿਰਾ (ਅੰਮ੍ਰਿਤਸਰ)
੪. ਸ ਗੁਰਪ੍ਰਤਾਪ ਸਿੰਘ ਮੰਨੂ, ਧੀਰਕੋਟ (ਅੰਮ੍ਰਿਤਸਰ)
੫. ਸ ਕਿਸ਼ਨ ਸਿੰਘ (ਅੰਮ੍ਰਿਤਸਰ)
੬. ਸ ਭੁਪਿੰਦਰ ਸਿੰਘ (ਨੈਸ਼ਨਲ ਕਲੋਨੀ, ਬਠਿੰਡਾ)
੭. ਸ ਬਲਵਿੰਦਰ ਸਿੰਘ, ਬਜਹੇੜੀ (ਖਰੜ)
੮. ਸ ਅਮਨਦੀਪ ਸਿੰਘ (ਮੋਰਿੰਡਾ)
੯. ਸ੍ਰੀ ਰਿੰਕਸ ਸ਼ਰਮਾ (ਮੋਰਿੰਡਾ)
੧੦. ਹਰਿਆਣਾ ਸਿੰਘ (ਮੋਰਿੰਡਾ)
ਜ਼ਿਲ੍ਹਾ ਪ੍ਰਧਾਨ
੧. ਸ ਅਮਰਿੰਦਰ ਸਿੰਘ ਬੰਨੀ ਬਰਾੜ, (ਜ਼ਿਲ੍ਹਾ ਪ੍ਰਧਾਨ ਫ਼ਰੀਦਕੋਟ ਅਤੇ ਚੀਫ਼ ਸਪੋਕਸ-ਪਰਸਨ)
੨. ਸ ਸੁਖਜਿੰਦਰ ਸਿੰਘ (ਸਿੰਘਪੁਰ ਜੱਟਾਂ ਮੁਕੇਰੀਆਂ) ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ।
੩. ਸ ਸੁਖਵੀਰ ਸਿੰਘ ਸੋਹਾਣਾ ਜ਼ਿਲਾ ਪ੍ਰਧਾਨ ਮੋਹਾਲੀ ਦਿਹਾਤੀ।
ਸ ਤਲਵੰਡੀ ਨੇ ਦੱਸਿਆ ਕਿ ਯੂਥ ਅਕਾਲੀ ਦਲ ਦੇ ਕੀਤੇ ਗਏ ਵਿਸਥਾਰ ਤੋਂ ਬਾਦ ਕੱਲ੍ਹ ਸਾਰੀ ਟੀਮ ਰੱਖੜ ਪੁੰਨਿਆ ਦੇ ਮੌਕੇ "ਸੱਚਾ ਗੁਰੂ ਲਾਧੋ ਰੇ" ਦਿਵਸ 'ਤੇ ਦਸ ਵਜੇ ਸਵੇਰੇ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਤੇਗ ਬਹਾਦੁਰ ਜੀ ਦਾ ਅਸ਼ੀਰਵਾਦ ਲੈਣਗੇ। ਸ ਤਲਵੰਡੀ ਨੇ ਆਸ ਪ੍ਰਗਟਾਈ ਕਿ ਨਵਨਿਯੁਕਤ ਸਾਰੀ ਟੀਮ ਪਾਰਟੀ ਦੀ ਮਜਬੂਤੀ ਲਈ ਜੀਅ ਜਾਨ ਨਾਲ ਕੰਮ ਕਰੇਗੀ ਤਾਂ ਜੋ ਦੋ ਦਸੰਬਰ ਦੇ ਹੁਕਮਨਾਮਿਆ ਨਾਲ ਪੁਨਰ ਸੁਰਜੀਤ ਹੋਏ ਅਕਾਲੀ ਦਲ ਨੂੰ ਹੋਰ ਮਜਬੂਤੀ ਮਿਲ ਸਕੇ। ਪ੍ਰੈੱਸ ਨੂੰ ਇਹ ਜਾਣਕਾਰੀ ਦਫਤਰ ਸਕੱਤਰ ਸ ਜਗਜੀਤ ਸਿੰਘ ਕੋਹਲੀ ਅਤੇ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤੀ ਗਈ।
- Download Babushahi App
-
-