ਬਠਿੰਡਾ ਜ਼ਿਲ੍ਹੇ ‘ਚ ਸੀ.ਐਮ. ਦੀ ਯੋਗਸ਼ਾਲਾ ਬਣਦੀ ਜਾ ਰਹੀ ਹੈ ਲੋਕ ਲਹਿਰ : ਡਿਪਟੀ ਕਮਿਸ਼ਨਰ
ਅਸ਼ੋਕ ਵਰਮਾ
ਬਠਿੰਡਾ, 13 ਮਈ 2025 : ਪੰਜਾਬ ਸਰਕਾਰ ਦੁਆਰਾ ਸਿਹਤਮੰਦ ਪੰਜਾਬ ਦੇ ਸੁਪਨੇ ਨੂੰ ਲੈ ਕੇ ਵੱਖ-ਵੱਖ ਸਮੇਂ ‘ਤੇ ਤਰ੍ਹਾਂ-ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਹਨ, ਜਿਸ ਦੇ ਅੰਤਰਗਤ ਸੀ.ਐਮ. ਦੀ ਯੋਗਸ਼ਾਲਾ ਦੇ ਮੱਦੇਨਜ਼ਰ ਜ਼ਿਲ੍ਹੇ ‘ਚ ਮੁਫਤ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਜਿਸ ਦਾ ਆਮ ਲੋਕਾਂ ਨੂੰ ਭਰਪੂਰ ਲਾਹਾ ਮਿਲ ਰਿਹਾ ਹੈ ਤੇ ਲੋਕ ਲਹਿਰ ਬਣ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।
ਜ਼ਿਲ੍ਹਾ ਕੋਆਰਡੀਨੇਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਬਲਾਕ ਨਥਾਣਾ ਦੇ ਭੁੱਚੋ ਮੰਡੀ ਵਿੱਚ ਕੁੱਲ 12 ਕਲਾਸਾਂ ਵੱਖ-ਵੱਖ ਥਾਵਾਂ ਉੱਪਰ ਲਗਾਈਆਂ ਜਾ ਰਹੀਆਂ ਹਨ, ਜਿਨਾਂ ਵਿੱਚੋਂ ਐਮ.ਸੀ ਪਾਰਕ, ਕਮੇਟੀ ਪਾਰਕ, ਲੇਡੀਜ਼ ਪਾਰਕ ਨੀਲ ਕੰਠ ਮੰਦਰ ਮਾਡਲ ਟਾਊਨ ਦਸ਼ਮੇਸ਼ ਨਗਰ ਬੀਡੀਐਸ ਮੈਮੋਰੀਅਲ ਸਕੂਲ ਪੱਤੀ ਭਲੇਰੀਆ ਆਦਿ ਥਾਵਾਂ ‘ਤੇ ਯੋਗ ਦੀਆਂ ਰੋਜ਼ਾਨਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ।
ਜ਼ਿਲ੍ਹਾ ਕੋਆਰਡੀਨੇਟਰ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਯੋਗ ਕਲਾਸ ਮੈਂਬਰਾਂ ਦੇ ਨਾਲ ਗੱਲ ਕੀਤੀ ਗਈ ਤਾਂ ਕਲਾਸ ਮੈਂਬਰਾਂ ਨੇ ਦੱਸਿਆ ਕਿ ਯੋਗ ਵਿੱਚ ਆਉਣਾ ਸਾਡੇ ਲਈ ਇੱਕ ਖੁਸ਼ ਕਿਸਮਤੀ ਹੈ ਜਿਸ ਦੇ ਨਾਲ ਸਾਡੇ ਸਰੀਰ ਵਿੱਚੋਂ ਕਈ ਤਰ੍ਹਾਂ ਦੇ ਰੋਗ ਨਸ਼ਟ ਹੋ ਚੁੱਕੇ ਹਨ। ਸਵਰਨਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਗਠੀਏ ਦੀ ਸਮੱਸਿਆ ਸੀ ਜੋ ਕਿ ਯੋਗ ਵਿੱਚ ਆਉਣ ਦੇ ਨਾਲ ਹੁਣ ਕਾਫੀ ਠੀਕ ਹੋ ਚੁੱਕੀ ਹੈ। ਇਸ ਤਰ੍ਹਾਂ ਸਾਲੂ ਮਿੱਤਲ ਨੇ ਦੱਸਿਆ ਕਿ ਉਸ ਨੂੰ ਕਾਫੀ ਲੰਬੇ ਸਮੇਂ ਤੋਂ ਸਰਵਾਈਕਲ ਦੀ ਦਿੱਕਤ ਸੀ ਜੋ ਕਿ ਸਮੇਂ-ਸਮੇਂ ਉੱਪਰ ਅਲੱਗ-ਅਲੱਗ ਤਰ੍ਹਾਂ ਦੇ ਇਲਾਜ ਕਰਵਾਉਣ ‘ਤੇ ਵੀ ਠੀਕ ਨਹੀਂ ਹੋ ਰਿਹਾ ਸੀ, ਪਰ ਯੋਗ ਵਿੱਚ ਆਉਣ ਨਾਲ ਉਹ ਠੀਕ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਜ਼ਿਲ੍ਹਾ ਵਾਸੀ ਆਪਣੇ ਮੁਹੱਲੇ ਵਿੱਚ ਸੀ.ਐਮ. ਦੀ ਯੋਗਸ਼ਾਲਾ ਸ਼ੁਰੂ ਕਰਵਾਉਣਾ ਚਾਹੁੰਦਾ ਹੈ ਤਾਂ ਉਹ 76694-00500 ਨੰਬਰ ‘ਤੇ ਇੱਕ ਮਿਸ ਕਾਲ ਕਰ ਸਕਦਾ ਹੈ।