ਪੱਬਜੀ ਨੇ ਬਣਾ ਦਿੱਤਾ ਮਾਨਸਿਕ ਰੋਗੀ, ਵੀਡੀਓ ਬਣਾ ਕੇ ਬਾਏ ਬਾਏ ਗਿਆ ਇਕਲੌਤਾ ਪੁੱਤਰ
ਬਿਆਸ ਦਰਿਆ ਦੇ ਪੁੱਲ ਤੋਂ ਮਿਲੀਆਂ ਚੱਪਲਾਂ
ਰੋਹਿਤ ਗੁਪਤਾ
ਗੁਰਦਾਸਪੁਰ : ਸ਼੍ਰੀ ਹਰਗੋਬਿੰਦਪੁਰ ਸਾਹਿਬ ਦਾ ਰਹਿਣ ਵਾਲਾ 21 ਵਰਿਆਂ ਦਾ ਨੌਜਵਾਨ ਅਕਸ਼ੇ ਕੁਮਾਰ ਘਰੋਂ ਹੋਇਆ ਲਾਪਤਾ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੁਝ ਸਮਾਂ ਪਹਿਲਾਂ ਉਸਨੇ ਮੋਬਾਈਲ ਤੇ ਪਬਜੀ ਗੇਮ ਖੇਡਣੀ ਸ਼ੁਰੂ ਕੀਤੀ ਸੀ ਅਤੇ ਉਸ ਤੋਂ ਬਾਅਦ ਮਾਨਸਿਕ ਰੋਗੀ ਹੋਣ ਲੱਗ ਪਿਆ ਤੇ ਬੀਤੀ ਦੁਪਹਿਰ ਬਾਅਦ ਇੱਕ ਵੀਡੀਓ ਬਣਾ ਕੇ ਸਾਰਿਆਂ ਨੂੰ ਆਖਰੀ ਬਾਏ ਬਾਏ ਕਹਿ ਕੇ ਲਾਪਤਾ ਹੋ ਗਿਆ। ਉਸ ਦੀਆਂ ਚੱਪਲਾਂ ਬਿਆਸ ਦਰਿਆ ਦੇ ਕਿਨਾਰਿਓਂਂ ਮਿਲੀਆਂ ਹਨ ਪਰ ਉਸ ਦਾ ਕੋਈ ਪਤਾ ਨਹੀਂ ਹੈ।
ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ ਨੌਜਵਾਨ ਅਕਸ਼ੇ ਦੇ ਪਿਤਾ ਗੁਰਨਾਮ ਸਿੰਘ ਅਤੇ ਭੈਣ ਨੇ ਦੱਸਿਆ ਕਿ ਉਸ ਦੇ ਪੁੱਤਰ ਅਕਸ਼ੇ ਕੁਮਾਰ ਨੇ ਜਦੋਂ ਤੋਂ ਪਬਜੀ ਗੇਮ ਖੇਡਣੀ ਸ਼ੁਰੂ ਕੀਤੀ ਸੀ ਉਸ ਤੋਂ ਬਾਅਦ ਤੋਂ ਹੀ ਉਹ ਦਿਮਾਗੀ ਤੌਰ ਤੇ ਪਰੇਸ਼ਾਨ ਹੋਣਾ ਸ਼ੁਰੂ ਹੋ ਗਿਆ ਸੀ। ਉਸਦੀ ਦਵਾਈ ਚੱਲ ਰਹੀ ਸੀ।ਅਕਸ਼ੈ ਕੁਮਾਰ ਨੇ ਇੱਕ ਵੀਡੀਓ ਬਣਾ ਕੇ ਆਪਣੀ ਭੈਣ ਨਾਲ ਘਰੋਂ ਜਾਣ ਦੀ ਗੱਲ ਵੀ ਵੀਡੀਓ ਕਾਲ ਕਰਕੇ ਸਾਂਝੀ ਕੀਤੀ ਸੀ ਅਤੇ ਆਖਰੀ ਵਾਰ ਵੀਡੀਓ ਕਾਲ ਕਰਕੇ ਆਪਣੀ ਭੈਣ ਅਤੇ ਮਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈ ਬਿਆਸ ਦਰਿਆ ਦੇ ਪੁੱਲ ਤੇ ਪਹੁੰਚ ਗਿਆ ਅਤੇ ਦਰਿਆ ਵਿੱਚ ਛਲਾਂਗ ਮਾਰਨ ਲੱਗਾ ਹਾਂ। ਉਸਤੋਂ ਬਾਅਦ ਉਸਦਾ ਫੋਨ ਬੰਦ ਹੋ ਗਿਆ ਅਸੀਂ ਜਦੋਂ ਬਿਆਸ ਦਰਿਆ ਦੇ ਪੁੱਲ ਤੇ ਪਹੁੰਚੇ ਤਾਂ ਸਾਨੂੰ ਅਕਸ਼ੇ ਕੁਮਾਰ ਦੀਆਂ ਚੱਪਲਾਂ ਮਿਲੀਆਂ ਆਸੇ ਪਾਸੇ ਅਤੇ ਰਿਸ਼ਤੇਦਾਰੀ ਵਿੱਚ ਕਾਫੀ ਭਾਲ ਕੀਤੀ ਕੋਈ ਵੀ ਸੁਰਾਗ ਨਹੀਂ ਮਿਲਿਆ ਅਖੀਰ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾ ਦਿਤੀ ਗਈ ਹੈ
Click to Follow Babushahi Facebook page →