ਪੜਿਆ ਲਿਖਿਆ ਵਰਗ ਵੀ ਪਾਣੀ ਬਰਬਾਦ ਕਰਨ ਤੇ ਤੁਲਿਆ
ਸੁਖਮਿੰਦਰ ਭੰਗੂ
ਲੁਧਿਆਣਾ 23 ਮਈ 2025 ਪਾਣੀ ਦੀ ਘਾਟ ਦਾ ਓਦੋ ਪਤਾ ਲਗਣਾ ਜਦੋਂ ਸਾਡੇ ਕੋਲ ਨਾ ਰਿਹਾ। ਸਰਕਾਰਾਂ ਵੱਲੋਂ ਸਮੇਂ ਸਮੇਂ ਤੇ ਲੋਕਾਂ ਨੂੰ ਇਸ ਵਡਮੁੱਲੇ ਖ਼ਜ਼ਾਨੇ ਡੀ ਸਾਂਭ ਸੰਭਾਲ ਬਾਰੇ ਦੱਸਿਆ ਜਾਂਦਾ ਹੈ। ਪਰ ਕਈ ਲੋਕ ਇਸ ਤੋਂ ਅਣਭਿਜ ਰਹਿ ਜਾਂਦੇ ਹਨ ਜਾਂ ਲਾਪਰਵਾਹੀ ਕਰਦੇ ਹਨ।
ਨਗਰ ਨਿਗਮ ਵੱਲੋ ਵੀ ਇਸ ਉਲੰਘਣਾ ਕਰਨ ਵਾਲਿਆਂ ਨੂੰ ਜਲ ਬੋਰਡ ਐਕਟ ਦੀ ਧਾਰਾ 109 ਦੇ ਤਹਿਤ ₹5,000 ਦਾ ਜੁਰਮਾਨਾ ਲਗਾਇਆ ਜਾਵੇਗਾ, ਜਿਸ ਵਿੱਚ ਦੁਹਰਾਉਣ ਵਾਲੇ ਅਪਰਾਧਾਂ ਲਈ ₹5,000 ਦਾ ਵਾਧੂ ਜੁਰਮਾਨਾ, ਅਤੇ ਪਾਲਣਾ ਨਾ ਕਰਨ ਦੇ ਹਰੇਕ ਅਗਲੇ ਦਿਨ ਲਈ ₹500 ਦਾ ਜੁਰਮਾਨਾ ਲਗਾਇਆ ਜਾਵੇਗਾ। ਇਸੇ ਉਲੰਘਣਾ ਦੀ ਤਾਜ਼ੀ ਮਿਸਾਲ ਤੇ ਚਾਨਣਾ ਪਾਉਂਦੇ ਹੋਏ ਉੱਘੇ ਸਮਾਜ ਸੇਵਕ ਤੇ ਆਰ ਟੀ ਆਈ ਸਕੱਤਰ ਅਰਵਿੰਦ ਸ਼ਰਮਾਂ ਨੇ ਦੱਸਿਆ ਕਿ ਪਾਣੀ ਸਾਡੇ ਲਈ ਕਿੰਨਾ ਵਡਮੁੱਲਾ ਹੈ।
ਇਸ ਦੀ ਵਰਤੋਂ ਸਾਨੂੰ ਬਹੁਤ ਹੀ ਅਹਿਮ ਤਰੀਕੇ ਨਾਲ ਕਰਨੀ ਚਾਹੀਦੀ ਹੈ। ਸ਼ਰਮਾ ਨੇ ਦੱਸਿਆ ਕਿ ਪੱਖੋਵਾਲ ਰੋਡ ਤੇ ਫਲਾਈਓਵਰ ਦੇ ਨਾਲ ਜੋ ਡਾਕਟਰ ਲ਼ੇਨ ਜੌ ਹੈ ਉਥੇ ਆਮ ਹੀ ਪਾਣੀ ਨਾਲ ਸ਼ਰੇਆਮ ਕਾਰ ਧੋ ਕੇ ਬਰਬਾਦ ਕੀਤਾ ਜਾ ਰਿਹਾ ਹੈ। ਡਾਕਟਰ ਸਾਡੇ ਸਮਾਜ ਦਾ ਅਨਿੱਖੜਵਾਂ ਅੰਗ ਹਨ। ਪੜ ਲਿਖ ਜਾਂ ਦੇ ਬਾਵਜੂਦ ਵੀ ਓਹਨਾਂ ਵੱਲੋ ਜਾ ਓਹਨਾਂ ਦੇ ਕਰਮਚਾਰੀਆਂ ਵੱਲੋ ਪਾਣੀ ਦੀ ਬਰਬਾਦੀ ਕੀਤੀ ਜਾ ਰਹੀ ਹੈ। ਪਾਣੀ ਦਾ ਸਤਰ ਕਿੰਨਾ ਨੀਚੇ ਜਾ ਰਿਹਾ ਹੈ। ਗਰਮੀ ਦਾ ਮੌਸਮ ਹਨ ਕਰਕੇ ਇਸ ਸਮੇਂ ਪਾਣੀ ਦੀ ਕਿੰਨੀ ਕਿੱਲਤ ਹੈ। ਸ਼ਰਮਾ ਨੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਪਾਇਪ ਲੈ ਕੇ ਕਾਰ ਧੋਣ ਵਾਲਿਆਂ ਦਾ ਚਲਾਨ ਕੱਟਿਆ ਜਾਵੇ।
ਇਸ ਬਾਰੇ ਜਦੋਂ ਐਸ ਈ ਰਵਿੰਦਰ ਗਰਗ ਨਾਲ ਗੱਲ ਕੀਤੀ ਤਾਂ ਓਹਨਾਂ ਨੇ ਕਿਹਾ ਕਿ ਮੈ ਚਲਾਨ ਕੱਟਣ ਲਈ ਕਹਿ ਦਿੱਤਾ ਹੈ । ਇਸ ਤਰਾ ਜੌ ਵੀ ਪਾਣੀ ਦੀ ਬਰਬਾਦੀ ਕਰੇਗਾ ਉਸ ਨੂੰ ਬਖਸ਼ਿਆ ਨਹੀ ਜਾਵੇਗਾ।