ਪੁਲਿਸ ਵਾਲੇ ਬਣ ਕੇ ਨਾਲੇ ਗਰੀਬ ਪਰਵਾਸੀ ਮਜ਼ਦੂਰਾਂ ਦੇ ਨਾਲੇ ਮਾਰੀਆਂ ਚਪੇੜਾਂ ਨਾਲੇ ਖੋਹ ਕੇ ਲੈ ਗਏ ਸਾਰੀ ਕਮਾਈ
ਰੋਹਿਤ ਗੁਪਤਾ
ਗੁਰਦਾਸਪੁਰ
ਇਸਨੂੰ ਹਨੇਰ ਗਰਦੀ ਹੀ ਕਿਹਾ ਜਾਏਗਾ ਕਿ ਕੰਮ ਕਰਨ ਤੋਂ ਬਾਅਦ ਆਰਾਮ ਕਰ ਰਹੇ ਗਰੀਬ ਪ੍ਰਵਾਸੀ ਮਜ਼ਦੂਰਾਂ ਦੇ ਚਪੇੜਾਂ ਮਾਰ ਕੇ ਸਕੂਟਰੀ ਸਵਾਰ ਮਜ਼ਦੂਰਾਂ ਦੀਆਂ ਜੇਬਾਂ ਵਿੱਚੋਂ ਸਾਰੇ ਪੈਸੇ ਕੱਢ ਕੇ ਲੈ ਗਏ । ਇਨਾ ਂ ਗਰੀਬ ਪ੍ਰਵਾਸੀ ਮਜ਼ਦੂਰਾਂ ਨੂੰ ਪਹਿਲਾਂ ਪੁਲਿਸ ਵਾਲੇ ਬਣ ਕੇ ਇਹਨਾਂ ਸਕੂਟਰੀ ਸਵਾਰਾਂ ਨੇ ਇਹ ਕਹਿ ਕੇ ਧਮਕਾਇਆ ਕਿ ਉਹ ਤਾਸ਼ ਖੇਲ ਰਹੇ ਹਨ ਅਤੇ ਥਾਣੇ ਲੈ ਜਾਣ ਦੀ ਧਮਕੀ ਦਿੱਤੀ ਤੇ ਬਾਅਦ ਵਿੱਚ ਮਾਰਕੂਟਾਈ ਕਰਕੇ ਉਹਨਾਂ ਦੇ ਜੇਬਿਆਂ ਵਿੱਚੋਂ ਸਾਰੇ ਦੇ ਸਾਰੇ ਪੈਸੇ ਕੱਢ ਕੇ ਫਰਾਰ ਹੋ ਗਏ । ਘਟਨਾ ਸ਼ਹਿਰ ਦੇ ਪੁਰਾਣੇ ਬੱਸ ਸਟੈਂਡ ਦੀ ਹੈ।
ਜਾਣਕਾਰੀ ਦਿੰਦਿਆਂ ਧੀਰਜ ਅਤੇ ਉਸਦੇ ਸਾਥੀ ਨੇ ਦੱਸਿਆ ਕਿ ਉਹ ਮਾਲੀ ਦਾ ਕੰਮ ਕਰਦੇ ਹਨ ਅਤੇ ਆਪਣਾ ਕੰਮ ਖਤਮ ਕਰਨ ਤੋਂ ਬਾਅਦ ਪੁਰਾਣੇ ਬੱਸ ਸਟੈਂਡ ਤੇ ਆਰਾਮ ਕਰ ਰਹੇ ਸਨ ਕਿ ਸਕੂਟੀ ਤੇ ਤਿੰਨ ਵਿਅਕਤੀ ਆਏ ਅਤੇ ਉਹਨਾਂ ਨੂੰ ਕਿਹਾ ਕਿ ਉਹ ਪੁਲਿਸ ਵਾਲੇ ਹਨ ।ਨਾਲ ਹੀ ਉਹਨਾਂ ਨੂੰ
ਧਮਕਾਉਣਾ ਸ਼ੁਰੂ ਕਰ ਦਿੱਤਾ ਕਿ ਤੁਹਾਨੂੰ ਥਾਣੇ ਲੈ ਜਾਣਾ ਹੈ ਕਿਉਂਕਿ ਤੁਸੀਂ ਤਾਸ਼ ਖੇਲ ਰਹੇ ਹੋ ਤੇ ਫਿਰ ਉਹਨਾਂ ਦੇ ਚਪੇੜਾਂ ਮਾਰ ਕੇ ਉਹਨਾਂ ਦੇ ਜੇਬੇ ਵਿੱਚੋਂ ਸਾਰੇ ਪੈਸੇ ਕੱਢ ਲਏ ਜੋ ਕਰੀਬ 6 ਹਜਾਰ ਰੁਪਏ ਸਨ ਤੇ ਉਥੋਂ ਫਰਾਰ ਹੋ ਗਏ । ਹਾਲਾਂਕਿ ਪਰਵਾਸੀ ਮਜ਼ਦੂਰਾਂ ਨੇ ਉਹਨਾਂ ਦੀ ਸਕੂਟਰੀ ਦਾ ਨੰਬਰ ਵੀ ਨੋਟ ਕਰ ਲਿਆ ਤੇ ਇਸ ਦੀ ਸ਼ਿਕਾਇਤ ਪੁਲਿਸ ਥਾਣੇ ਵੀ ਕੀਤੀ ਹੈ ਤੇ ਨਾਲ ਹੀ ਮੰਗ ਕੀਤੀ ਹੈ ਕਿ ਉਹਨਾਂ ਵੱਲੋਂ ਮਿਹਨਤ ਨਾਲ ਕਮਾਏ ਗਏ ਉਹਨਾਂ ਦੇ ਪੈਸੇ ਵਾਪਸ ਦਵਾਏ ਜਾਣ
- Download Babushahi App
-
-