ਨਾ ਕੋਈ ਲਾਈਸੈਂਸ ਤੇ ਨਾ ਸਿਕਉਰਟੀ ਨੰਬਰ ਪਲੇਟ, ਸਕੂਲੀ ਵੈਨ ਵਿੱਚ ਸਮਰਥਾ ਤੋਂ ਵੱਧ ਭਰੇ ਸੀ ਬੱਚੇ, ਟਰੈਫਿਕ ਇੰਚਾਰਜ ਨੇ ਘੇਰੀ ਵੈਨ
ਰੋਹਿਤ ਗੁਪਤਾ
ਗੁਰਦਾਸਪੁਰ 23 ਮਈ 2025 : ਸੇਫ ਸਕੂਲ ਵਾਹਨ ਪਾਲਸੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਸਕੂਲੀ ਬੱਚਿਆਂ ਨੂੰ ਲੈਜਾਉਣ ਵਾਲੀਆਂ ਗੱਡੀਆਂ ਤੇ ਬੱਸਾਂ ਲਈ ਕਈ ਤਰ੍ਹਾਂ ਦੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਪਰ ਇਨਾ ਹਿਦਾਇਤਾਂ ਦਾ ਪਾਲਣ ਨਹੀਂ ਕੀਤਾ ਜਾਂਦਾ । ਟਰੈਫਿਕ ਇੰਚਾਰਜ ਸਤਨਾਮ ਸਿੰਘ ਵੱਲੋਂ ਇੱਕ ਅਜਿਹੀ ਸਕੂਲ ਵੈਣ ਨੂੰ ਡਾਕਖਾਨਾ ਚੌਂਕ ਨੇੜੇ ਘੇਰਿਆ ਗਿਆ ਜਿਸ ਦੇ ਡਰਾਈਵਰ ਕੋਲ ਲਾਈਸੰਸ ਤੱਕ ਨਹੀਂ ਸੀ ਅਤੇ ਵੈਨ ਤੇ ਸਿਕਉਰਟੀ ਨੰਬਰ ਪਲੇਟ ਵੀ ਨਹੀਂ ਲੱਗੀ ਸੀ। ਇਹੋ ਨਹੀਂ ਪੂਰੀ ਵੈਨ ਕਈ ਤਰ੍ਹਾਂ ਦੀ ਸ਼ੇਰੋ ਸ਼ਾਇਰੀ ਨਾਲ ਵੀ ਭਰੀ ਹੋਈ ਸੀ। ਜਦੋਂ ਟਰੈਫਿਕ ਇੰਚਾਰਜ ਵੱਲੋਂ ਇਸ ਵੈਨ ਨੂੰ ਰੋਕਿਆ ਗਿਆ ਤਾਂ ਅੰਦਰ ਬੱਚੇ ਵੀ ਬੇਤਰਤੀਬ ਭਰੇ ਹੋਏ ਸੀ ਅਤੇ ਸਮਰਥਾ ਤੋਂ ਜਿਆਦਾ ਸੀ । ਟਰੈਫਿਕ ਇੰਚਾਰਜ ਸਤਨਾਮ ਸਿੰਘ ਵਲੋਂ ਤੁਰੰਤ ਉਸ ਵੈਨ ਤੋਂ ਬੱਚੇ ਉਤਰਵਾ ਕੇ ਦੂਸਰੀ ਵੈਨ ਵਿੱਚ ਬਿਠਾ ਕੇ ਘਰਾਂ ਨੂੰ ਭੇਜੇ ਗਏ ਅਤੇ ਵੈਨ ਨੂੰ ਕਬਜ਼ੇ ਵਿੱਚ ਲੈ ਕੇ ਥਾਨੇ ਲਜਾਇਆ ਗਿਆ ।
ਉਥੇ ਹੀ ਟਰੈਫਿਕ ਇੰਚਾਰਜ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣੇ ਬੱਚਿਆਂ ਦੀ ਸੁਰੱਖਿਆ ਲਈ ਉਹਨਾਂ ਨੂੰ ਸਕੂਲ ਤੋਂ ਲਿਆਉਣ ਲੈਜਾਉਣ ਲਈ ਜਿਹੜਾ ਵੀ ਵਾਹਣ ਚੁਣਨ ਉਸਦੀ ਚੰਗੀ ਤਰ੍ਹਾਂ ਜਾਂਚ ਕਰ ਲੈਣ ਕਿ ਉਹ ਸੇਫ ਸਕੂਲ ਵਾਹਨ ਪਾਲਸੀ ਦੀਆਂ ਹਿਦਾਇਤਾਂ ਅਨੁਸਾਰ ਠੀਕ ਹੈ ਜਾਂ ਨਹੀਂ ।