ਨਸ਼ਿਆਂ ਨੂੰ ਖ਼ਤਮ ਕਰਨ ਲਈ ਮਾਨ ਸਰਕਾਰ ਦਾ ਸ਼ਲਾਘਾਯੋਗ ਕਦਮ = ਰੁਪਿੰਦਰ ਕੌਰ ਗਿੱਲ
ਅਸ਼ੋਕ ਵਰਮਾ
ਰਾਮਪੁਰਾ, 17ਮਈ 2025:ਪੰਜਾਬ ਸਰਕਾਰ ਵੱਲੋਂ ਚਲਾਈ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੋਕਾਂ ਵਿੱਚ ਜਾਗਰੂਕ ਦੀ ਪੈਦਾ ਕਰਨ ਲਈ ਆਮ ਆਦਮੀ ਪਾਰਟੀ ਦਾ ਮਹਿਲਾ ਵਿੰਗ ਸਰਗਰਮ ਹੋ ਗਿਆ ਹੈ। ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਰੁਪਿੰਦਰ ਕੌਰ ਗਿੱਲ ਦੀ ਅਗਵਾਈ ਵਿੱਚ ਪਿੰਡ - ਪਿੰਡ ਜਾ ਕੇ ਨਸ਼ਿਆਂ ਵਿਰੁੱਧ ਹੋਕਾ ਦਿੱਤਾ ਜਾ ਰਿਹਾ ਅਤੇ ਔਰਤਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਪਿੰਡਾਂ ਦੀਆਂ ਔਰਤਾਂ ਨੂੰ ਨਸ਼ਿਆਂ ਪ੍ਰਤੀ ਲਾਮਬੰਦ ਕੀਤਾ ਜਾ ਰਿਹਾ ਉੱਥੇ ਹੀ ਪਿੰਡਾਂ ਵਿੱਚ ਬਣੇ ਔਰਤਾਂ ਦੇ ਸੈਲਫ ਹੈਲਪ ਗਰੁੱਪਾਂ ਨੂੰ ਵੀ ਨਸ਼ਿਆਂ ਖ਼ਿਲਾਫ਼ ਸਰਗਰਮ ਕੀਤਾ ਜਾ ਰਿਹਾ
ਬਲਾਕ ਰਾਮਪੁਰਾ ਵਿੱਚ ਕੀਤੀ ਗਈ ਮੀਟਿੰਗ ਦੌਰਾਨ ਔਰਤਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਰੁਪਿੰਦਰ ਕੌਰ ਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ੇ ਦੇ ਤਸਕਰਾਂ ਨੂੰ ਫੜਨ ਲਈ ਚੱਕੇ ਕਦਮਾਂ ਤੋਂ ਲੋਕ ਖੁਸ਼ ਹਨ ਉਹਨਾਂ ਕਿਹਾ ਕਿ ਨਸ਼ਾ ਤਸਕਰਾਂ ਵੱਲੋਂ ਪਾਪ ਦੀ ਕਮਾਈ ਨਾਲ ਬਣਾਏ ਗਏ ਮਹਿਲ ਪੁਲਿਸ ਪ੍ਰਸ਼ਾਸਨ ਵੱਲੋਂ ਢਾਹੇ ਜਾ ਰਹੇ ਹਨ ਜਦੋਂ ਕਿ ਪਹਿਲਾਂ ਕਿਸੇ ਵੀ ਸਰਕਾਰ ਨੇ ਅਜਿਹੇ ਕਦਮ ਨਹੀਂ ਚੁੱਕੇ। ਨਸ਼ਿਆਂ ਖਿਲਾਫ ਚੱਕੇ ਗਏ ਸਖਤ ਕਦਮਾਂ ਕਰਕੇ ਖਾਸ ਕਰ ਮਹਿਲਾਵਾਂ ਨੇ ਸੁੱਖ ਦਾ ਸਾਹ ਲਿਆ ਹੈ ਉਹਨਾਂ ਕਿਹਾ ਕਿ ਨਸਾ ਮੁਕਤ ਪਿੰਡ ਬਣਾਉਣ ਵਾਲੀ ਗ੍ਰਾਮ ਪੰਚਾਇਤ ਨੂੰ ਇਨਾਮ ਵਜੋਂ ਸਰਕਾਰ ਵੱਲੋਂ ਇਕ ਲੱਖ ਰੁਪੈ ਗਰਾਂਟ ਦੇਣ ਦਾ ਵਾਅਦਾ ਕੀਤਾ ਗਿਆ ਹੈ।
ਮਹਿਲਾ ਵਿੰਗ ਨੇ ਜਿੱਥੇ ਪਿੰਡ ਪਿੰਡ ਜਾ ਕੇ ਨਸਿਆ ਵਿਰੁੱਧ ਮੁਹਿੰਮ ਛੇੜੀ ਹੋਈ ਹੈ ਉਥੇ ਹੀ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਖਾਸ ਜ਼ਿਕਰ ਕੀਤਾ ਜਾਂਦਾ ਹੈ। ਮਹਿਲਾ ਵਿੰਗ ਵੱਲੋਂ ਪਿੰਡ ਖੋਖਰ, ਗਿੱਲ ਕਲਾਂ, ਭੂੰਦੜ, ਮੌੜ ਕਲਾਂ , ਕੌਲੋਕੇ ਅਤੇ ਹਰਨਾਮ ਸਿੰਘ ਵਾਲਾ ਵਿੱਚ ਔਰਤਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ । ਇਸ ਮੌਕੇ ਸਮਿੰਦਰ ਕੌਰ , ਸੁਖਜੀਤ ਕੌਰ , ਦਿਲਜੀਤ ਕੌਰ ,ਅਰਸ਼ਦੀਪ ਭੂੰਦੜ, ਸੁਖਜੀਤ ਕੌਰ ਖ਼ੋਖਰ , ਸੁਨੀਤਾ ਰਾਣੀ ਹਰਨਾਮ ਸਿੰਘ ਵਾਲਾ, ਕਮਲਜੀਤ ਕੌਰ , ਬਬਲਜੀਤ ਕੌਰ ਅਤੇ ਖੁਸ਼ਪ੍ਰੀਤ ਕੌਰ ਹਾਜ਼ਰ ਸਨ ।