ਨਸ਼ਿਆਂ ਦੇ ਖਾਤਮੇ ਲਈ ਸੂਬਾ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ: ਅਜੀਤਪਾਲ ਕੋਹਲੀ
- ਨਸਾ ਸੌਦਾਗਰਾਂ ਦੀ ਮਦਦ ਕਰਕੇ ਭਾਜਪਾ ਦਾ ਅਸਲੀ ਚਿਹਰਾ ਸਾਹਮਣੇ ਆ ਰਿਹਾ ਹੈ
- ਅਸੀ ਕਿਸੇ ਵੀ ਗਰੀਬ ਨਾਲ ਧਕਾ ਨਹੀ ਕਰ ਰਹੇ, ਸਿਰਫ ਨਸ਼ਾ ਖੋਰਾਂ 'ਤੇ ਕਾਰਵਾਈ ਹੋ ਰਹੀ ਹੈ
- ਮਾਣਯੋਗ ਕੋਰਟ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ, ਅਸੀ ਆਪਣਾ ਪੱਖ ਕੋਰਟ ਵਿਚ ਰਖਾਂਗੇ
ਪਟਿਆਲਾ, 16 ਅਕਤੂਬਰ 2025: ਪਟਿਆਲਾ ਦੇ ਨੌਜਵਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਖਿਆ ਹੈ ਕਿ ਨਸ਼ਿਆਂ ਦੇ ਖਾਤਮੇ ਲਈ ਸੂਬਾ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ। ਉਨਾ ਆਖਿਆ ਕਿ ਜਿਨਾ ਲੋਕਾਂ ਉਪਰ ਅਧਾ ਅਧਾ ਦਰਜਨ ਐਨਡੀਪੀਸੀ ਐਕਟ ਦੇ ਪਰਚੇ ਦਰਜ ਹਨ ਅਤੇ ਜਿਹੜੇ ਲੋਕ ਪਟਿਆਲਾ ਅੰਦਰ ਨੌਜਵਾਨੀ ਨੂੰ ਨਸ਼ਿਆਂ 'ਤੇ ਲਗਾਕੇ ਖਤਮ ਕਰ ਰਹੇ ਹਨ, ਉਨਾ ਨੂੰ ਕਿਸੇ ਵੀ ਤਰ੍ਹਾ ਬਖਸ਼ਿਆ ਨਹੀ ਜਾਵੇਗਾ।
ਉਨਾ ਆਖਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਚਾਰੇ ਪਾਸਿਓ ਭਰਵਾਂ ਸਵਾਗਤ ਹੋ ਰਿਹਾ ਹੈ। ਪਟਿਆਲਾ ਵਿਚ ਵੀ ਜਿਹੜੀ ਕਾਰਵਾਈ ਨਗਰ ਨਿਗਮ, ਪੰਜਾਬ ਪੁਲਸ ਤੇ ਦੂਸਰੇ ਵਿਭਾਗਾਂ ਨੇ ਕੀਤੀ ਹੈ, ਉਸ ਵਿਚ ਸਿਰਫ ਨਸ਼ਿਆਂ ਦੇ ਸੌਦਾਗਰਾਂ ਨੂੰ ਹੀ ਟਾਰਗੇਟ ਕੀਤਾ ਗਿਆ ਹੈ। ਉਨਾ ਆਖਿਆ ਕਿ ਅਸੀ ਮਾਣਯੋਗ ਕੋਰਟ ਦੇ ਫੈਸਲੇ ਦਾ ਸਨਮਾਨ ਕਦੇ ਹਾਂ ਤੇ ਅਸੀ ਕੋਰਟ ਵਿਚ ਆਪਣਾ ਪੱਖ ਰਖਾਂਗੇ ਤੇ ਮਾਣਯੋਗ ਕੋਰਟ ਨੂੰ ਸਬੂਤਾਂ ਸਮੇਤ ਦਸਾਂਗੇ ਕਿ ਇਹ ਕਿਹੜੇ ਲੋਕ ਹਨ, ਜਿਹੜੇ ਪਟਿਆਲਾ ਵਿਚ ਨਸ਼ਾ ਸਪਲਾਈ ਕਰਦੇ ਹਨ।
ਅਜੀਤਪਾਲ ਕੋਹਲੀ ਨੇ ਕਿਹਾ ਕਿ ਸਨੌਰੀ ਅੱਡਾ ਲਗਭਗ ਬਹੁਤ ਸਾਰੇ ਘਰ ਹਨ ਪਰ ਟਾਰਗੇਟ ਸਿਰਫ ਪੰਜ ਜਾਂ ਛੇ ਘਰ ਹੋਏ ਹਨ, ਜਿਹੜੇ ਨਸ਼ਾ ਵੇਚਦੇ ਸਨ। ਉਨਾ ਆਖਿਆ ਕਿ ਨਸ਼ਾ ਸੌਦਾਗਰਾਂ ਦੀ ਮਦਦ ਕਰਕੇ ਭਾਜਪਾ ਦਾ ਅਸਲੀ ਚਿਹਰਾ ਸਾਹਮਣੇ ਆ ਰਿਹਾ ਹੈ। ਉਨਾ ਕਿਹਾ ਕਿ ਭਾਜਪਾ ਜੇਕਰ ਸਚਮੁੱਚ ਹੀ ਪੰਜਾਬ ਦੀ ਹਮਦਰਦ ਹੈ ਤਾਂ ਨਸ਼ਾ ਸੌਦਾਗਰਾਂ ਦੀ ਮਦਦ ਛੱਡਕੇ ਨਸ਼ਾ ਸੌਦਾਗਰਾਂ ਦੇ ਖਿਲਾਫ ਖੜੇ। ਵਿਧਾਇਕ ਕੋਹਲੀ ਨੇ ਆਖਿਆ ਕਿ ਆਂਕੜੇ ਗਵਾਹੀ ਭਰਦੇ ਹਨ ਕਿ ਮੋਤੀ ਮਹਿਲ ਦੀ ਸਰਕਾਰ ਵੇਲੇ ਵੀ ਇਨਾ ਲੋਕਾਂ ਉਪਰ ਐਨਡੀਪੀਐਸ ਦੇ ਪਰਚੇ ਦਰਜ ਹਨ ਅਤੇ ਕੁੱਝ ਤਾਂ ਹੁਣ ਵੀ ਜੇਲ ਦੇ ਅੰਦਰ ਹਨ। ਉਨਾ ਆਖਿਆ ਕਿ ਭਾਜਪਾ ਜਿਨਾ ਨੂੰ ਗਰੀਬ ਦਸ ਰਹੀ ਹੈ, ਉਨਾ ਦੇ ਘਰਾਂ ਹਰ ਕਮਰੇ ਵਿਚ ਏਸੀ, ਵੱਡੀਆਂ ਵੱਡੀਆਂ ਐਲਈਡੀਜ ਤੇ ਅਮੀਰਾਂ ਵਾਲਾ ਸਾਰਾ ਸਮਾਨ ਤੈਨਾਤ ਸੀ। ਉਨਾ ਆਖਿਆ ਕਿ ਇਨਾ ਨੇ ਪਾਰਕਾਂ ਤੇ ਸਰਕਾਰੀ ਸੜਕਾਂ ਉਪਰ ਕਬਜੇ ਕੀਤੇ ਹੋਏ ਹਨ ਤੇ ਸਰਕਾਰੀ ਰਿਕਾਰਡ ਅਨੁਸਾਰ ਇਹ ਪਾਰਕ ਤੇ ਸੜਕਾਂ ਹਨ।