ਨਵੀਂ ਗਠਿਤ ਕਮੇਟੀ ਵੱਲੋ ਹੜ੍ਹ ਪੀੜਤਾਂ ਦੇ ਭਲੇ ਤੇ ਲਈ ਕੀਤੀ ਅਰਦਾਸ
ਸੁਖਮਿੰਦਰ ਭੰਗੂ
ਲੁਧਿਆਣਾ 9 ਸਤੰਬਰ 2025
ਅੱਜ ਲੁਧਿਆਣਾ ਦੇ ਪਾਸ਼ ਬਾਜ਼ਾਰ ਮਾਡਲ ਟਾਊਨ ਵਿੱਚ "ਮਾਡਲ ਟਾਊਨ ਮਾਰਕੀਟ ਵੈਲਫੇਅਰ ਸੋਸਾਇਟੀ" ਦਾ ਰਸਮੀਂ ਗਠਨ ਕੀਤਾ ਗਿਆ। ਮਾਡਲ ਟਾਊਨ ਮਾਰਕੀਟ ਦੇ ਦੁਕਾਨਦਾਰਾਂ ਨੇ ਸਰਬਸੰਮਤੀ ਨਾਲ ਸ. ਦਲਜੀਤ ਸਿੰਘ ਟੱਕਰ ਨੂੰ ਆਪਣਾ ਪ੍ਰਧਾਨ ਚੁਣਿਆ। ਇਸ ਮੌਕੇ ਪ੍ਰਧਾਨ ਦਲਜੀਤ ਸਿੰਘ ਟੱਕਰ ਨੇ ਭਾਗਵਿੰਦਰ ਪਾਲ ਸਿੰਘ (ਉਪ ਪ੍ਰਧਾਨ),ਸੈਕੰਡ ਉਪ ਪ੍ਰਧਾਨ ਸ. ਗੁਸੁਵਿੰਦਰ ਸਿੰਘ ਸੇਠੀ, ਸ. ਮਨਜੀਤ ਸਿੰਘ ਨੂੰ ਚੇਅਰਮੈਨ, ਵਿਨੀਤ ਰਾਵਲ ਨੂੰ ਵਾਈਸ ਚੇਅਰਮੈਨ ਜਸਵਿੰਦਰ ਸਿੰਘ ਸ਼ੰਮੀ ਨੂੰ ਸਕੱਤਰ, ਅਮਿਤ ਗਰੋਵਰ ਨੂੰ ਸੰਯੁਕਤ ਸੈਕਟਰੀ ਅਰਵਿੰਦ ਸ਼ਰਮਾ ਸਲਾਹਕਾਰ ਪ੍ਰਿੰਸ ਜੈਨ ਕੈਸ਼ੀਅਰ, ਸਹਿਜ ਕੁਕਰੇਜਾ ਮੀਡੀਆ ਇੰਚਾਰਜ, ਅਜੀਤ ਪਾਲ ਸਿੰਘ ਸੋਸ਼ਲ ਮੀਡੀਆ , ਸੰਜੀਵ ਗਰੋਵਰ ਪ੍ਰੈਸ ਇੰਚਾਰਜ ਨੂੰ ਮਾਡਲ ਟਾਊਨ ਮਾਰਕੀਟ ਵੈਲਫੇਅਰ ਸੋਸਾਇਟੀ ਦੇ ਸਾਰੇ ਅਹੁਦੇਦਾਰਾਂ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ। ਉਸ ਮੌਕੇ ਪ੍ਰਧਾਨ ਦਲਜੀਤ ਸਿੰਘ ਟੱਕਰ ਨੇ ਹੜ੍ਹ ਨਾਲ ਹੋਏ ਨੁਕਸਾਨ 'ਤੇ ਬਾਜ਼ਾਰ ਵਿੱਚ ਹੜ੍ਹ ਪੀੜਤਾਂ ਲਈ "ਅਰਦਾਸ" ਦਾ ਆਯੋਜਨ ਕੀਤਾ। ਅਰਦਾਸ ਵਿੱਚ ਪੰਜਾਬ ਵਿੱਚ ਆਏ ਕੁਦਰਤੀ ਹੜ੍ਹ ਕਾਰਨ ਇਸ ਦੀ ਮਾਰ ਹੇਠ ਆਏ ਲੋਕਾਂ ਲਈ ਕੀਤੀ ਗਈ । ਰਾਗੀ ਸਿੰਘਾਂ ਨੇ ਵੀ ਕੀਰਤਨ ਤੋਂ ਬਾਅਦ ਇਸ ਕਰੋਪੀ ਦੀ ਮਾਰ ਹੇਠ ਆਏ ਸਾਰੇ ਲੋਕਾਂ ਨੂੰ ਇਸ ਮੁਸ਼ਕਿਲ ਦੀ ਘੜੀ ਵਿੱਚੋ ਨਿਕਲਣ ਲਈ ਪਰਮਾਤਮਾ ਅੱਗੇ ਅਰਦਾਸ ਕੀਤੀ। ਸਾਰੇ ਦੁਕਾਨਦਾਰਾਂ ਨੇ ਇਸ ਅਰਦਾਸ ਵਿੱਚ ਸ਼ਾਮਲ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਹੜ੍ਹ ਪੀੜਤਾਂ ਨੂੰ ਇਸ ਔਖੀ ਘੜੀ ਵਿੱਚ ਉਹਨਾਂ ਨਾਲ ਖੜ੍ਹੇ ਹੋਣ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਮਾਡਲ ਟਾਊਨ ਥਾਣੇ ਦੇ ਐਸ ਐਚ ਓ ਜਸਵਿੰਦਰ ਸਿੰਘ ਵੀ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ ਵਿੱਚ ਸ਼ਾਮਲ ਹੋਏ। ਨਵੇਂ ਬਣੇ ਅਹੁਦੇਦਾਰਾਂ ਨੇ ਇਸ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਲੋਕਾਂ ਦੀ ਮਦਦ ਜਿਸ ਤਰਾ ਓਹ ਪਹਿਲਾਂ ਵੀ ਕਰਦੇ ਰਹੇ ਸਨ ਤੇ ਹੁਣ ਵੀ ਓਹਨਾਂ ਨਾਲ ਡਟ ਕੇ ਖੜਨ ਦਾ ਪ੍ਰਣ ਲਿਆ।