ਡੇਰਾ ਸਿਰਸਾ ਪੈਰੋਕਾਰਾਂ ਵੱਲੋਂ ਹੰਗਾਮੀ ਹਾਲਾਤ ਦੌਰਾਨ ਮਰੀਜ਼ਾਂ ਨੂੰ ਚਾਰ ਯੂਨਿਟ ਖੂਨਦਾਨ
ਅਸ਼ੋਕ ਵਰਮਾ
ਬਠਿੰਡਾ, 11 ਫਰਵਰੀ 2026 : ਡੇਰਾ ਸੱਚਾ ਸੌਦਾ ਸਿਰਸਾ ਦੀ ਪੈਰੋਕਾਰਾਂ ਨੇ ਹਗਾਮੀ ਹਾਲਤ ਦੌਰਾਨ ਮਰੀਜ਼ਾਂ ਨੂੰ ਪੰਜ ਯੂਨਿਟ ਖੂਨ ਦਾਨ ਕਰਕੇ ਆਪਣਾ ਇਨਸਾਨੀ ਫਰਜ ਨਿਭਾਇਆ ਹੈ। ਸੱਚੀ ਖ਼ੂਨਦਾਨ ਸੰਮਤੀ ਡੇਰਾ ਸੱਚਾ ਸੌਦਾ ਬਲਾਕ ਬਠਿੰਡਾ ਦੇ ਜਿੰਮੇਵਾਰ ਸੇਵਾਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੱਕ ਮਰੀਜ਼ ਵਾਸੀ ਸੰਗਰੂਰ ਜੋ ਕਿ ਪ੍ਰੈਗਮਾ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਬਲਾਕ ਬਠਿੰਡਾ ਦੇ ਏਰੀਆ ਖੇਤਾ ਸਿੰਘ ਬਸਤੀ ਦੇ ਸੇਵਾਦਾਰ ਸਸ਼ਾਬਿੰਦ ਯਾਦਵ ਇੰਸਾਂ, ਇੱਕ ਮਰੀਜ਼ ਵਾਸੀ ਪਿੰਡ ਨੰਗਲਾ ਜ਼ਿਲਾ ਬਠਿੰਡਾ ਜੋ ਕਿ ਪਾਰਕ ਹਸਪਤਾਲ ਵਿਖੇ ਜੇਰੇ ਇਲਾਜ ਹੈ ਨੂੰ ਏਰੀਆ ਆਈਟੀਆਈ ਦੇ ਸੇਵਾਦਾਰ ਸੁਖਵਿੰਦਰ ਇੰਸਾਂ ਪੁੱਤਰ ਭੋਲਾ ਸਿੰਘ ਇੰਸਾਂ ਅਤੇ ਸ਼ਹੀਦ ਬਾਬਾ ਦੀਪ ਸਿੰਘ ਨਗਰ ਦੇ ਸੇਵਾਦਾਰ ਸੰਦੀਪ ਇੰਸਾਂ ਪੁੱਤਰ ਕੁਲਵੀਰ ਇੰਸਾਂ, ਇਨਾਂ ਤੋਂ ਇਲਾਵਾ ਇੱਕ ਮਰੀਜ਼ ਵਾਸੀ ਧਰਮਕੋਟ ਜ਼ਿਲਾ ਮੋਗਾ ਜੋ ਕਿ ਏਮਜ਼ ਵਿਖੇ ਜੇਰੇ ਇਲਾਜ਼ ਹੈ ਨੂੰ ਬਲਾਕ ਬਠਿੰਡਾ ਦੇ ਏਰੀਆ ਆਈਟੀਆਈ ਦੇ ਸੇਵਾਦਾਰ ਸੱਚਨੂਰ ਇੰਸਾਂ ਪੁੱਤਰ ਲਖਵੀਰ ਸਿੰਘ ਇੰਸਾਂ ਸੇਵਾਦਾਰ ਸੱਚੀ ਖ਼ੂਨਦਾਨ ਸੰਮਤੀ ਅਤੇ ਏਰੀਆ ਪਰਸ ਰਾਮ ਨਗਰ ਦੇ ਸੇਵਾਦਾਰ ਬਲਵੀਰ ਇੰਸਾਂ ਪੁੱਤਰ ਸਤਵੀਰ ਇੰਸਾਂ ਨੇ ਖ਼ੂਨਦਾਨ ਕੀਤਾ। ਇਸ ਮੌਕੇ ਮਰੀਜ਼ਾਂ ਦੇ ਵਾਰਿਸਾਂ ਨੇ ਖ਼ੂਨ ਦਾਨੀ ਸੇਵਾਦਾਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ। ਜਿਕਰਯੋਗ ਹੈ ਕਿ ਅੱਜ ਸੱਚਨੂਰ ਇੰਸਾਂ ਨੇ ਪਹਿਲੀ ਵਾਰ ਖ਼ੂਨਦਾਨ ਕੀਤਾ।
Click to Follow Babushahi Facebook page →